ਪੜਚੋਲ ਕਰੋ

ਵਿਆਹ ਲਈ ਮਨ੍ਹਾ ਕੀਤਾ ਤਾਂ ਪ੍ਰੇਮੀ ਨੇ ਪ੍ਰੇਮਿਕਾ ਨੂੰ ਜਿਉਂਦਾ ਸਾੜਿਆ, ਫਿਰ ਖੁਦ ਨੂੰ ਵੀ ਲਾਈ ਅੱਗ, ਜਾਣੋ ਕੀ ਹੈ ਪੂਰਾ ਮਾਮਲਾ

Ludhiana News: ਖੰਨਾ ਦੇ ਸਮਰਾਲਾ ਰੋਡ 'ਤੇ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਵਿਆਹ ਤੋਂ ਇਨਕਾਰ ਕਰਨ 'ਤੇ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਜੋ ਹੋਇਆ ਰੂਹ ਕੰਬ ਜਾਵੇਗੀ।

Ludhiana News: ਖੰਨਾ ਦੇ ਸਮਰਾਲਾ ਰੋਡ 'ਤੇ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਵਿਆਹ ਤੋਂ ਇਨਕਾਰ ਕਰਨ 'ਤੇ ਅੱਗ ਲਗਾ ਦਿੱਤੀ। ਜਦੋਂ ਉਸ ਦੀ ਪ੍ਰੇਮਿਕਾ ਅੱਖਾਂ ਦੇ ਸਾਹਮਣੇ ਤੜਫ ਰਹੀ ਸੀ ਤਾਂ ਪ੍ਰੇਮੀ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਗੰਭੀਰ ਰੂਪ 'ਚ ਝੁਲਸੇ ਪ੍ਰੇਮੀ ਅਤੇ ਪ੍ਰੇਮਿਕਾ ਨੂੰ ਸਿਵਲ ਹਸਪਤਾਲ ਖੰਨਾ 'ਚ ਦਾਖਲ ਕਰਵਾਇਆ ਗਿਆ ਹੈ। ਦੋਵਾਂ ਨੂੰ ਗੰਭੀਰ ਹਾਲਤ ਵਿੱਚ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਦੋਵਾਂ ਦਾ ਉੱਥੇ ਇਲਾਜ ਚੱਲ ਰਿਹਾ ਹੈ। ਇਸ ਘਟਨਾ ਵਿੱਚ ਨੌਜਵਾਨ 50 ਫੀਸਦੀ ਅਤੇ ਲੜਕੀ 40 ਫੀਸਦੀ ਸੜ ਚੁੱਕੀ ਦੱਸੀ ਜਾ ਰਹੀ ਹੈ।

ਸਮਰਾਲਾ ਦੀ ਰਹਿਣ ਵਾਲੀ 27 ਸਾਲਾ ਜਸਪ੍ਰੀਤ ਕੌਰ ਅਨੁਸਾਰ ਉਹ ਲੁਧਿਆਣਾ ਵਿੱਚ ਨਰਸਿੰਗ ਦੀ ਡਿਊਟੀ ਕਰਦੀ ਹੈ। ਕਰੀਬ 5 ਸਾਲ ਪਹਿਲਾਂ ਉਸ ਦੀ ਦੋਸਤੀ ਪੰਜਾਬੀ ਬਾਗ ਖੰਨਾ ਦੇ ਰਹਿਣ ਵਾਲੇ ਹਰਸ਼ਪ੍ਰੀਤ ਸਿੰਘ ਨਾਲ ਹੋਈ ਸੀ। ਉਹ ਹਰਸ਼ਪ੍ਰੀਤ ਦੇ ਘਰ ਵੀ ਆਉਂਦੀ-ਜਾਂਦੀ ਰਹਿੰਦੀ ਸੀ। ਪਰ ਬਾਅਦ ਵਿੱਚ ਉਸ ਨੂੰ ਪਤਾ ਲੱਗਿਆ ਕਿ ਹਰਸ਼ਪ੍ਰੀਤ ਸਿੰਘ ਨਸ਼ੇ ਦਾ ਆਦੀ ਹੈ। ਜਿਸ ਕਾਰਨ ਉਸ ਨੇ ਹਰਸ਼ਪ੍ਰੀਤ ਨੂੰ ਮਿਲਣਾ ਘੱਟ ਕਰ ਦਿੱਤਾ ਸੀ। ਹਰਸ਼ਪ੍ਰੀਤ ਉਸ 'ਤੇ ਵਿਆਹ ਲਈ ਦਬਾਅ ਪਾ ਰਿਹਾ ਸੀ। ਉਸ ਨੂੰ ਭਾਵਨਾਤਮਕ ਤੌਰ 'ਤੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ।

