ਲੁਧਿਆਣਾ ਜ਼ਿਮਨੀ ਚੋਣ ਲਈ ਆਪ ਨੇ ਲਾਈ ਪੂਰੀ ਵਾਹ, CM ਮਾਨ, ਕੇਜਰੀਵਾਲ ਸਮੇਤ ਵੱਡੇ ਲੀਡਰ ਭਰਵਾਉਣ ਪੁੱਜੇ ਨਾਮਜ਼ਦਗੀ ਕਾਗ਼ਜ਼
ਪਿਛਲੇ ਤਿੰਨ ਮਹੀਨਿਆਂ ਤੋਂ ਸੰਜੀਵ ਅਰੋੜਾ ਵੋਟਰਾਂ ਵਿੱਚ ਲਗਾਤਾਰ ਸਰਗਰਮ ਹਨ ਤੇ ਸਮਾਜ ਦੇ ਵੱਖ-ਵੱਖ ਵਰਗਾਂ ਤੱਕ ਪਹੁੰਚ ਕਰ ਰਹੇ ਹਨ। ਅੱਜ ਦਾ ਰੋਡ ਸ਼ੋਅ ਨਾ ਸਿਰਫ਼ ਜਨ ਸੰਪਰਕ ਦਾ ਸਾਧਨ ਹੈ, ਸਗੋਂ ਆਮ ਆਦਮੀ ਪਾਰਟੀ ਦੀ ਮਜ਼ਬੂਤ ਮੌਜੂਦਗੀ ਅਤੇ ਸਮਰਥਨ ਦਿਖਾਉਣ ਦਾ ਮੌਕਾ ਵੀ ਹੈ।
Ludhiana By Poll: ਲੁਧਿਆਣਾ (ਪੱਛਮੀ) ਉਪ ਚੋਣ ਲਈ ਆਮ ਆਦਮੀ ਪਾਰਟੀ ਦਾ ਤਾਕਤ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਘੁਮਾਰ ਮੰਡੀ ਵਿੱਚ ਮੈਗਾ ਰੋਡ ਸ਼ੋਅ ਚੱਲ ਰਿਹਾ ਹੈ। 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਦਿੱਲੀ ਦੇ ਸਾਬਕਾ ਮੰਤਰੀ ਆਤਿਸ਼ੀ, ਸੂਬਾ ਪ੍ਰਧਾਨ ਅਮਨ ਅਰੋੜਾ ਤੇ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਰੋਡ ਸ਼ੋਅ ਵਿੱਚ ਸ਼ਾਮਲ ਹੋਏ ਹਨ। ਇਹ ਜ਼ਿਮਨੀ ਚੋਣ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਲਈ ਹੋ ਰਹੀ ਹੈ।
ਇਹ ਰੋਡ ਸ਼ੋਅ ਆਰਤੀ ਚੌਕ ਤੋਂ ਸ਼ੁਰੂ ਹੋਵੇਗਾ ਅਤੇ ਭਾਈ ਬਾਲਾ ਚੌਕ ਰਾਹੀਂ ਮਿੰਨੀ ਸਕੱਤਰੇਤ ਦੇ ਬਾਹਰ ਸਮਾਪਤ ਹੋਵੇਗਾ। ਰੋਡ ਸ਼ੋਅ ਤੋਂ ਬਾਅਦ ਸੰਜੀਵ ਅਰੋੜਾ ਨਾਮਜ਼ਦਗੀ ਦਾਖਲ ਕਰਨਗੇ। ਪ੍ਰੋਗਰਾਮ ਵਿੱਚ ਪਾਰਟੀ ਵਰਕਰਾਂ ਅਤੇ ਸਥਾਨਕ ਨਾਗਰਿਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ। ਪੂਰੇ ਇਲਾਕੇ ਵਿੱਚ ਚੋਣ ਮਾਹੌਲ ਆਪਣੇ ਸਿਖਰ 'ਤੇ ਹੈ।
ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ 'ਆਪ' ਉਮੀਦਵਾਰ ਸੰਜੀਵ ਅਰੋੜਾ ਜੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ CM ਭਗਵੰਤ ਸਿੰਘ ਮਾਨ, ਕੌਮੀ ਕਨਵੀਨਰ 'ਆਪ' ਅਰਵਿੰਦ ਕੇਜਰੀਵਾਲ ਜੀ ਨਾਲ਼ Live https://t.co/iwkOmEoT50
— AAP Punjab (@AAPPunjab) May 30, 2025