ਇਨਸਾਨੀਅਤ ਸ਼ਰਮਸਾਰ; ਘਰ ਦੀ ਨੂੰਹ ਨਾਲ ਸਹੁਰਾ, ਜੀਜਾ, ਭਤੀਜਾ ਤੇ ਵਿਚੋਲਾ ਕਰਦੇ ਸਨ ਜਬਰ ਜ਼ਨਾਹ
Ludhiana News: ਇਨਸਾਨੀਅਤ ਹੋਈ ਸ਼ਰਮਸਾਰ, ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਇੱਕ ਲੜਕੀ ਦਾ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਪਰ ਸਹੁਰੇ ਪਰਿਵਾਰ ਵਿੱਚ ਉਸ ਦੇ ਨਾਲ ਹੁੰਦਾ ਰਿਹਾ ਜਬਰ ਜ਼ਨਾਹ।
Ludhiana news:ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਇੱਕ ਲੜਕੀ ਦਾ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਪਰ ਸਹੁਰੇ ਪਰਿਵਾਰ ਵਿੱਚ ਉਸ ਦੇ ਨਾਲ ਅਜਿਹਾ ਕੁਝ ਹੁੰਦਾ ਰਿਹਾ ਜਿਸ ਨੂੰ ਸੁਣਕੇ ਤੁਹਾਡੇ ਵੀ ਰੌਗਟੇ ਖੜੇ ਹੋ ਜਾਣਗੇ। ਇਸ ਮੁਟਿਆਰ ਨਾਲ ਸਹੁਰੇ ਘਰ ਵਿੱਚ ਸਹੁਰਾ, ਜੀਜਾ, ਭਤੀਜੇ ਅਤੇ ਵਿਚੋਲਾ ਮਿਲਕੇ ਸਮੂਹਿਕ ਬਲਾਤਕਾਰ ਕੀਤਾ ਜਾਂਦਾ ਸੀ। ਲੜਕੀ ਨੇ ਦੱਸਿਆ ਕਿ ਜਦੋਂ ਉਹ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਦੀ ਸੀ ਤਾਂ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਉਸ ਨੇ ਇਹ ਗੱਲ ਆਪਣੇ ਪਤੀ ਨੂੰ ਵੀ ਦੱਸੀ ਪਰ ਪਤੀ ਵੀ ਮੁਲਜ਼ਮਾਂ ਨਾਲ ਮਿਲ ਗਿਆ।
ਇਨਸਾਨੀਅਤ ਸ਼ਰਮਸਾਰ
ਦੱਸ ਦਈਏ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਇਸ ਲੜਕੀ ਦਾ ਤਿੰਨ ਮਹੀਨੇ ਪਹਿਲਾਂ ਰਾਜਸਥਾਨ ਵਿੱਚ ਵਿਆਹ ਹੋਇਆ ਸੀ। ਲੜਕੀ ਨੇ ਦੱਸਿਆ ਕਿ ਮੁਲਜ਼ਮ ਰਾਜਸਥਾਨ ਦੇ ਭਾਦਰਾ ਹਨੂੰਮਾਨਗੜ੍ਹ ਥਾਣੇ ਦੇ ਰਹਿਣ ਵਾਲੇ ਹਨ। ਉਸ ਦਾ ਜੀਜਾ ਉਸ 'ਤੇ ਗਲਤ ਨਜ਼ਰ ਰੱਖਦਾ ਸੀ। ਪਹਿਲਾਂ ਜੀਜਾ ਉਸ ਨਾਲ ਬਲਾਤਕਾਰ ਕਰਦਾ ਰਿਹਾ। ਇਸ ਦੌਰਾਨ ਉਸ ਦੇ ਭਤੀਜੇ ਨੇ ਵੀ ਉਸ ਨਾਲ ਜ਼ਬਰਦਸਤੀ ਸਬੰਧ ਬਨਾਉਣੇ ਸ਼ੁਰੂ ਕਰ ਦਿੱਤੇ। ਕੁਝ ਦਿਨਾਂ ਬਾਅਦ ਸਹੁਰੇ ਨੇ ਵੀ ਉਸ 'ਤੇ ਬੁਰੀ ਨਜ਼ਰ ਰੱਖੀ ਅਤੇ ਰਿਸ਼ਤਾ ਜੋੜਨਾ ਸ਼ੁਰੂ ਕਰ ਦਿੱਤਾ। ਮੁਲਜ਼ਮਾਂ ਦੀ ਪਹਿਚਾਣ ਸਹੁਰਾ ਰਾਮ ਸਿੰਘ, ਜੀਜਾ ਰਾਕੇਸ਼ ਸਿੰਘ, ਭਤੀਜੇ ਕਮਲ ਅਤੇ ਵਿਚੋਲੇ ਓਮ ਪ੍ਰਕਾਸ਼ ਵਜੋਂ ਹੋਈ ਹੈ।
