Punjab Politcs: 'ਕਾਂਗਰਸ ਦੀ ਜਨਸਭਾਵਾਂ 'ਚ 376 ਦਾ ਆਰੋਪੀ, ਮਹਿਲਾਵਾਂ ਦੀ ਸੁਰੱਖਿਆ...., ਸ਼ਰਮਨਾਕ ਕਾਰਵਾਈ'
ਬੈਂਸ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ। ਭਾਜਪਾ ਵਿੱਚ ਬੈਂਸ ਨੂੰ ਟਿਕਟ ਦਾ ਮਜ਼ਬੂਤ ਦਾਅਵੇਦਾਰ ਵੀ ਮੰਨਿਆ ਜਾ ਰਿਹਾ ਸੀ ਪਰ ਭਾਜਪਾ ਹਾਈਕਮਾਂਡ ਨੇ ਜ਼ਿਲ੍ਹੇ ਦੇ ਕਿਸੇ ਵੀ ਸਥਾਨਕ ਆਗੂ ਨੂੰ ਟਿਕਟ ਦੇਣ ਦੀ ਬਜਾਏ ਕਾਂਗਰਸ ਤੋਂ ਪਾਸਾ ਵੱਟ ਚੁੱਕੇ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦੇ ਦਿੱਤੀ।
Punjab Politcs: ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਲੁਧਿਆਣਾ ਵਿੱਚ ਵੀ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਭਾਜਪਾ ਉਮੀਦਵਾਰ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅਤੇ ਕਾਂਗਰਸ ਹਾਈਕਮਾਂਡ 'ਤੇ ਨਿਸ਼ਾਨਾ ਸਾਧਿਆ ਹੈ।
ਬਿੱਟੂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ, ਮੈਂ ਲੁਧਿਆਣਾ ਦੀਆਂ ਉਨ੍ਹਾਂ ਮਹਿਲਾਵਾਂ ਨੂੰ ਬੇਨਤੀ ਕਰਦਾਂ ਹਾਂ ਜੋ ਕਾਂਗਰਸ ਦੀਆਂ ਬੈਠਕਾਂ ਵਿੱਚ ਸੱਦੀਆਂ ਜਾਂਦੀਆਂ ਹਨ, ਉਹ ਅੰਮ੍ਰਿਤਾ ਤੋਂ ਪੁੱਛਣ, ਕੀ IPC ਦੀ ਧਾਰਾ 376 ਦੇ ਤਹਿਤ ਆਰੋਪੀ, ਜੋ ਹੁਣੇ-ਹੁਣੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ, ਉਹ ਵੀ ਜਨਸਭਾ ਦਾ ਹਿੱਸਾ ਹੋਣਗੇ। ਜੇ ਹਾਂ, ਤਾਂ ਕੀ ਤੁਸੀਂ ਲੁਧਿਆਣਾ ਦੀਆਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਓਗੇ? ਮਾਂ ਦਿਵਸ 'ਤੇ ਕਾਂਗਰਸ ਹਾਈਕਮਾਂਡ ਦੀ ਸ਼ਰਮਨਾਕ ਕਾਰਵਾਈ।
I request the women of Ludhiana who are invited to Congress meetings to question Amrita ji: Will an accused under section 376 of IPC who has just joined the Congress party also be part of the public gathering? If yes, Will you ensure the safety of women of Ludhiana? Shameful act…
— Ravneet Singh Bittu (@RavneetBittu) May 12, 2024
ਰਾਹੁਲ ਗਾਂਧੀ ਨੇ ਬੈਂਸ ਭਰਾਵਾਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ
ਦੱਸ ਦੇਈਏ ਕਿ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਵੱਡੇ ਭਰਾ ਜਥੇਦਾਰ ਬਲਵਿੰਦਰ ਸਿੰਘ ਬੈਂਸ ਨਾਲ ਬੀਤੇ ਦਿਨੀਂ ਦਿੱਲੀ ਕਾਂਗਰਸ ਹਾਈ ਕਮਾਂਡ ਨਾਲ ਮੁਲਾਕਾਤ ਕੀਤੀ ਸੀ। ਦੋਵੇਂ ਭਰਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ। ਦੋਵੇਂ ਭਰਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਵੀ ਕਰਨਗੇ।
ਕਾਂਗਰਸ ਪਾਰਟੀ ‘ਬੈਂਸ ਬ੍ਰਦਰਜ਼’ ਸ. ਬਲਵਿੰਦਰ ਸਿੰਘ ਬੈਂਸ ਜੀ ਅਤੇ ਸ. ਸਿਮਰਨਜੀਤ ਸਿੰਘ ਬੈਂਸ ਜੀ ਦਾ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਨਿੱਘਾ ਸਵਾਗਤ ਕਰਦੀ ਹੈ। ਤੁਹਾਡੇ ਨਾਲ ਕਾਂਗਰਸ ਹੋਰ ਵੀ ਮਜ਼ਬੂਤ ਹੋ ਗਈ ਹੈ।@RahulGandhi @devendrayadvinc pic.twitter.com/sE9Ei7CL3U
— Punjab Congress (@INCPunjab) May 12, 2024
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੈਂਸ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ। ਭਾਜਪਾ ਵਿੱਚ ਬੈਂਸ ਨੂੰ ਟਿਕਟ ਦਾ ਮਜ਼ਬੂਤ ਦਾਅਵੇਦਾਰ ਵੀ ਮੰਨਿਆ ਜਾ ਰਿਹਾ ਸੀ ਪਰ ਭਾਜਪਾ ਹਾਈਕਮਾਂਡ ਨੇ ਜ਼ਿਲ੍ਹੇ ਦੇ ਕਿਸੇ ਵੀ ਸਥਾਨਕ ਆਗੂ ਨੂੰ ਟਿਕਟ ਦੇਣ ਦੀ ਬਜਾਏ ਕਾਂਗਰਸ ਤੋਂ ਪਾਸਾ ਵੱਟ ਚੁੱਕੇ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦੇ ਦਿੱਤੀ।