Ludhiana News: ਪੰਚਾਇਤੀ ਚੋਣਾਂ ਦੌਰਾਨ ਚੁੱਲ੍ਹਾ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਦੀ ਸ਼ਾਮਤ ਆ ਗਈ ਹੈ। ਲੁਧਿਆਣਾ ਦੇ ਡੀਡੀਪੀਓ ਨੇ ਲਿਸਟਾਂ ਮੰਗਵਾ ਲਈਆਂ ਹਨ। ਪਤਾ ਲੱਗਾ ਹੈ ਕਿ ਬਹੁਤ ਸਾਰੇ ਪੰਚਾਇਤ ਸਕੱਤਰਾਂ ਤੇ ਬੀਡੀਓਜ਼ ਨੇ ਚੁੱਲ੍ਹਾ ਟੈਕਸ ਦੀ ਰਕਮ ਸਰਕਾਰੀ ਖਜ਼ਾਨੇ ਵਿੱਚ ਜ਼ਮ੍ਹਾ ਨਹੀਂ ਕਰਵਾਈ ਹੈ। 



ਹਾਸਲ ਜਾਣਕਾਰੀ ਮੁਤਾਬਕ ਪੰਚਾਇਤੀ ਚੋਣਾਂ ਦੌਰਾਨ ਚੁੱਲ੍ਹਾ ਟੈਕਸ ਦੀ ਰਕਮ ਸਰਕਾਰੀ ਖਜ਼ਾਨੇ ’ਚ ਜਮ੍ਹਾਂ ਨਾ ਕਰਵਾਉਣ ਵਾਲੇ ਪੰਚਾਇਤ ਸਕੱਤਰਾਂ/ਬੀਡੀਓਜ਼ ਉਪਰ ਪੰਚਾਇਤੀ ਵਿਭਾਗ ਦੀ ਗਾਜ ਡਿੱਗ ਸਕਦੀ ਹੈ। ਡੀਡੀਪੀਓ ਲੁਧਿਆਣਾ ਵੱਲੋਂ ਜਾਰੀ ਹੁਕਮਾਂ ’ਤੇ ਅਮਲ ਨਾ ਕਰਨ ਉਪਰੰਤ ਹੁਣ ਡੀਡੀਪੀਓ ਨੇ ਬੀਡੀਪੀਓ ਖੰਨਾ ਨੂੰ ਚੁੱਲ੍ਹਾ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਪੰਚਾਇਤ ਸਕੱਤਰਾਂ/ਵੀਡੀਓਜ਼ ਦੇ ਨਾਂ ਮੰਗੇ ਗਏ ਹਨ। 



ਡੀਡੀਪੀਓ ਲੁਧਿਆਣਾ ਨੇ ਆਪਣੇ ਹੁਕਮ ਪੱਤਰ ਨੰਬਰ 2118 ਮਿਤੀ 23 ਜਨਵਰੀ ਰਾਹੀਂ ਬੀਡੀਪੀਓ ਖੰਨਾ ਤੋਂ ਦੁਬਾਰਾ ਰਿਪੋਰਟ ਮੰਗ ਕੇ ਲਿਖਿਆ ਹੈ ਕਿ ਜਿਨ੍ਹਾਂ ਪੰਚਾਇਤ ਸਕੱਤਰਾਂ/ਵੀਡੀਓਜ਼ ਵੱਲੋਂ ਚੁੱਲ੍ਹਾ ਟੈਕਸ ਦੀ ਰਾਸ਼ੀ ਇੱਕਠੀ ਕੀਤੀ ਗਈ ਹੈ ਤੇ ਅੱਗੇ ਜਮ੍ਹਾਂ ਨਹੀਂ ਕਰਵਾਈ ਉਨ੍ਹਾਂ ਦੇ ਨਾਂ ਤੇ ਹਲਕੇ ਦੱਸੇ ਜਾਣ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਦੱਸਣਯੋਗ ਕਿ ਵਿਭਾਗ ਨੇ ਬੀਡੀਪੀਓ ਖੰਨਾ ਨੂੰ ਹੁਣ ਤੱਕ 7 ਪੱਤਰ ਜਾਰੀ ਕਰਕੇ ਰਿਪੋਰਟਾਂ ਮੰਗੀਆਂ ਗਈਆਂ ਹਨ ਪਰ ਉਹ ਲਗਾਤਾਰ ਟਾਲ ਮਟੋਲ ਕਰ ਰਹੇ ਹਨ। 



ਇਸ ਸਬੰਧੀ ਸ਼ਿਕਾਇਤ ਕਰਨ ਵਾਲੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ, ਕੁਲਵੀਰ ਸਿੰਘ ਢੀਂਡਸਾ ਤੇ ਪਿਆਰਾ ਸਿੰਘ ਕੌੜੀ ਨੇ ਕਿਹਾ ਕਿ ਬਲਾਕ ਖੰਨਾ ਅਧੀਨ ਆਉਂਦੇ 67 ਪਿੰਡਾਂ ਦੇ ਪੰਚਾਇਤ ਸੈਕਟਰੀਆਂ ਵੱਲੋਂ 2018 ਦੀਆਂ ਪੰਚਾਇਤੀ ਚੋਣਾਂ ਦੌਰਾਨ ਉਮੀਦਵਾਰਾਂ ਤੋਂ ਵਸੂਲੀ ਚੁੱਲ੍ਹਾ ਟੈਕਸ ਦੀ ਰਕਮ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾ ਨਹੀਂ ਕਰਵਾਈ ਗਈ, ਜਿਸ ਦੀ ਸੂਚਨਾ ਉਨ੍ਹਾਂ ਵੱਲੋਂ ਸਰਕਾਰ ਨੂੰ ਤਿੰਨ ਸਾਲ ਪਹਿਲਾਂ ਦਿੱਤੀ ਗਈ ਸੀ। ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਬੀਡੀਪੀਓ ਖੰਨਾ ਮੁਲਜ਼ਮਾਂ ਨੂੰ ਬਚਾਅ ਰਹੇ ਹਨ ਇਸੇ ਕਾਰਨ ਉਨ੍ਹਾਂ ਹੁਣ ਤੱਕ 7 ਪੱਤਰ ਮਿਲਣ ਤੇ ਬਾਵਜੂਦ ਵੀ ਕੋਈ ਰਿਪੋਰਟ ਪੇਸ਼ ਨਹੀਂ ਕੀਤੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।









ਇਹ ਵੀ ਪੜ੍ਹੋ : Video: 'ਗੁਰੂ ਨਾਨਕ ਨੇ ਇਸਲਾਮ ਨਹੀਂ ਕੀਤਾ ਕਬੂਲ, ਇਸ ਲਈ ਉਹ ਚੰਗੇ ਇਨਸਾਨ ਨਹੀਂ ਹੋ ਸਕਦੇ', ਪਾਕਿ ਦੇ ਮੌਲਾਨਾ ਦੀ ਵੀਡੀਓ ਵਾਇਰਲ


ਇਹ ਵੀ ਪੜ੍ਹੋ : Namak Ke Upay: ਨਮਕ ਦੇ ਇਹ ਉਪਾਅ ਬਦਲ ਦੇਣਗੇ ਤੁਹਾਡੀ ਕਿਸਮਤ, ਤੁਹਾਨੂੰ ਮਿਲਣਗੇ ਮਨਚਾਹੇ ਨਤੀਜੇ


 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