Ludhiana News: ਲੁਧਿਆਣਾ ਵਿੱਚ ਸੜਕ 'ਤੇ ਜਾਂਦੀਆਂ ਔਰਤਾਂ ਵੀ ਸੁਰੱਖਿਅਤ ਨਹੀਂ। ਇੱਕ ਹੋਰ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਵਾਇਰਲ ਵੀਡੀਓ ਵਿੱਚ ਇੱਕ ਐਕਟਿਵਾ ਸਵਾਰ ਝਪਟਮਾਰ ਇੱਕ ਔਰਤ ਨੂੰ ਸੜਕ ਉੱਪਰ ਘੜੀਸਦਾ ਦਿਖਾਈ ਦੇ ਰਿਹਾ ਹੈ। ਝਪਟਮਾਰ ਨੇ ਔਰਤ ਤੋਂ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਇਸ ਹਾਦਸੇ ਵਿੱਚ ਔਰਤ ਨੂੰ ਕਾਫੀ ਸੱਟਾਂ ਲੱਗੀਆਂ ਹਨ।




ਦਰਅਸਲ ਲੁਧਿਆਣਾ ਵਿੱਚ ਐਕਟਿਵਾ ਸਵਾਰ ਝਪਟਮਾਰ ਇੱਕ ਔਰਤ ਨੂੰ ਡੇਢ ਕਿਲੋਮੀਟਰ ਤੱਕ ਘਸੀਟ ਕੇ ਲੈ ਗਏ। ਝਪਟਮਾਰ ਨੇ ਔਰਤ ਦਾ ਫੋਨ ਖੋਹ ਲਿਆ ਪਰ ਔਰਤ ਨੇ ਫੋਨ ਨਹੀਂ ਛੱਡਿਆ। ਇਸ ਤੋਂ ਬਾਅਦ ਉਹ ਉਸ ਨੂੰ ਖੜੀਸ ਕੇ ਲੈ ਗਿਆ। ਰਸਤੇ ਵਿੱਚ ਝਪਟਮਾਰ ਦੀ ਇੱਕ ਕਾਰ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਪਿੱਛਾ ਕਰ ਰਹੇ ਲੋਕਾਂ ਨੇ ਉਸ ਨੂੰ ਫੜ ਲਿਆ। ਔਰਤ ਬੁਰੀ ਤਰ੍ਹਾਂ ਲਹੂ ਲੁਹਾਣ ਹੋ ਗਈ। ਉਸ ਦੇ ਸਿਰ, ਹੱਥਾਂ ਤੇ ਲੱਤਾਂ 'ਤੇ ਸੱਟਾਂ ਲੱਗੀਆਂ ਹਨ। ਮੋਬਾਈਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।



ਪ੍ਰਾਪਤ ਜਾਣਕਾਰੀ ਅਨੁਸਾਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੀ ਔਰਤ ਪ੍ਰਮਿਲਾ (56) ਰਾਤ ਕਰੀਬ 9 ਵਜੇ ਕਵਾਲਟੀ ਚੌਕ ਤੋਂ ਮਠਾੜੂ ਚੌਕ ਵੱਲ ਆਪਣੇ ਘਰ ਪਰਤ ਰਹੀ ਸੀ। ਘਰੋਂ ਫੋਨ ਆਉਣ ਕਾਰਨ ਉਹ ਆਪਣੇ ਮੋਬਾਈਲ 'ਤੇ ਗੱਲ ਕਰਦੀ ਹੋਈ ਸੜਕ 'ਤੇ ਜਾ ਰਹੀ ਸੀ। ਇਸ ਦੌਰਾਨ ਔਰਤ ਦਾ ਪਿੱਛਾ ਕਰ ਰਹੇ ਐਕਟਿਵਾ ਸਵਾਰ ਨੌਜਵਾਨ ਨੇ ਉਸ ਦਾ ਮੋਬਾਈਲ ਖੋਹ ਲਿਆ। ਕਾਫੀ ਜੱਦੋਜਹਿਦ ਤੋਂ ਬਾਅਦ ਵੀ ਔਰਤ ਨੇ ਮੋਬਾਈਲ ਨਹੀਂ ਛੱਡਿਆ। ਇਸ ਤੋਂ ਬਾਅਦ ਉਹ ਉਸ ਨੂੰ ਘੜੀਸ ਕੇ ਲੈ ਗਿਆ।


ਐਕਟਿਵਾ ਸਵਾਰ ਨੌਜਵਾਨ ਤੇਜ਼ ਰਫਤਾਰ ਜਾ ਰਿਹਾ ਸੀ। ਕੁਝ ਦੂਰੀ 'ਤੇ ਇੱਕ ਕਾਰ ਨਾਲ ਉਸ ਦੀ ਟੱਕਰ ਹੋ ਗਈ। ਉਸ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਫੜ ਲਿਆ। ਝਪਟਮਾਰ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਉਸ ਦੀ ਐਕਟਿਵਾ ਜ਼ਬਤ ਕਰ ਲਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।