Ludhiana News: ਸਮਾਨ ਨਾਲ ਲੱਦੀ ਕੋਰੀਅਰ ਦੀ ਗੱਡੀ 'ਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ
Ludhiana News: ਲੁਧਿਆਣਾ 'ਚ NH44 ਹਾਈਵੇਅ ਨੇੜੇ ਬਸਤੀ ਜੋਧੇਵਾਲ ਵਿੱਚ ਇੱਕ ਕੋਰੀਅਰ ਦੀ ਗੱਡੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਅੱਗ ਇੰਨੀ ਭੜਕ ਗਈ ਕਿ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

Ludhiana News: ਲੁਧਿਆਣਾ 'ਚ NH44 ਹਾਈਵੇਅ ਨੇੜੇ ਬਸਤੀ ਜੋਧੇਵਾਲ ਵਿੱਚ ਇੱਕ ਕੋਰੀਅਰ ਦੀ ਗੱਡੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਡਰਾਈਵਰ ਨੂੰ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਉਸ ਨੇ ਗੱਡੀ ਸੜਕ ਦੇ ਕੰਢੇ ਖੜ੍ਹੀ ਕੀਤੀ ਅਤੇ ਪਾਣੀ ਲੈਣ ਚਲਾ ਗਿਆ। ਅੱਗ ਇੰਨੀ ਵੱਧ ਗਈ ਕਿ ਕਾਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਈ। ਰਾਹਗੀਰਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਅਤੇ NHAI ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।
ਗੱਡੀ ਦੇ ਇੰਜਣ 'ਚ ਲੱਗੀ ਅੱਗ
ਜਾਣਕਾਰੀ ਦਿੰਦਿਆਂ ਗੱਡੀ ਦੇ ਡਰਾਈਵਰ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਲਾਡੋਵਾਲ ਦੇ ਨੇੜੇ ਤੋਂ ਕੋਰੀਅਰ ਦੀ ਗੱਡੀ ਲੈ ਕੇ ਜਾ ਰਿਹਾ ਸੀ। ਇਨ੍ਹਾਂ ਦਾ ਮੁੱਖ ਸਟੋਰ ਸਾਹਨੇਵਾਲ ਵਿੱਚ ਹੈ। ਗੱਡੀ ਮਾਲ ਨਾਲ ਲੱਦੀ ਹੋਈ ਸੀ। ਅਚਾਨਕ ਜਦੋਂ ਇਹ ਬਸਤੀ ਜੋਧੇਵਾਲ ਨੇੜੇ ਪਹੁੰਚੀ ਤਾਂ ਕਾਰ ਦੇ ਇੰਜਣ ਵਿੱਚੋਂ ਅੱਗ ਨਿਕਲਣ ਲੱਗੀ। ਜਦੋਂ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਉਹ ਗੱਡੀ ਨੂੰ ਸੜਕ ਦੇ ਕੰਢੇ ਲਾ ਕੇ ਪਾਣੀ ਲੈਣ ਚਲਾ ਗਿਆ, ਉਦੋਂ ਤੱਕ ਅੱਗ ਨੇ ਪੂਰੀ ਗੱਡੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ।
ਗੱਡੀ 'ਚ ਪਿਆ ਸਾਰਾ ਸਮਾਨ ਸੜ ਕੇ ਹੋ ਚੁੱਕਿਆ ਸੀ ਸੁਆਹ
ਅੱਗ ਲੱਗਣ ਤੋਂ ਤੁਰੰਤ ਬਾਅਦ ਲੋਕਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਪਰ ਉਦੋਂ ਤੱਕ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਡਿਲੀਵਰੀ ਲਈ ਗੱਡੀ ਵਿੱਚ ਲੱਦਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਲੋਕਾਂ ਦੀ ਮਦਦ ਨਾਲ ਗੱਡੀ ਤੋਂ ਕੁਝ ਸਮਾਨ ਤਾਂ ਉਤਾਰਿਆ ਗਿਆ ਪਰ ਉਹ ਵੀ ਖਰਾਬ ਹੋ ਗਿਆ ਸੀ।
ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ
ਦੂਜੇ ਪਾਸੇ ਐਨਐਚਏਆਈ ਦੇ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕਿ ਹਾਈਵੇਅ ’ਤੇ ਗੱਡੀ ਨੂੰ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪੁੱਜੇ। ਕਾਰ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਫਿਲਹਾਲ ਡਰਾਈਵਰ ਸੁਰੱਖਿਅਤ ਹੈ। ਡਰਾਈਵਰ ਨੇ ਸਟੋਰ ਮਾਲਕਾਂ ਨੂੰ ਸੂਚਿਤ ਕਰ ਦਿੱਤਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ਗੱਡੀ ਦੇ ਇੰਜਣ ਤੋਂ ਫੈਲੀ ਹੈ।
Before You Go
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
ਟ੍ਰੈਂਡਿੰਗ ਟੌਪਿਕ





















