Ludhiana News: ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਖਬਰ, ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਭਾਬੀ ਦਾ ਕਤਲ, ਵੀਡੀਓ ਬਣਾ ਦੋਸਤ ਨੂੰ ਭੇਜੀ
Ludhiana News: ਲੁਧਿਆਣਾ ਜ਼ਿਲ੍ਹੇ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੋਂ ਨੇੜਲੇ ਪਿੰਡ ਸਿਕੰਦਰਪੁਰ ਵਿੱਚ ਜੇਠ ਅਮਰੀਕ ਸਿੰਘ ਨੇ ਆਪਣੀ ਭਾਬੀ ਮੁਸਕਾਨ (30) ਦਾ ਕਤਲ ਕਰ ਦਿੱਤਾ ਤੇ ਫਿਰ ਉਸ ਦੀ ਵੀਡੀਓ ਬਣਾ ਕੇ ਦੋਸਤ ਨੂੰ ਭੇਜੀ।
Ludhiana News: ਲੁਧਿਆਣਾ ਜ਼ਿਲ੍ਹੇ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੋਂ ਨੇੜਲੇ ਪਿੰਡ ਸਿਕੰਦਰਪੁਰ ਵਿੱਚ ਜੇਠ ਅਮਰੀਕ ਸਿੰਘ ਨੇ ਆਪਣੀ ਭਾਬੀ ਮੁਸਕਾਨ (30) ਦਾ ਕਤਲ ਕਰ ਦਿੱਤਾ ਤੇ ਫਿਰ ਉਸ ਦੀ ਵੀਡੀਓ ਬਣਾ ਕੇ ਦੋਸਤ ਨੂੰ ਭੇਜੀ। ਅਹਿਮ ਗੱਲ ਹੈ ਕਿ ਰਾਜ ਸਿੰਘ ਤੇ ਉਸ ਦੀ ਪਤਨੀ ਮੁਸਕਾਨ ਦੀ ਕੱਲ੍ਹ 11 ਜਨਵਰੀ ਨੂੰ ਵਿਆਹ ਦੀ ਵਰ੍ਹੇਗੰਢ ਸੀ।
ਮ੍ਰਿਤਕ ਮੁਸਕਾਨ ਦੇ ਪਤੀ ਰਾਜ ਸਿੰਘ ਨੇ ਪੁਲਿਸ ਨੂੰ ਦੱਸਿਆ ਹੈ ਕਿ ਕਰੀਬ ਦੋ ਸਾਲ ਪਹਿਲਾਂ ਉਸ ਦਾ ਪ੍ਰੇਮ ਵਿਆਹ ਮੁਸਕਾਨ ਵਾਸੀ ਦਿੱਲੀ ਨਾਲ ਹੋਇਆ ਸੀ। ਉਹ ਆਪਣੇ ਪਿੰਡ ਸਿਕੰਦਰਪੁਰ ਰਹਿੰਦਾ ਸੀ ਤੇ ਉਸ ਦਾ ਵੱਡਾ ਭਰਾ ਅਮਰੀਕ ਸਿੰਘ ਉਰਫ਼ ਵਿੱਕੀ ਜੋ ਸ਼ਰਾਬ ਪੀਣ ਦਾ ਆਦੀ ਹੈ, ਘਰ ਵਿਚ ਕਲੇਸ਼ ਰੱਖਦਾ ਸੀ, ਜਿਸ ਤੋਂ ਤੰਗ ਹੋ ਕੇ ਉਹ ਆਪਣੀ ਪਤਨੀ ਸਮੇਤ ਮਾਛੀਵਾੜਾ ਵਿੱਚ ਕਿਰਾਏ ’ਤੇ ਰਹਿਣ ਲੱਗ ਪਿਆ।
ਉਸ ਨੇ ਦੱਸਿਆ ਕਿ ਪੰਜ ਦਿਨ ਪਹਿਲਾਂ ਹੀ ਆਪਣੇ ਜ਼ੱਦੀ ਘਰ ਪਿੰਡ ਸਿਕੰਦਰਪੁਰ ਵਿੱਚ ਆ ਕੇ ਪਰਿਵਾਰ ਸਮੇਤ ਰਹਿਣ ਲੱਗ ਪਿਆ। 11 ਜਨਵਰੀ ਸ਼ਾਮ ਨੂੰ ਅਮਰੀਕ ਸਿੰਘ ਨੇ ਉਸ ਦੀ ਪਤਨੀ ਨਾਲ ਝਗੜਾ ਕੀਤਾ ਤੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਸ ਦੀ ਵੀਡੀਓ ਬਣਾ ਕੇ ਅਮਰੀਕ ਸਿੰਘ ਨੇ ਆਪਣੇ ਦੋਸਤ ਜਤਿੰਦਰ ਸਿੰਘ ਨੂੰ ਭੇਜੀ, ਜਿਸ ਨੇ ਵੀਡੀਓ ਉਸ ਨੂੰ ਭੇਜ ਕੇ ਦੱਸਿਆ ਕਿ ਉਸ ਦੇ ਭਰਾ ਨੇ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ ਹੈ।
ਘਟਨਾ ਦਾ ਪਤਾ ਲੱਗਣ ’ਤੇ ਉਹ ਤੁਰੰਤ ਪਿੰਡ ਸਿਕੰਦਰਪੁਰ ਪੁੱਜਿਆ ਤਾਂ ਦੇਖਿਆ ਕਿ ਘਰ ਵਿਚੋਂ ਅਮਰੀਕ ਆਪਣੇ ਪਰਿਵਾਰ ਨਾਲ ਫਰਾਰ ਹੋ ਚੁੱਕਾ ਸੀ। ਉਸ ਨੇ ਜਦੋਂ ਆਪਣੀ ਪਤਨੀ ਦੀ ਤਲਾਸ਼ ਸ਼ੁਰੂ ਕੀਤੀ ਤਾਂ ਘਰ ਤੋਂ ਕੁਝ ਹੀ ਦੂਰੀ ’ਤੇ ਉਸ ਦੀ ਪਤਨੀ ਮੁਸਕਾਨ ਦੀ ਲਾਸ਼ ਨੂੰ ਬੋਰੀ ’ਚ ਬੰਦ ਕਰ ਕੇ ਸੁੱਟਿਆ ਹੋਇਆ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਮਰਾਲਾ ਵਰਿਆਮ ਸਿੰਘ ਅਤੇ ਚੌਕੀ ਇੰਚਾਰਜ ਸਤਪਾਲ ਸਿੰਘ ਮੌਕੇ ’ਤੇ ਪਹੁੰਚ, ਜਿਨ੍ਹਾਂ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟਮਾਰਟਮ ਲਈ ਭੇਜ ਦਿੱਤਾ। ਡੀਐਸਪੀ ਸਮਰਾਲਾ ਵਰਿਆਮ ਸਿੰਘ ਤੇ ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਛੀਵਾੜਾ ਪੁਲੀਸ ਦੀ ਸਾਰੀ ਟੀਮ ਨੇ ਕੁਝ ਘੰਟਿਆਂ ’ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਮਸਲਾ ਸੁਲਝਾ ਲਿਆ। ਡੀਐਸਪੀ ਨੇ ਕਤਲ ਦਾ ਕਾਰਨ ਰੰਜਿਸ਼ ਦੱਸਿਆ ਹੈ।