ਪੜਚੋਲ ਕਰੋ

SEL Textile: ਪੰਜਾਬ ਦੀ ਸਭ ਤੋਂ ਵੱਡੀ ਟੈਕਸਟਾਈਲ ਕੰਪਨੀ ਦਾ ਮਾਲਕ ਗ੍ਰਿਫ਼ਤਾਰ, 1530 ਕਰੋੜ ਧੋਖਾਧੜੀ ਦਾ ਮਾਮਲਾ, ਬਾਦਲਾਂ ਦਾ ਵੀ ਹੈ ਖਾਸ

ED Arrested SEL Textile Owner:

 ED Arrested SEL Textile Owner: ਪੰਜਾਬ ਦੀ ਸਭ ਤੋਂ ਵੱਡੀ ਟੈਕਸਟਾਈਲ ਕੰਪਨੀ SEL ਦੇ ਮਾਲਕ ਨੀਰਜ ਸਲੂਜਾ ਖਿਲਾਫ਼ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ।  ਲੰਬੀ ਛਾਪੇਮਾਰੀ ਤੇ ਰੇਡ ਤੋਂ ਬਾਅਦ ਆਖਰਕਾਰ ਈਡੀ ਨੇ SEL ਦੇ ਮਾਲਕ ਨੀਰਜ ਸਲੂਜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਬੈੱਕ ਧੋਖਾਧੜੀ ਦੇ 1530 ਕਰੋੜ ਰੁਪਏ ਵਿੱਚ ਹੋਈ ਹੈ। 


ਸਭ ਤੋਂ ਪਹਿਲਾਂ ਸੀਬੀਆਈ ਨੇ ਇਹ ਕਾਰਵਾਈ ਕੀਤੀ ਸੀ। ਸੀਬੀਆਈ ਦੀ ਰਿਪੋਰਟ ਦੇ ਆਧਾਰ 'ਤੇ ਹੀ ਈਡੀ ਦੀ ਐਂਟਰੀ ਹੋਈ ਸੀ ਅਤੇ ਦੋ ਹਫ਼ਤੇ ਪਹਿਲਾਂ ਈਡੀ ਨੇ SEL ਕੰਪਨੀ ਦੇ 13 ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਨ੍ਹਾਂ ਵਿੱਚ ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਇਕਾਈਆਂ ਸ਼ਾਮਲ ਸਨ। ਛਾਪੇਮਾਰੀ ਦੌਰਾਨ ਟੀਮ ਨੇ 60 ਲੱਖ ਰੁਪਏ ਦੀ ਨਕਦੀ ਅਤੇ ਕਈ ਦਸਤਾਵੇਜ਼ ਬਰਾਮਦ ਕੀਤੇ ਸਨ।


SEL ਟੈਕਸਟਾਈਲ ਲਿਮਟਿਡ ਦੇ ਮਲੋਟ, ਨਵਾਂਸ਼ਹਿਰ, ਨੀਮਰਾਨਾ (ਰਾਜਸਥਾਨ) ਅਤੇ ਹਾਂਸੀ (ਹਿਸਾਰ) ਵਿੱਚ ਯੂਨਿਟ ਹਨ। ਇਹ ਉੱਨ, ਫੈਬਰਿਕ ਆਦਿ ਦੇ ਨਿਰਮਾਣ ਵਿੱਚ ਸ਼ਾਮਲ ਇੱਕ ਕੰਪਨੀ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ 14 ਅਗਸਤ 2020 ਨੂੰ ਕੰਪਨੀਆਂ ਦੇ ਡਾਇਰੈਕਟਰਾਂ ਦੇ ਘਰਾਂ ਅਤੇ ਦਫ਼ਤਰਾਂ ਵਿੱਚ ਛਾਪੇਮਾਰੀ ਕੀਤੀ ਸੀ। ਕਈ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ ਹਨ।


ਸਲੂਜਾ ਖਿਲਾਫ 2 ਸਾਲ ਪਹਿਲਾਂ ਬੈਂਕਾਂ ਨਾਲ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ। ਇਸ ਤੋਂ ਬਾਅਦ ਈਡੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਸੀਬੀਆਈ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਸੀ। ਦਾਅਵਾ ਕੀਤਾ ਗਿਆ ਸੀ ਕਿ ਕੰਪਨੀ ਨੇ 1530 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਦੱਸ ਦੇਈਏ ਕਿ ਸਲੂਜਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖਾਸ ਰਹੇ ਹਨ।

