Ludhiana News : ਖੰਨਾ ਵਿਖੇ ਇੱਕ ਪਲਾਈਵੁੱਡ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ ਹੈ। ਅੱਗ ਨੂੰ ਕੰਟਰੋਲ ਕਰਨ ਲਈ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਤੋਂ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੰਗਵਾਈਆਂ ਗਈਆਂ ਹਨ। ਜੇਕਰ ਅੱਗ ਵਾਲੀ ਥਾਂ ਦੇ ਨਾਲ ਬਣੇ ਲੱਕੜੀ ਦੇ ਕੁਆਟਰ ਅੱਗ ਦੀ ਲਪੇਟ ਚ ਆ ਜਾਂਦੇ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ।
ਇਹ ਵੀ ਪੜ੍ਹੋ : ਕਿੱਧਰ ਨੂੰ ਜਾ ਰਿਹਾ ਪੰਜਾਬ! ਸਕੂਲਾਂ 'ਚ ਪੜ੍ਹਦੇ ਵਿਦਿਆਰਥੀ ਵੀ ਬੰਦੂਕਾਂ ਚੱਕੀ ਫਿਰਦੇ, 12ਵੀ ਕਲਾਸ ਦੇ ਵਿਦਿਆਰਥੀ ਦੇ ਸਿਰ 'ਚ ਮਾਰੀ ਗੋਲੀ
ਫੈਕਟਰੀ ਮਾਲਕ ਰਾਜੇਸ਼ ਗੁਪਤਾ ਨੇ ਦੱਸਿਆ ਕਿ ਜਿਵੇਂ ਹੀ ਫੋਨ ਰਾਹੀਂ ਉਹਨਾਂ ਨੂੰ ਸੂਚਨਾ ਮਿਲੀ ਕਿ ਫੈਕਟਰੀ 'ਚ ਅੱਗ ਲੱਗ ਗਈ ਹੈ ਤਾਂ ਉਹਨਾਂ ਨੇ ਇਸਨੂੰ ਕੰਟਰੋਲ ਕਰਨ ਦਾ ਕੰਮ ਸ਼ੁਰੂ ਕੀਤਾ। ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਗਈਆਂ ਅਤੇ ਅੱਗ ਨੂੰ ਕੰਟਰੋਲ ਕੀਤਾ ਗਿਆ। ਫਾਇਰ ਅਫਸਰ ਜਗਜੀਤ ਸਿੰਘ ਤੇ ਸ਼ੁਸ਼ੀਲ ਕੁਮਾਰ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦੇ ਅੱਗ ਨੂੰ ਰੋਕਿਆ ਨਾ ਜਾਂਦਾ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ। ਇਸ ਨਾਲ ਜਾਨੀ ਨੁਕਸਾਨ ਦਾ ਵੀ ਖਤਰਾ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਖੰਨਾ ਰੋਡ ’ਤੇ ਸਥਿਤ ਸ਼ਹਿਰ ਦੇ ਕਈ ਏਕੜ ’ਚ ਫ਼ੈਲੇ ਪੁਰਾਣੇ ਛੱਪੜ ’ਚ ਸਾਲਾਂ ਤੋਂ ਖੜੇ ਸਰਕੰਡੇ ਅਤੇ ਹੋਰ ਬਨਸਪਤੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਸੀ। ਅੱਗ ਦੀਆਂ ਲਪਟਾਂ ਵਿੱਚ ਸੈਂਕੜੇ ਹੀ ਪੰਛੀਆਂ ਤੋਂ ਇਲਾਵਾ ਛੱਪੜ ’ਚ ਰਹਿਣ ਵਾਲ਼ੇ ਹਜ਼ਾਰਾਂ ਜੀਵ-ਜੰਤੂ ਸੜ ਕੇ ਸੁਆਹ ਹੋ ਗਏ ਸਨ। ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਦੇ ਹੀ ਫ਼ਾਇਰ ਬਿ੍ਰਗੇਡ ਦੀਆਂ ਕਈ 5 ਦੇ ਕਰੀਬ ਗੱਡੀਆਂ ਮੌਕੇ ’ਤੇ ਪੁੱਜੀਆਂ ਅਤੇ ਅੱਗ ਬੁਝਾਉਣ ਦੇ ਯਤਨ ਵਿੱਚ ਜੁਟ ਗਈਆਂ ਸਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।