Ludhiana News: ਅਕਸਰ ਹੀ ਲੋਕ ਕੀਮਤੀ ਸਾਮਾਨ ਕਾਰ ਵਿੱਚ ਰੱਖ ਕੇ ਚਲੇ ਜਾਂਦੇ ਹਨ ਪਰ ਹੁਣ ਤੁਹਾਡਾ ਇਹ ਸਾਮਾਨ ਸੁਰੱਖਿਅਤ ਨਹੀਂ ਹੈ। ਚੋਰਾਂ ਦੀ ਕਾਰ ਵਿੱਚ ਪਏ ਸਾਮਾਨ ਉੱਪਰ ਅੱਖ ਰਹਿੰਦੀ ਹੈ ਤੇ ਸਮਾਂ ਪਾਉਂਦੇ ਹੀ ਉਹ ਹੱਥ ਸਾਫ ਕਰ ਲੈਂਦੇ ਹਨ। ਇਸ ਲਈ ਪੁਲਿਸ ਨੇ ਸਾਵਧਾਨ ਕੀਤਾ ਹੈ ਕਿ ਕਾਰਾਂ ਵਿੱਚ ਕੀਮਤੀ ਸਾਮਾਨ ਜਾਂ ਲੈਪਟੌਪ ਵਗੈਰਾ ਛੱਡ ਕੇ ਨਾ ਜਾਓ। 


ਦਰਅਸਲ ਲੁਧਿਆਣਾ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਸਭ ਤੋਂ ਭੀੜ ਵਾਲੇ ਸਮਰਾਲਾ ਚੌਕ ਕੋਲ ਕਰੇਟਾ ਗੱਡੀ ਦਾ ਸ਼ੀਸ਼ਾ ਭੰਨ੍ਹ ਕੇ ਪਿਛਲੀ ਸੀਟ ’ਤੇ ਰੱਖਿਆ 58 ਲੱਖ ਰੁਪਏ ਨਾਲ ਭਰਿਆ ਬੈਗ ਚੋਰੀ ਹੋ ਕਰ ਲਿਆ ਗਿਆ ਹੈ। ਚੋਰ ਕੁਝ ਹੀ ਸਮੇਂ ’ਚ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਇਹ ਕਾਰ ਚੰਡੀਗੜ੍ਹ ਦੇ ਵਪਾਰੀ ਦੀ ਸੀ ਤੇ ਉਸ ਦਾ ਡਰਾਈਵਰ ਸ਼ਹਿਰ ’ਚ ਪੈਸੇ ਇਕੱਠੇ ਕਰਨ ਆਇਆ ਸੀ। 


ਹਾਸਲ ਜਾਣਕਾਰੀ ਮੁਤਾਬਕ ਉਸ ਨੇ ਸਮਰਾਲਾ ਚੌਕ ਕੋਲ ਕਿਸੇ ਤੋਂ ਪੈਸੇ ਲੈਣੇ ਸਨ ਪਰ ਗੱਡੀ ਦਾ ਸ਼ੀਸ਼ਾ ਟੁੱਟਿਆ ਤੇ ਬੈਗ ਗਾਇਬ ਦੇਖ ਕੇ ਉਸ ਨੇ ਇਸ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ। ਕਰੇਟਾ ਕਾਰ ਦਾ ਚਾਲਕ ਗੁਰਪ੍ਰੀਤ ਸਿੰਘ ਚੰਡੀਗੜ੍ਹ ਦੀ ਇੱਕ ਟ੍ਰੇਡਿੰਗ ਕੰਪਨੀ ’ਚ ਕੰਮ ਕਰਦਾ ਹੈ ਤੇ ਅਕਸਰ ਹੀ ਲੁਧਿਆਣਾ ਤੋਂ ਪੈਸੇ ਇਕੱਠੇ ਕਰਨ ਆਉਂਦਾ ਸੀ। ਉਹ ਪਿਛਲੇ ਦਸ ਸਾਲ ਤੋਂ ਇਹ ਕੰਮ ਕਰ ਰਿਹਾ ਸੀ। ਉਹ ਬੁੱਧਵਾਰ ਰਾਤ ਵੀ ਚੀਮਾ ਚੌਕ ਕੋਲ ਜਾਂਦੇ ਹੋਏ ਸਮਰਾਲਾ ਚੌਕ ਵਾਲੇ ਰਸਤੇ ’ਤੇ ਗੱਡੀ ਖੜ੍ਹੀ ਕਰ ਕੇ ਗਲੀ ’ਚ ਫੈਕਟਰੀ ’ਚੋਂ ਪੈਸੇ ਇਕੱਠੇ ਕਰਨ ਗਿਆ ਸੀ। 


ਕੁਝ ਸਮੇਂ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਉਸ ’ਚੋਂ ਬੈਗ ਗਾਇਬ ਸੀ। ਪਤਾ ਲੱਗਾ ਹੈ ਕਿ ਚੋਰ ਗਿੱਲ ਚੌਕ ਤੋਂ ਕਰੇਟਾ ਦੇ ਚਾਲਕ ਪਿੱਛੇ ਲੱਗੇ ਹੋਏ ਸਨ। ਪੁਲਿਸ ਵੱਲੋਂ ਭਾਰਤ ਨਗਰ ਚੌਕ ਤੋਂ ਲੈ ਕੇ ਸਮਰਾਲਾ ਚੌਕ ਦੇ ਸੇਫ਼ ਸਿਟੀ ਪ੍ਰਾਜੈਕਟ ਦੇ ਕੈਮਰੇ ਚੈਕ ਕੀਤੇ ਜਾ ਰਹੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

 




 




ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


 


Android ਫੋਨ ਲਈ ਕਲਿਕ ਕਰੋ