Petrol Pump Attack: ਲੁਧਿਆਣਾ 'ਚ ਭੀੜ ਨੇ ਪੈਟਰੋਲ ਪੰਪ 'ਤੇ ਭੰਨਤੋੜ ਕਰਕੇ ਮੁਲਾਜ਼ਮਾਂ 'ਤੇ ਕੀਤਾ ਹਮਲਾ, ਘਟਨਾ CCTV 'ਚ ਕੈਦ
Ludhiana News: ਜਾਣਕਾਰੀ ਅਨੁਸਾਰ ਪੈਟਰੋਲ ਪੰਪ 'ਤੇ ਹਮਲੇ ਦੇ ਪਿੱਛੇ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਦੇ ਨਾਲ ਹੀ ਇਸ ਘਟਨਾ ਦੇ ਸਬੰਧ ਵਿੱਚ ਕੋਈ ਗ੍ਰਿਫ਼ਤਾਰੀ ਹੋਈ ਹੈ ਜਾਂ ਨਹੀਂ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
Ludhiana Petrol Pump Attack: ਸੋਮਵਾਰ ਨੂੰ ਪੰਜਾਬ ਦੇ ਲੁਧਿਆਣਾ ਵਿੱਚ ਭੀੜ ਵੱਲੋਂ ਇੱਕ ਪੈਟਰੋਲ ਪੰਪ ਦੀ ਕਥਿਤ ਤੌਰ 'ਤੇ ਭੰਨਤੋੜ ਕੀਤੀ ਗਈ। ਇਸ ਦੇ ਨਾਲ ਹੀ ਭੀੜ ਨੇ ਪੈਟਰੋਲ ਪੰਪ 'ਤੇ ਮੌਜੂਦ ਮੁਲਾਜ਼ਮਾਂ 'ਤੇ ਵੀ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਇਸ ਦੋ ਮਿੰਟ ਦੇ ਸੀਸੀਟੀਵੀ ਵੀਡੀਓ ਵਿੱਚ ਭੀੜ ਨੂੰ ਪੈਟਰੋਲ ਪੰਪ 'ਤੇ ਇੱਕ ਕਰਮਚਾਰੀ ਦੀ ਕੁੱਟਮਾਰ ਕਰਦੇ ਦੇਖਿਆ ਜਾ ਸਕਦਾ ਹੈ। ਜਦਕਿ ਕੁਝ ਲੋਕ ਦਫ਼ਤਰ ਦੇ ਅੰਦਰ ਭੰਨਤੋੜ ਕਰਦੇ ਨਜ਼ਰ ਆ ਰਹੇ ਹਨ।
#WATCH | A group of men allegedly vandalised a petrol pump and attacked its employees in Punjab's Ludhiana. (26.06)
— ANI (@ANI) June 27, 2023
(CCTV Visuals) pic.twitter.com/K8ymWqYUHH
ਜਾਣਕਾਰੀ ਮੁਤਾਬਕ, ਹਮਲੇ ਦੇ ਪਿੱਛੇ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਦੇ ਨਾਲ ਹੀ ਇਸ ਘਟਨਾ ਦੇ ਸਬੰਧ ਵਿੱਚ ਕੋਈ ਗ੍ਰਿਫ਼ਤਾਰੀ ਹੋਈ ਹੈ ਜਾਂ ਨਹੀਂ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਪਹਿਲਾਂ 14 ਜੂਨ ਨੂੰ ਹਰਿਆਣਾ ਦੇ ਗੁਰੂਗ੍ਰਾਮ 'ਚ ਕੁਝ ਲੋਕਾਂ ਨੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਲਿਮਿਟੇਡ (DHBVN) ਦੀ ਟੀਮ 'ਤੇ ਹਮਲਾ ਕੀਤਾ ਸੀ। ਇਹ ਟੀਮ ਮੁਹਿੰਮ ਦੇ ਤਹਿਤ ਬਿਜਲੀ ਕੁਨੈਕਸ਼ਨ ਦੀ ਜਾਂਚ ਕਰਨ ਲਈ ਸ਼ਰਮਾ ਕਿਸ਼ੋਰ ਨਾਂ ਦੇ ਵਿਅਕਤੀ ਦੇ ਘਰ ਪਹੁੰਚੀ ਸੀ, ਜਦੋਂ ਭੀੜ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਮਾਮਲੇ ਸਬੰਧੀ ਐਫਆਈਆਰ ਦਰਜ ਕੀਤੀ ਗਈ ਸੀ।
ਦੂਜੇ ਪਾਸੇ ਲੁਧਿਆਣਾ ਦੇ ਥਾਣਾ ਸਦਰ ਰਾਏਕੋਟ ਅਧੀਨ ਪੈਂਦੇ ਮਲੇਰਕੋਟਲਾ ਰੋਡ 'ਤੇ ਅਹਿਮਦਗੜ੍ਹ ਟੀ ਪੁਆਇੰਟ 'ਤੇ ਸਥਿਤ ਪੈਟਰੋਲ ਪੰਪ 'ਤੇ ਬੀਤੀ ਦੇਰ ਰਾਤ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ 'ਤੇ 35 ਹਜ਼ਾਰ ਰੁਪਏ ਲੁੱਟ ਲਏ। ਸੀਸੀਟੀਵੀ ਫੁਟੇਜ ਵਿੱਚ ਲੁਟੇਰੇ ਦੇ ਹੱਥ ਵਿੱਚ ਪਿਸਤੌਲ ਵਰਗੀ ਚੀਜ਼ ਸਾਫ਼ ਦਿਖਾਈ ਦੇ ਰਹੀ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਲੁੱਟ ਤੇਜ਼ਧਾਰ ਹਥਿਆਰ ਦੇ ਜ਼ੋਰ 'ਤੇ ਕੀਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਵਿੱਚ ਦੋਨਾਂ ਲੁਟੇਰਿਆਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :