ਲੁਧਿਆਣਾ 'ਚ ਕਾਂਗਰਸ ਦੀ ਫੁੱਟ ਡੋਬੇਗੀ ਆਸ਼ੂ ਦੀ ਬੇੜੀ ! ਬੈਂਸ ਤੇ ਕੜਵਲ ਦਾ ਛਿੜਿਆ ਕਲੇਸ਼, ਕਿਹਾ- ਫੋਟੋ ਖਿਚਵਾਉਣ ਲਈ ਨਹੀਂ ਜ਼ਮੀਨੀ ਪੱਧਰ 'ਤੇ ਕੰਮ....
ਸੂਬਾ ਪ੍ਰਧਾਨ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਨੂੰ ਪਾਰਟੀ ਵਿੱਚ ਕਿਵੇਂ ਸ਼ਾਮਲ ਕੀਤਾ ਜਾ ਰਿਹਾ ਹੈ, ਇਹ ਪ੍ਰੋਟੋਕੋਲ ਦੀ ਉਲੰਘਣਾ ਹੈ। ਬੈਂਸ ਦੇ ਇਸ ਬਿਆਨ ਤੋਂ ਬਾਅਦ ਕਮਲਜੀਤ ਸਿੰਘ ਕੜਵਲ ਨੇ ਵੀ ਬੈਂਸ 'ਤੇ ਪਲਟਵਾਰ ਕੀਤਾ ਹੈ।
ਲੁਧਿਆਣਾ ‘ਚ ਇੱਕ ਵਾਰ ਫਿਰ ਭਾਰਤ ਭੂਸ਼ਣ ਆਸ਼ੂ ਅਤੇ ਰਾਜਾ ਵੜਿੰਗ ਦੇ ਧੜਿਆਂ ਵਿਚਕਾਰ ਟਕਰਾਅ ਦੇ ਸੁਰ ਸੁਣਨ ਨੂੰ ਮਿਲ ਰਹੇ ਹਨ। ਤਾਜ਼ਾ ਮਾਮਲਾ ਕਮਲਜੀਤ ਸਿੰਘ ਕੜਵਲ ਦੀ ਕਾਂਗਰਸ ਵਿੱਚ ਹੋਈ ਜੁਆਇਨਿੰਗ ਨਾਲ ਜੁੜਿਆ ਹੋਇਆ ਹੈ। ਸਿਮਰਜੀਤ ਸਿੰਘ ਬੈਂਸ ਨੇ ਆਤਮ ਨਗਰ ਹਲਕੇ ਤੋਂ ਕਮਲਜੀਤ ਸਿੰਘ ਕੜਵਲ 'ਤੇ ਸਵਾਲ ਉਠਾਏ ਸਨ ਜੋ ਆਮ ਆਦਮੀ ਪਾਰਟੀ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਬੈਂਸ ਨੇ ਕਿਹਾ ਸੀ ਕਿ ਕੜਵਲ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਸੂਬਾ ਪ੍ਰਧਾਨ ਦੀ ਇਜਾਜ਼ਤ ਲੈਣੀ ਚਾਹੀਦੀ ਸੀ।
ਸੂਬਾ ਪ੍ਰਧਾਨ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਨੂੰ ਪਾਰਟੀ ਵਿੱਚ ਕਿਵੇਂ ਸ਼ਾਮਲ ਕੀਤਾ ਜਾ ਰਿਹਾ ਹੈ, ਇਹ ਪ੍ਰੋਟੋਕੋਲ ਦੀ ਉਲੰਘਣਾ ਹੈ। ਬੈਂਸ ਦੇ ਇਸ ਬਿਆਨ ਤੋਂ ਬਾਅਦ ਕਮਲਜੀਤ ਸਿੰਘ ਕੜਵਲ ਨੇ ਵੀ ਬੈਂਸ 'ਤੇ ਪਲਟਵਾਰ ਕੀਤਾ ਹੈ।
ਕਮਲਜੀਤ ਕੜਵਲ ਨੇ ਬੈਂਸ ਦਾ ਨਾਮ ਲਏ ਬਿਨਾਂ ਨਿਸ਼ਾਨਾ ਸਾਧਿਆ। ਕੜਵਲ ਨੇ ਕਿਹਾ ਕਿ ਅਸੀਂ ਇੱਕ ਵਿਅਕਤੀ ਲਈ ਪਾਰਟੀ ਵਿੱਚ ਸ਼ਾਮਲ ਹੋਏ ਹਾਂ। ਅਸੀਂ ਯੋਜਨਾ ਬਣਾ ਰਹੇ ਹਾਂ ਕਿ ਉਸਨੂੰ ਕਿਵੇਂ ਜਿਤਾਇਆ ਜਾਵੇ। ਰਾਜਨੀਤੀ ਵਿੱਚ ਬਹੁਤ ਕੁਝ ਹੁੰਦਾ ਹੈ। ਕੁਝ ਲੋਕਾਂ ਦਾ ਹਿਸਾਬ ਹਾਥੀ ਦੇ ਦੰਦਾਂ ਵਰਗਾ ਹੁੰਦਾ ਹੈ, ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ...