ਫੋਨ 'ਤੇ ਰਿਕਾਰਡਿੰਗ ਲਗਾ ਕੇ ਮਾਂ ਨਾਲ ਕਰਵਾਉਂਦੇ ਸੀ ਗੱਲ
ਲੜਕੀ ਨੇ ਦੱਸਿਆ ਕਿ ਉਸ ਦਾ ਪਤੀ ਡਰਾਈਵਰ ਦਾ ਕੰਮ ਕਰਦਾ ਹੈ। ਉਹ ਕਾਰ ਲੈ ਕੇ ਚਲਾ ਜਾਂਦਾ ਸੀ। ਆਰੋਪੀ ਮਹੀਨੇ 'ਚ ਇੱਕ ਵਾਰ ਮੁਟਿਆਰ ਦੀ ਆਪਣੀ ਮਾਂ ਨਾਲ ਫੋਨ 'ਤੇ ਗੱਲ ਕਰਵਾਉਂਦੇ ਸੀ। ਉਹ ਫੋਨ ’ਤੇ ਰਿਕਾਰਡਿੰਗ ਲਗਾ ਕੇ ਧਮਕੀ ਦੇ ਕੇ ਮਾਂ ਨਾਲ ਗੱਲ ਕਰਵਾਉਂਦੇ ਸੀ। ਲੜਕੀ ਅਨੁਸਾਰ ਗੱਲਬਾਤ ਤੋਂ ਬਾਅਦ ਦੋਸ਼ੀ ਉਸ ਰਿਕਾਰਡਿੰਗ ਨੂੰ ਸੁਣਦਾ ਸੀ। ਮੁਲਜ਼ਮਾਂ ਨੇ ਉਸ ਨੂੰ ਬੰਧਕ ਬਣਾ ਕੇ ਉਸ ਨਾਲ ਜ਼ਬਰਦਸਤੀ ਸਮੂਹਿਕ ਬਲਾਤਕਾਰ ਕੀਤਾ।
ਹੋਰ ਪੜ੍ਹੋ : Amritsar News : ਅੰਮ੍ਰਿਤਸਰ 'ਚ ਦੋ ਭੈਣਾਂ ਨੇ ਇਕੱਠੇ ਕੀਤੀ ਖ਼ੁਦਕੁਸ਼ੀ , ਮਾਂ ਦੇ ਬਿਮਾਰ ਰਹਿਣ ਸੀ ਡਰ
ਗੋਲੀਆਂ ਖਾਣੀਆਂ, ਪੈਰਾਂ ਵਿੱਚ ਜ਼ੰਜੀਰਾਂ ਬੰਨ੍ਹ ਦਿੱਤੀਆਂ
ਲੜਕੀ ਨੇ ਦੱਸਿਆ ਕਿ ਮੁਲਜ਼ਮ ਉਸ ਦੇ ਪੈਰਾਂ ਵਿੱਚ ਜ਼ੰਜੀਰਾਂ ਬੰਨ੍ਹਦਾ ਸੀ ਤਾਂ ਜੋ ਉਹ ਭੱਜ ਨਾ ਜਾਵੇ। ਉਸ ਨੂੰ ਦਰਦ ਦੀਆਂ ਗੋਲੀਆਂ ਦੱਸ ਕੇ ਨਸ਼ੀਲੀਆਂ ਗੋਲੀਆਂ ਖੁਆਈਆਂ ਗਈਆਂ ਸਨ। ਕੁੱਟਮਾਰ ਤੋਂ ਬਾਅਦ ਦਰਦ ਘੱਟ ਕਰਨ ਲਈ ਉਹ ਉਸ ਨੂੰ ਇਹ ਗੋਲੀਆਂ ਖੁਆਉਂਦੇ ਸਨ। ਲੜਕੀ ਮੁਤਾਬਕ ਗੋਲੀਆਂ ਖਾਣ ਤੋਂ ਬਾਅਦ ਉਹ ਸਾਰਾ ਦਿਨ ਨਸ਼ੇ ਦੀ ਹਾਲਤ ਵਿੱਚ ਰਹਿੰਦੀ ਸੀ।
ਮਾਂ ਨੂੰ ਸ਼ੱਕ ਹੋਣ 'ਤੇ ਉਹ ਸਹੁਰੇ ਘਰ ਪਹੁੰਚੀ ਸੀ
ਲੜਕੀ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਸ਼ੱਕ ਸੀ ਕਿ ਉਸ ਦੀ ਬੇਟੀ ਨਾਲ ਕੁਝ ਠੀਕ ਨਹੀਂ ਹੈ। ਜਦੋਂ ਮਾਂ ਆਪਣੀ ਧੀ ਦੇ ਸਹੁਰੇ ਘਰ ਪਹੁੰਚੀ ਤਾਂ ਮਾਮਲਾ ਖੁੱਲ੍ਹ ਕੇ ਸਾਹਮਣੇ ਆ ਗਿਆ। ਇਸ ਤੋਂ ਬਾਅਦ ਧੀ ਨੂੰ ਲੁਧਿਆਣਾ ਲਿਆਂਦਾ ਗਿਆ ਅਤੇ ਸਾਹਨੇਵਾਲ ਥਾਣੇ ਵਿੱਚ ਜ਼ੀਰੋ FIR ਤਹਿਤ ਕੇਸ ਦਰਜ ਕੀਤਾ ਗਿਆ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।