Ludhiana News: ਮਾਇਆਪੁਰੀ ਮਦਰਸੇ ਦੇ ਸਾਲਾਨਾਂ ਜਲਸੇ 'ਚ ਬੱਚੇਆਂ ਦੀ ਕੀਤੀ ਗਈ ਦਸਤਾਰਬੰਦੀ
ਸ਼ਾਹੀ ਇਮਾਮ ਨੇ ਕਾਮਯਾਬੀ ਵੱਲ ਵੱਧ ਰਹੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਸਬਰ ਅਤੇ ਹਿੰਮਤ ਨਾਲ ਅੱਗੇ ਵੱਧਦੇ ਹੋਏ ਸਮਾਜਿਕ ਵਿਵਸਥਾ ਨੂੰ ਦਰੁਸਤ ਬਣਾਉਣ | ਜਿਕਰਯੋਗ ਹੈ ਕਿ ਇਸ ਮੌਕੇ 'ਤੇ ਕੁਰਆਨ ਮਜੀਦ ਹਿਫ਼ਜ ਕਰਨ ਵਾਲੇ 4 ਬੱਚਿਆਂ ਦੀ ਦਸਤਾਰਬੰਦੀ ਕੀਤੀ ਗਈ |
Ludhiana News : ਬੀਤੀ ਰਾਤ ਟਿੱਬਾ ਰੋਡ ਮਾਇਆਪੁਰੀ ਮਦਰਸਾ ਤਰਤੀਲੁਲ ਕੁਰਆਨ 'ਚ ਸਾਲਾਨਾਂ ਜਲਸੇ ਦਾ ਆਯੋਜਨ ਕੀਤਾ ਗਿਆ, ਜਿਸਦੀ ਪ੍ਰਧਾਨਗੀ ਮੌਲਾਨਾ ਆਰਿਫ ਖੇੜਾ ਮੁਗਲ ਨੇ ਕੀਤੀ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਮੁੱਖ ਮਹਿਮਾਨ ਦੇ ਤੌਰ 'ਤੇ ਮੌਜੂਦ ਸਨ|
ਇਸ ਮੌਕੇ 'ਤੇ ਪ੍ਰਧਾਨ ਮੁਹੰਮਦ ਇਨਾਮ ਮਲਿਕ, ਹਾਫਿਜ ਦਿਲਸ਼ਾਦ, ਮੁਫਤੀ ਆਰਿਫ ਪੰਜਾਬੀ ਬਾਗ, ਮੁਫਤੀ ਈਨਾਮ, ਮੁਹੰਮਦ ਰਿਜਵਾਨ, ਹਾਫਿਜ ਨਾਜਿਮ, ਹਾਜੀ ਤਈਅੱਬ, ਹਾਜੀ ਜਰੀਫ, ਮੁਹੰਮਦ ਮੁੰਸ਼ਦ, ਜਹਾਂਗੀਰ, ਕਾਰੀ ਹਸੀਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਇਸ ਮੌਕੇ 'ਤੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਨੇ ਕਿਹਾ ਕਿ ਇਸਲਾਮ ਭਾਈਚਾਰੇ ਅਤੇ ਪਿਆਰ ਦਾ ਸੁਨੇਹਾ ਦਿੰਦਾ ਹੈ | ਉਨ੍ਹਾਂ ਕਿਹਾ ਕਿ ਹਜਰਤ ਮੁਹੰਮਦ ਸਾਹਿਬ ਸਲਲੱਲਾਹੂ ਅਲੈਹੀ ਵਸੱਲਮ ਦਾ ਹੁਕਮ ਹੈ ਕਿ ਲੋਕਾਂ 'ਚ ਖੁਸ਼ਖਬਰੀਆਂ ਵੰਡੋ।
ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਸਮਾਜ 'ਚ ਅਕਸਰ ਲੋਕਾਂ ਦੀ ਸੋਚ ਨਕਰਾਤਮਕ ਹੁੰਦੀ ਜਾ ਰਹੀ ਹੈ। ਲੋਕ ਇੱਕ-ਦੂਜੇ ਦੇ ਪ੍ਰਤੀ ਚੰਗੀ ਸੋਚ ਨਹੀਂ ਰੱਖਦੇ, ਇੱਕ-ਦੂਜੀ ਕੌਮਾਂ ਦੇ ਸੰਬੰਧ 'ਚ ਵੀ ਚੰਗੀ ਰਾਏ ਨਹੀਂ ਰੱਖੀ ਜਾ ਰਹੀ ਜੋ ਕਿ ਚਿੰਤਾ ਦਾ ਵਿਸ਼ਾ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ ਸਕਾਰਾਤਮਕ ਸੋਚ ਦੇ ਨਾਲ ਅੱਗੇ ਵੱਧਣਾ ਪਵੇਗਾ।
ਉਨ੍ਹਾਂ ਕਿਹਾ ਕਿ ਹਜਰਤ ਮੁਹੰਮਦ ਸਾਹਿਬ ਸਲਲੱਲਾਹੂ ਅਲੈਹੀ ਵਸੱਲਮ ਦਾ ਹੁਕਮ ਹੈ ਕਿ ਕਿਸੇ ਵੀ ਇਨਸਾਨ ਦੇ ਬਾਰੇ ਬੁਰੀ ਰਾਏ ਕਾਯਮ ਨਾ ਕਰੋ | ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਨੇ ਕਿਹਾ ਕਿ ਬੁਰਾ ਸੋਚਣ ਵਾਲਾ ਕਦੀ ਕਾਮਯਾਬ ਨਹੀਂ ਹੁੰਦਾ, ਉਹ ਆਪਣੀ ਤਾਕਤ ਨੂੰ ਲੋਕਾਂ ਦੀ ਬੁਰਾਈ 'ਚ ਖਰਚ ਕਰਦਾ ਹੈ, ਜਿਸ ਕਾਰਨ ਉਸਨੂੰ ਬੁਰਾਈ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਆਉਂਦਾ |
ਸ਼ਾਹੀ ਇਮਾਮ ਨੇ ਕਾਮਯਾਬੀ ਵੱਲ ਵੱਧ ਰਹੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਸਬਰ ਅਤੇ ਹਿੰਮਤ ਨਾਲ ਅੱਗੇ ਵੱਧਦੇ ਹੋਏ ਸਮਾਜਿਕ ਵਿਵਸਥਾ ਨੂੰ ਦਰੁਸਤ ਬਣਾਉਣ | ਜਿਕਰਯੋਗ ਹੈ ਕਿ ਇਸ ਮੌਕੇ 'ਤੇ ਕੁਰਆਨ ਮਜੀਦ ਹਿਫ਼ਜ ਕਰਨ ਵਾਲੇ 4 ਬੱਚਿਆਂ ਦੀ ਦਸਤਾਰਬੰਦੀ ਕੀਤੀ ਗਈ |
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।