ਜਸਪ੍ਰੀਤ ਕੌਰ ਅਨੁਸਾਰ ਹਰਸ਼ਪ੍ਰੀਤ ਸਿੰਘ ਨੇ ਉਸ ਨੂੰ ਪੰਜਾਬੀ ਬਾਗ ਸਥਿਤ ਆਪਣੇ ਘਰ ਬੁਲਾਇਆ। ਉਸ ਨੇ ਜਸਪ੍ਰੀਤ ਕੌਰ ਨੂੰ ਮਾਰਨ ਦੀ ਨੀਅਤ ਨਾਲ ਬਾਈਕ ਦੀ ਟੈਂਕੀ 'ਚੋਂ ਪੈਟਰੋਲ ਕੱਢ ਕੇ ਉਸ 'ਤੇ ਛਿੜਕ ਦਿੱਤਾ ਅਤੇ ਫਿਰ ਲਾਈਟਰ ਨਾਲ ਅੱਗ ਲਗਾ ਦਿੱਤੀ। ਅੱਗ ਲੱਗਣ ਕਾਰਨ ਉਹ ਬਾਹਰ ਭੱਜ ਕੇ ਨਾਲ ਵਾਲੇ ਕਮਰੇ ਵਿੱਚ ਚਲੀ ਗਈ। ਉੱਥੇ ਇੱਕ ਕੰਬਲ ਪਿਆ ਸੀ।

ਉਸ ਨੇ ਕੰਬਲ ਨਾਲ ਅੱਗ ਬੁਝਾਈ। ਉਸ ਦਾ ਸਰੀਰ ਸੜ ਗਿਆ ਸੀ। ਜ਼ਮੀਨ 'ਤੇ ਲੇਟੇ ਹੋਏ ਉਸ ਨੇ 108 ਨੰਬਰ 'ਤੇ ਐਂਬੂਲੈਂਸ ਨੂੰ ਫੋਨ ਕੀਤਾ। ਇਸ ਦੌਰਾਨ ਹਰਸ਼ਪ੍ਰੀਤ ਨੇ ਡਰ ਦੇ ਮਾਰੇ ਆਪਣੇ ਆਪ ਨੂੰ ਅੱਗ ਲਗਾ ਲਈ। ਕਰੀਬ 20 ਮਿੰਟ ਬਾਅਦ 108 ਐਂਬੂਲੈਂਸ ਨੇ ਆ ਕੇ ਦੋਵਾਂ ਨੂੰ ਸਿਵਲ ਹਸਪਤਾਲ ਖੰਨਾ ਪਹੁੰਚਾਇਆ। ਉਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

ਇਸ ਘਟਨਾ ਵਿੱਚ ਜਸਪ੍ਰੀਤ ਕੌਰ ਜੋ ਕਿ ਗੰਭੀਰ ਰੂਪ ਵਿੱਚ ਝੁਲਸ ਗਈ ਸੀ, ਦੇ ਵੀ ਦੋਵੇਂ ਹੱਥ ਬੁਰੀ ਤਰ੍ਹਾਂ ਸੜ ਗਏ ਸਨ। ਸਿਟੀ ਥਾਣੇ ਦੀ ਪੁਲਿਸ ਨੇ ਚੰਡੀਗੜ੍ਹ ਦੇ ਹਸਪਤਾਲ ਵਿੱਚ ਜਾ ਕੇ ਜਸਪ੍ਰੀਤ ਦੇ ਬਿਆਨ ਦਰਜ ਕੀਤੇ। ਐਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਦੌਰਾਨ, ਜਦੋਂ ਬਿਆਨਾਂ ਦੀ ਪੁਸ਼ਟੀ ਕਰਨ ਲਈ ਦਸਤਖਤ ਕੀਤੇ ਜਾਣੇ ਸਨ, ਤਾਂ ਜਸਪ੍ਰੀਤ ਦਸਤਖਤ ਕਰਨ ਤੋਂ ਅਸਮਰੱਥ ਸੀ ਕਿਉਂਕਿ ਉਸਦੇ ਹੱਥ ਸੜ ਗਏ ਸਨ। ਫਿਰ ਉਸ ਨੇ ਪੈਰ ਦਾ ਅੰਗੂਠਾ ਲਗਾ ਕੇ ਦਸਤਖਤ ਕੀਤੇ। ਜਿਸ ਤੋਂ ਬਾਅਦ ਪੁਲਿਸ ਨੇ ਐਫ.ਆਈ.ਆਰ. ਦਰਜ ਕਰ ਲਈ ਹੈ।

ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਹਾਕਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਰਸ਼ਪ੍ਰੀਤ ਸਿੰਘ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 109 (ਜਾਨ ਦੇ ਇਰਾਦੇ ਨਾਲ ਹਮਲਾ) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਹਰਸ਼ਪ੍ਰੀਤ ਖੁਦ ਵੀ ਇਲਾਜ ਅਧੀਨ ਹੈ। ਮੁਲਜ਼ਮ ਪ੍ਰੇਮੀ ਨੂੰ ਬਰਾਮਦ ਹੋਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

ਟਾਪ ਹੈਡਲਾਈਨ

Punjab News: ਪੰਜਾਬ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਜ਼ਮੀਨਾਂ ਦੀਆਂ ਰਜਿਸਟਰੀਆਂ 'ਚ ਵੱਡਾ ਘਪਲਾ, ਹੁਣ ਲਿਆ ਗਿਆ ਸਖ਼ਤ ਐਕਸ਼ਨ...
ਪੰਜਾਬ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਜ਼ਮੀਨਾਂ ਦੀਆਂ ਰਜਿਸਟਰੀਆਂ 'ਚ ਵੱਡਾ ਘਪਲਾ, ਹੁਣ ਲਿਆ ਗਿਆ ਸਖ਼ਤ ਐਕਸ਼ਨ...
ਪੰਜਾਬ ਪੁਲਿਸ ਦੇ ਸਾਬਕਾ SSP ਨੂੰ ਸਜ਼ਾ ਅੱਜ, ਲੁਧਿਆਣਾ ਦਾ ਟਰਾਂਸਪੋਰਟਰ ਕਿਡਨੈਪ ਕਰ ਕੀਤਾ ਸੀ ਗਾਇਬ
ਪੰਜਾਬ ਪੁਲਿਸ ਦੇ ਸਾਬਕਾ SSP ਨੂੰ ਸਜ਼ਾ ਅੱਜ, ਲੁਧਿਆਣਾ ਦਾ ਟਰਾਂਸਪੋਰਟਰ ਕਿਡਨੈਪ ਕਰ ਕੀਤਾ ਸੀ ਗਾਇਬ
Punjab News: ਪੰਜਾਬ 'ਚ ਵੱਡਾ ਫੇਰਬਦਲ, ਲੁਧਿਆਣਾ 'ਚ ਨਵੇਂ DC ਨੇ ਅਹੁਦਾ ਸੰਭਾਲਿਆ, ਪਟਿਆਲਾ ਤੋਂ ਕੀਤਾ ਗਿਆ ਟ੍ਰਾਂਸਫਰ; ਫਿਰ ਅਫ਼ਸਰਾਂ ਨਾਲ ਕੀਤੀ ਖਾਸ ਮੀਟਿੰਗ...
ਪੰਜਾਬ 'ਚ ਵੱਡਾ ਫੇਰਬਦਲ, ਲੁਧਿਆਣਾ 'ਚ ਨਵੇਂ DC ਨੇ ਅਹੁਦਾ ਸੰਭਾਲਿਆ, ਪਟਿਆਲਾ ਤੋਂ ਕੀਤਾ ਗਿਆ ਟ੍ਰਾਂਸਫਰ; ਫਿਰ ਅਫ਼ਸਰਾਂ ਨਾਲ ਕੀਤੀ ਖਾਸ ਮੀਟਿੰਗ...
Punjab News: ਲੁਧਿਆਣਾ 'ਚ ਪੇਟ ਦਰਦ ਦੀ ਸ਼ਿਕਾਇਤ ਕਰਕੇ ਕਲੀਨਿਕ ਗਿਆ ਸੀ ਨੌਜਵਾਨ, ਇੰਜੈਕਸ਼ਨ ਲਗਾਉਣ ਤੋਂ ਬਾਅਦ ਹੋਈ ਮੌਤ, ਪਰਿਵਾਰ ਬੋਲਿਆ- ਡਾਕਟਰ ਕੋਲ...
ਲੁਧਿਆਣਾ 'ਚ ਪੇਟ ਦਰਦ ਦੀ ਸ਼ਿਕਾਇਤ ਕਰਕੇ ਕਲੀਨਿਕ ਗਿਆ ਸੀ ਨੌਜਵਾਨ, ਇੰਜੈਕਸ਼ਨ ਲਗਾਉਣ ਤੋਂ ਬਾਅਦ ਹੋਈ ਮੌਤ, ਪਰਿਵਾਰ ਬੋਲਿਆ- ਡਾਕਟਰ ਕੋਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਸਰਕਾਰ ਨੇ ਬਿਜਲੀ ਬਿੱਲਾਂ ਦਾ 518 ਕਰੋੜਾਂ ਮਾਫ ਕੀਤਾ, CM ਮਾਨ ਨੇ ਘਰੇਲੂ ਗਾਹਕਾਂ ਦੇ ਲਈ OTS ਲਾਂਚ ਕੀਤੀ
