khanna News : ਖੰਨਾ 'ਚ ਪੁਲਿਸ ਨੇ 5 ਸਪਾ ਸੈਂਟਰਾਂ 'ਤੇ ਛਾਪੇਮਾਰੀ ਕੀਤੀ ਹੈ। ਇੱਥੇ ਬਾਹਰਲੇ ਸੂਬਿਆਂ ਤੋਂ ਕੁੜੀਆਂ ਬੁਲਾ ਕੇ ਦੇਹ ਵਪਾਰ ( Sex racket ) ਦਾ ਧੰਦਾ ਕੀਤਾ ਜਾਂਦਾ ਸੀ। ਇਸ ਛਾਪੇਮਾਰੀ ਵਿੱਚ ਪੁਲਿਸ ਨੇ ਇਨ੍ਹਾਂ ਗੈਰ-ਕਾਨੂੰਨੀ ਸੈਂਟਰਾਂ ਨੂੰ ਚਲਾ ਰਹੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿੱਚ 4 ਔਰਤਾਂ ਵੀ ਸ਼ਾਮਲ ਹਨ। ਪੁਲਿਸ ਨੇ ਸਪਾ ਸੈਂਟਰਾਂ ਤੋਂ ਨਾਜਾਇਜ਼ ਧੰਦਾ ਕਰਦੇ ਲੋਕਾਂ ਨੂੰ ਫੜਿਆ ਹੈ।

 ਇਹ ਵੀ ਪੜ੍ਹੋ : ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ , ਭੁੱਕੀ ਅਤੇ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਨਸ਼ਾ ਤਸਕਰ ਕਾਬੂ



ਐੱਸਐੱਸਪੀ ਅਮਨੀਤ ਕੌਂਡਲ ਦੀ ਦੇਖ-ਰੇਖ ਹੇਠ ਖੰਨਾ ਪੁਲਿਸ ਨੇ ਸਿਟੀ ਸੈਂਟਰ ਅਤੇ ਸੈਲੀਬ੍ਰੇਸ਼ਨ ਬਾਜਾਰ ਵਿੱਚ ਸਪਾ ਸੈਂਟਰਾਂ 'ਤੇ ਛਾਪੇਮਾਰੀ ਕੀਤੀ, ਜੋ ਕਿ ਲੰਬੇ ਸਮੇਂ ਤੋਂ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਸਨ ਅਤੇ ਇੱਥੇ ਦੇਹ ਵਪਾਰ ਹੁੰਦਾ ਸੀ।  5 ਸਪਾ ਸੈਂਟਰਾਂ ਨੂੰ ਚਲਾ ਰਹੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੂਜੇ ਪਾਸੇ ਇਥੇ ਕੰਮ ਕਰਨ ਵਾਲੀਆਂ 23 ਕੁੜੀਆਂ ਅਤੇ ਗਾਹਕ ਬਣ ਕੇ ਆਏ 14 ਨੌਜਵਾਨਾਂ ਨੂੰ ਪੁਲੀਸ ਨੇ ਸਖ਼ਤ ਚੇਤਾਵਨੀ ਦੇ ਕੇ ਛੱਡ ਦਿੱਤਾ।



 

ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਐਸਪੀ (ਆਈ) ਡਾ.ਪ੍ਰਗਿਆ ਜੈਨ ਦੀ ਅਗਵਾਈ ਹੇਠ ਸਿਟੀ ਸੈਂਟਰ ਅਤੇ ਸੈਲੀਬ੍ਰੇਸ਼ਨ ਬਾਜ਼ਾਰ (ਦੋਵੇਂ ਸ਼ਾਪਿੰਗ ਮਾਲ) ਵਿੱਚ ਚੱਲ ਰਹੇ ਸਪਾ ਸੈਂਟਰਾਂ ’ਤੇ ਛਾਪੇਮਾਰੀ ਕੀਤੀ । ਰੇਡ ਪਾਰਟੀ ਵਿੱਚ ਸਿਟੀ ਥਾਣਾ 1, ਸਿਟੀ ਥਾਣਾ 2, ਸਦਰ ਥਾਣਾ ਅਤੇ ਸੀ.ਆਈ.ਏ ਸਟਾਫ਼ ਤੋਂ  ਪੁਲਿਸ ਫੋਰਸ ਸ਼ਾਮਲ ਸੀ। ਛਾਪੇਮਾਰੀ ਦੌਰਾਨ ਦੇਹ ਵਪਾਰ ਦਾ ਧੰਦਾ ਚੱਲਦਾ ਪਾਇਆ ਗਿਆ। ਇਸਦੇ ਨਾਲ ਹੀ ਇਨ੍ਹਾਂ ਸਪਾ ਸੈਂਟਰਾਂ ਨੂੰ ਚਲਾਉਣ ਦਾ ਵੀ ਕੋਈ ਲਾਇਸੈਂਸ ਮਾਲਕਾਂ ਕੋਲ ਨਹੀਂ ਸੀ। ਜਿਸ ਕਾਰਨ ਪੁਲਿਸ ਨੇ ਕਾਰਵਾਈ ਕੀਤੀ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।