  ਈਡੀ ਨੇ ਫਰਵਰੀ 2023 'ਚ 828 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਜਿਸ ਵਿੱਚ ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਅਲਵਰ ਅਤੇ ਹਿਸਾਰ ਵਿੱਚ ਜ਼ਮੀਨ, ਇਮਾਰਤਾਂ ਅਤੇ ਮਸ਼ੀਨਰੀ ਸ਼ਾਮਲ ਹੈ। ਈਡੀ ਦੀ ਹੁਣ ਤੱਕ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ SEL ਟੈਕਸਟਾਈਲ ਲਿਮਟਿਡ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਇੱਕ ਸੰਘ ਤੋਂ ਲਏ ਗਏ ਲੋਨ ਫੰਡਾਂ ਦੀ ਦੁਰਵਰਤੋਂ ਕੀਤੀ ਸੀ।

ਇਸ ਮਾਮਲੇ 'ਚ 14 ਅਗਸਤ 2020 ਨੂੰ ਵੀ ਸੀਬੀਆਈ ਨੇ ਕੰਪਨੀਆਂ ਦੇ ਡਾਇਰੈਕਟਰਾਂ ਦੇ ਘਰਾਂ ਅਤੇ ਦਫ਼ਤਰਾਂ 'ਤੇ ਛਾਪੇਮਾਰੀ ਕੀਤੀ ਸੀ। ਕਈ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ ਹਨ। ਦੋਸ਼ੀਆਂ ਲਈ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ। ਸੀਬੀਆਈ ਨੇ ਜਾਂਚ ਦੌਰਾਨ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਸੀ। ਇਸ ਦੇ ਨਾਲ ਹੀ ਇੱਕ ਨਿਰਦੇਸ਼ਕ ਨੀਰਜ ਸਲੂਜਾ ਨੂੰ ਵੀ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ।

ਮੁਲਜ਼ਮਾਂ ਨੇ ਬੈਂਕ ਕਰਜ਼ੇ ਦੀ ਵੱਡੀ ਰਕਮ ਆਪੋ-ਆਪਣੀਆਂ ਪਾਰਟੀਆਂ ਵਿੱਚ ਨਿਵੇਸ਼ ਕੀਤੀ। ਇਸ ਦੇ ਨਾਲ ਹੀ ਬਾਅਦ ਵਿੱਚ 'ਅਡਜਸਟਮੈਂਟ ਐਂਟਰੀਆਂ' ਦਰਜ ਕੀਤੀਆਂ ਗਈਆਂ। ਇਸ ਦੇ ਨਾਲ ਹੀ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਗੈਰ-ਨਾਮੀ ਸਪਲਾਇਰਾਂ ਤੋਂ ਮਸ਼ੀਨਰੀ ਖਰੀਦ ਕੇ ਵੱਧ ਰਕਮਾਂ ਦੇ ਚਲਾਨ ਅਤੇ ਬਿੱਲ ਤਿਆਰ ਕੀਤੇ। ਇਸ ਤੋਂ ਇਲਾਵਾ, ਮੁਲਜ਼ਮਾਂ ਨੇ ਸੀਸੀ ਲਿਮਟ (ਸਟਾਕ, ਤਿਆਰ ਮਾਲ ਆਦਿ) ਦੇ ਰੂਪ ਵਿੱਚ ਪ੍ਰਾਇਮਰੀ ਸਕਿਉਰਿਟੀ ਦੀ ਵੱਡੀ ਰਕਮ ਦੀ ਦੁਰਵਰਤੋਂ ਕੀਤੀ ਤਾਂ ਜੋ ਬੈਂਕ ਵੇਚੇ ਗਏ ਸਮਾਨ ਦੀ ਵਿਕਰੀ ਆਮਦਨੀ ਵਜੋਂ ਰਕਮ ਦੀ ਗਲਤ ਵਰਤੋਂ ਕਰ ਸਕੇ।

 

 

ਟਾਪ ਹੈਡਲਾਈਨ

Punjab News: ਪੰਜਾਬ 'ਚ ED ਦੀ ਕਾਰਵਾਈ ਜਾਰੀ, 'ਆਪ' ਵਿਧਾਇਕ ਦੇ ਘਰ ਅਤੇ ਫਲੈਟ ਮਗਰੋਂ ਹਸਪਤਾਲ 'ਤੇ ਮਾਰਿਆ ਛਾਪਾ, ਲੁਧਿਆਣਾ 'ਚ ਨਾਨਕੇ ਘਰ ਵੀ ਪਹੁੰਚੀਆਂ ਟੀਮਾਂ...
ਪੰਜਾਬ 'ਚ ED ਦੀ ਕਾਰਵਾਈ ਜਾਰੀ, 'ਆਪ' ਵਿਧਾਇਕ ਦੇ ਘਰ ਅਤੇ ਫਲੈਟ ਮਗਰੋਂ ਹਸਪਤਾਲ 'ਤੇ ਮਾਰਿਆ ਛਾਪਾ, ਲੁਧਿਆਣਾ 'ਚ ਨਾਨਕੇ ਘਰ ਵੀ ਪਹੁੰਚੀਆਂ ਟੀਮਾਂ...
ਲੁਧਿਆਣਾ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, 2.11 ਵਜੇ ਹੋਵੇਗਾ ਬਲਾਸਟ; ਮੱਚੀ ਤਰਥੱਲੀ
ਲੁਧਿਆਣਾ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, 2.11 ਵਜੇ ਹੋਵੇਗਾ ਬਲਾਸਟ; ਮੱਚੀ ਤਰਥੱਲੀ
Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
ਪੰਜਾਬ ਤੋਂ ਵੱਡੀ ਖ਼ਬਰ! ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਚਾਕੂ ਨਾਲ 28 ਵਾਰ ਕੀਤੇ; ਦਿਲ ਕੱਢਿਆ ਬਾਹਰ
ਪੰਜਾਬ ਤੋਂ ਵੱਡੀ ਖ਼ਬਰ! ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਚਾਕੂ ਨਾਲ 28 ਵਾਰ ਕੀਤੇ; ਦਿਲ ਕੱਢਿਆ ਬਾਹਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਪ੍ਰੇਮ ਸਿੰਘ ਚੰਦੂਮਾਜਰਾ ਨੇ ਛੱਡਿਆ ‘ਪੁਨਰ ਸੁਰਜੀਤ ਅਕਾਲੀ ਦਲ’ ਦਾ ਸਾਥ , ਕਰਤਾ ਵੱਡਾ ਐਲਾਨ 
Punjab News : ਪ੍ਰੇਮ ਸਿੰਘ ਚੰਦੂਮਾਜਰਾ ਨੇ ਛੱਡਿਆ ‘ਪੁਨਰ ਸੁਰਜੀਤ ਅਕਾਲੀ ਦਲ’ ਦਾ ਸਾਥ , ਕਰਤਾ ਵੱਡਾ ਐਲਾਨ 
Agniveer ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ 25 ਨਹੀਂ, 75 ਫੀਸਦੀ ਨੂੰ ਮਿਲੇਗਾ ਫੌਜ 'ਚ ਮੌਕਾ?
Agniveer ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ 25 ਨਹੀਂ, 75 ਫੀਸਦੀ ਨੂੰ ਮਿਲੇਗਾ ਫੌਜ 'ਚ ਮੌਕਾ?
Gold Price Today : ਟਰੰਪ ਦੀ ਹਾਰ ਦਾ ਅਸਰ ! ਸੋਨਾ-ਚਾਂਦੀ ਇੱਕੋ ਝਟਕੇ 'ਚ ਹਜ਼ਾਰਾਂ ਰੁਪਏ ਮਹਿੰਗੇ!