ਕੜਵਲ ਨੇ ਕਿਹਾ ਕਿ ਮੈਂ ਦਿਖਾਵੇ ਵਜੋਂ ਪਾਰਟੀ ਵਿੱਚ ਸ਼ਾਮਲ ਨਹੀਂ ਹੋਇਆ ਹਾਂ। ਕੁਝ ਲੋਕ ਆਉਂਦੇ ਹਨ, ਆਪਣੀਆਂ ਫੋਟੋਆਂ ਖਿਚਵਾਉਂਦੇ ਹਨ ਤੇ ਫੇਸਬੁੱਕ 'ਤੇ ਪੋਸਟ ਕਰਦੇ ਹਨ। ਅਸੀਂ ਅਜਿਹੇ ਕੰਮ ਨਹੀਂ ਕਰਦੇ। ਅਸੀਂ ਜ਼ਮੀਨੀ ਪੱਧਰ 'ਤੇ ਕੰਮ ਕਰਾਂਗੇ ਅਤੇ ਆਸ਼ੂ ਨੂੰ ਜਿਤਾਵਾਂਗੇ।
ਕੜਵਲ ਨੇ ਕਿਹਾ ਕਿ ਜਦੋਂ ਮੈਂ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ ਤਾਂ ਸਿਮਰਜੀਤ ਸਿੰਘ ਬੈਂਸ ਦੇ ਕੁਝ ਸਵਾਲ ਸਨ। ਕਾਂਗਰਸ ਲੀਡਰਸ਼ਿਪ ਨੇ ਉਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਹਨ। ਇਸ ਲਈ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ। ਅਸੀਂ ਸਿਰਫ਼ ਲੋਕਾਂ ਦੀ ਸੇਵਾ ਕਰਨ ਲਈ ਆਏ ਹਾਂ। ਆਤਮ ਨਗਰ ਹਲਕਾ ਲੰਬੇ ਸਮੇਂ ਤੋਂ ਲੜਾਈ ਦਾ ਸ਼ਿਕਾਰ ਰਿਹਾ ਹੈ, ਪਰ ਹੁਣ ਮੈਂ ਚੰਗੀ ਨੀਅਤ ਨਾਲ ਪਾਰਟੀ ਵਿੱਚ ਸ਼ਾਮਲ ਹੋਇਆ ਹਾਂ। ਮੈਂ ਕਿਸੇ ਦੇ ਖਿਲਾਫ਼ ਬੋਲ ਕੇ ਰਾਜਨੀਤੀ ਨਹੀਂ ਕਰਨਾ ਚਾਹੁੰਦਾ। ਹੁਣ ਸਮਾਂ ਬਦਲ ਗਿਆ ਹੈ, ਪਰ ਜੇ ਕਿਸੇ ਏਜੰਡੇ ਦੀ ਗੱਲ ਹੁੰਦੀ ਹੈ, ਤਾਂ ਅਸੀਂ ਵਿਰੋਧੀ ਧਿਰ ਵਜੋਂ ਉਨ੍ਹਾਂ ਮੁੱਦਿਆਂ ਨੂੰ ਜ਼ਰੂਰ ਉਠਾਵਾਂਗੇ।
ਕੜਵਲ ਨੇ ਕਿਹਾ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਸ਼ਰਤ ਰੱਖ ਕੇ ਕਾਂਗਰਸ ਵਿੱਚ ਸ਼ਾਮਲ ਨਹੀਂ ਹੋਇਆ। ਪਾਰਟੀ ਜਿਸ ਨੂੰ ਵੀ ਟਿਕਟ ਦੇਵੇਗੀ, ਅਸੀਂ ਉਸਦੇ ਗਲੇ ਵਿੱਚ ਸਿਰੋਪਾਓ ਪਾਵਾਂਗੇ।






