ਪੰਜਾਬ ਸਰਕਾਰ ਨੇ ਬਿਜਲੀ ਬਿੱਲਾਂ ਦਾ 518 ਕਰੋੜਾਂ ਮਾਫ ਕੀਤਾ, CM ਮਾਨ ਨੇ ਘਰੇਲੂ ਗਾਹਕਾਂ ਦੇ ਲਈ OTS ਲਾਂਚ ਕੀਤੀ
ਵੱਡੀ ਖ਼ਬਰ! ਜੇਲ੍ਹ ਤੋਂ ਬਾਹਰ ਆਉਣਗੇ MP ਅੰਮ੍ਰਿਤਪਾਲ ਸਿੰਘ, ਮਿਲੀ ਜ਼ਮਾਨਤ
ਵੱਡੀ ਖ਼ਬਰ! ਜੇਲ੍ਹ ਤੋਂ ਬਾਹਰ ਆਉਣਗੇ MP ਅੰਮ੍ਰਿਤਪਾਲ ਸਿੰਘ, ਮਿਲੀ ਜ਼ਮਾਨਤ
ਪਟਿਆਲਾ ਨਿਗਮ ਦੇ ਵਾਰਡਾਂ ਚ 28 ਨਵੰਬਰ ਨੂੰ ਮੁੜ ਪੈਣਗੀਆਂ ਵੋਟਾਂ, 19 ਤਰੀਕ ਤੱਕ ਨਾਮਜ਼ਦਗੀਆਂ ਕੀਤੀਆਂ ਜਾ ਸਕਦੀਆਂ ਦਾਖਲ; ਚੋਣ ਜ਼ਾਬਤਾ ਲਾਗੂ
ਪਟਿਆਲਾ ਨਿਗਮ ਦੇ ਵਾਰਡਾਂ ਚ 28 ਨਵੰਬਰ ਨੂੰ ਮੁੜ ਪੈਣਗੀਆਂ ਵੋਟਾਂ, 19 ਤਰੀਕ ਤੱਕ ਨਾਮਜ਼ਦਗੀਆਂ ਕੀਤੀਆਂ ਜਾ ਸਕਦੀਆਂ ਦਾਖਲ; ਚੋਣ ਜ਼ਾਬਤਾ ਲਾਗੂ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਟਿਕਟ ਕੱਟੇ ਜਾਣ ਮਗਰੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਵੱਡਾ ਦਾਅਵਾ; ਜਾਣੋ ਕੀ ਕਿਹਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਟਿਕਟ ਕੱਟੇ ਜਾਣ ਮਗਰੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਵੱਡਾ ਦਾਅਵਾ; ਜਾਣੋ ਕੀ ਕਿਹਾ
ਪੰਜਾਬ ਦੇ 2 ਜ਼ਿਲ੍ਹਿਆਂ 'ਚ ਪਿਆ ਮੀਂਹ, ਕਈ ਥਾਵਾਂ 'ਤੇ ਹੋਇਆ ਬੱਦਲ; ਸਵੇਰੇ-ਸ਼ਾਮ ਧੁੰਦ ਦਾ ਅਲਰਟ ਜਾਰੀ
ਪੰਜਾਬ ਦੇ 2 ਜ਼ਿਲ੍ਹਿਆਂ 'ਚ ਪਿਆ ਮੀਂਹ, ਕਈ ਥਾਵਾਂ 'ਤੇ ਹੋਇਆ ਬੱਦਲ; ਸਵੇਰੇ-ਸ਼ਾਮ ਧੁੰਦ ਦਾ ਅਲਰਟ ਜਾਰੀ
Akali+BJP ਗੱਠਜੋੜ 'ਤੇ ਫੈਸਲਾ ਅੱਜ, ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸੱਦਿਆ ਦਿੱਲੀ; ਸਹਿਮਤੀ ਨਾ ਬਣੀ ਤਾਂ ਇਕੱਲਿਆਂ ਲੜਨਗੇ
Akali+BJP ਗੱਠਜੋੜ 'ਤੇ ਫੈਸਲਾ ਅੱਜ, ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸੱਦਿਆ ਦਿੱਲੀ; ਸਹਿਮਤੀ ਨਾ ਬਣੀ ਤਾਂ ਇਕੱਲਿਆਂ ਲੜਨਗੇ
ਛੱਠ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ? ਜਾਣ ਲਓ ਨਵੇਂ ਰੇਟ
ਛੱਠ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ? ਜਾਣ ਲਓ ਨਵੇਂ ਰੇਟ
ਵੱਡਾ ਪ੍ਰਸ਼ਾਸਨਿਕ ਫੇਰਬਦਲ! IPS ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ
ਵੱਡਾ ਪ੍ਰਸ਼ਾਸਨਿਕ ਫੇਰਬਦਲ! IPS ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ
Embed widget