Gold Price Today : ਟਰੰਪ ਦੀ ਹਾਰ ਦਾ ਅਸਰ ! ਸੋਨਾ-ਚਾਂਦੀ ਇੱਕੋ ਝਟਕੇ 'ਚ ਹਜ਼ਾਰਾਂ ਰੁਪਏ ਮਹਿੰਗੇ!
Health Tips : ਸਰਦੀਆਂ ਵਿੱਚ ਕਿਉਂ ਹੋ ਜਾਂਦੀ ਹੈ ਸਰੀਰ ਵਿੱਚ Vitamin D ਦੀ ਕਮੀ? ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਤਰੀਕੇ
Health Tips : ਸਰਦੀਆਂ ਵਿੱਚ ਕਿਉਂ ਹੋ ਜਾਂਦੀ ਹੈ ਸਰੀਰ ਵਿੱਚ Vitamin D ਦੀ ਕਮੀ? ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਤਰੀਕੇ
Punjab News: ਪੰਜਾਬ 'ਚ ED ਦੀ ਕਾਰਵਾਈ ਜਾਰੀ, 'ਆਪ' ਵਿਧਾਇਕ ਦੇ ਘਰ ਅਤੇ ਫਲੈਟ ਮਗਰੋਂ ਹਸਪਤਾਲ 'ਤੇ ਮਾਰਿਆ ਛਾਪਾ, ਲੁਧਿਆਣਾ 'ਚ ਨਾਨਕੇ ਘਰ ਵੀ ਪਹੁੰਚੀਆਂ ਟੀਮਾਂ...
ਪੰਜਾਬ 'ਚ ED ਦੀ ਕਾਰਵਾਈ ਜਾਰੀ, 'ਆਪ' ਵਿਧਾਇਕ ਦੇ ਘਰ ਅਤੇ ਫਲੈਟ ਮਗਰੋਂ ਹਸਪਤਾਲ 'ਤੇ ਮਾਰਿਆ ਛਾਪਾ, ਲੁਧਿਆਣਾ 'ਚ ਨਾਨਕੇ ਘਰ ਵੀ ਪਹੁੰਚੀਆਂ ਟੀਮਾਂ...
Big News: ਸਿਆਸੀ ਜਗਤ ਤੋਂ ਵੱਡੀ ਖਬਰ, CMO ਦੀ ਧੀ ਨਾਲ ਦੁਰਵਿਵਹਾਰ, CM ਨੇ ਲਿਆ ਐਕਸ਼ਨ, ਪਟਵਾਰੀ ਨੂੰ ਕੀਤਾ ਸਸਪੈਂਡ; ਇਨ੍ਹਾਂ 2 ਅਫ਼ਸਰਾਂ ਖਿਲਾਫ ਵੀ ਕਾਰਵਾਈ ਦੇ ਹੁਕਮ...
ਸਿਆਸੀ ਜਗਤ ਤੋਂ ਵੱਡੀ ਖਬਰ, CMO ਦੀ ਧੀ ਨਾਲ ਦੁਰਵਿਵਹਾਰ, CM ਨੇ ਲਿਆ ਐਕਸ਼ਨ, ਪਟਵਾਰੀ ਨੂੰ ਕੀਤਾ ਸਸਪੈਂਡ; ਇਨ੍ਹਾਂ 2 ਅਫ਼ਸਰਾਂ ਖਿਲਾਫ ਵੀ ਕਾਰਵਾਈ ਦੇ ਹੁਕਮ...
 Alcohol Side Effects : ਸ਼ਰਾਬ ਪੀਣ ਨਾਲ ਕਿੰਨੇ ਸਾਲਾਂ ਬਾਅਦ ਖਰਾਬ ਹੋ ਜਾਂਦਾ ਹੈ ਲਿਵਰ? ਜਾਣੋ ਕਦੋਂ ਦਿਖਣ ਲੱਗਦੇ ਹਨ ਲੱਛਣ
 Alcohol Side Effects : ਸ਼ਰਾਬ ਪੀਣ ਨਾਲ ਕਿੰਨੇ ਸਾਲਾਂ ਬਾਅਦ ਖਰਾਬ ਹੋ ਜਾਂਦਾ ਹੈ ਲਿਵਰ? ਜਾਣੋ ਕਦੋਂ ਦਿਖਣ ਲੱਗਦੇ ਹਨ ਲੱਛਣ
 Sugar Prices Rise : ਦੀਵਾਲੀ ਤੋਂ ਪਹਿਲਾਂ ਮਹਿੰਗੀ ਹੋਈ ਚੀਨੀ, ਜਾਣੋ ਕਿੰਨਾ ਵਧਿਆ ਰੇਟ 
 Sugar Prices Rise : ਦੀਵਾਲੀ ਤੋਂ ਪਹਿਲਾਂ ਮਹਿੰਗੀ ਹੋਈ ਚੀਨੀ, ਜਾਣੋ ਕਿੰਨਾ ਵਧਿਆ ਰੇਟ 
Embed widget