(Source: ECI/ABP News/ABP Majha)
Ludhiana News: ਲੱਕੀ ਡਰਾਅ ਸਕੀਮਾਂ ਚਲਾਉਣ ਵਾਲਿਆਂ ਦੀ ਖੈਰ ਨਹੀਂ, ਪੁਲਿਸ ਨੂੰ ਐਕਸ਼ਨ ਦੇ ਆਦੇਸ਼
ਪੁਲਿਸ ਨੂੰ ਲੱਕੀ ਡਰਾਅ ਸਕੀਮਾਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਦਿਆਂ ਇਨ੍ਹਾਂ ਖਿਲਾਫ ਕਾਰਵਾਈ ਲਈ ਕਿਹਾ ਗਿਆ ਹੈ। ਇਸ ਮਗਰੋਂ ਗੈਰ-ਕਾਨੂੰਨੀ ਤੌਰ 'ਤੇ ਲੱਕੀ ਡਰਾਅ ਸਕੀਮਾਂ ਚਲਾਉਣ ਵਾਲਿਆਂ ਨੂੰ ਭਾਜੜਾਂ ਪੈ ਗਈਆਂ ਹਨ।
Ludhiana News: ਗੈਰ-ਕਾਨੂੰਨੀ ਤੌਰ 'ਤੇ ਲੱਕੀ ਡਰਾਅ ਸਕੀਮਾਂ ਚਲਾਉਣ ਵਾਲਿਆਂ ਦੀ ਖੈਰ ਨਹੀਂ ਹੈ। ਡਾਇਰੈਟੋਰੇਟ ਆਫ਼ ਲਾਟਰੀ ਵਿਭਾਗ ਦੀ ਸਖਤੀ ਮਗਰੋਂ ਪੁਲਿਸ ਨੇ ਇਸ ਸਬੰਧੀ ਕਾਰਵਾਈ ਵਿੱਢ ਦਿੱਤੀ ਹੈ। ਪੁਲਿਸ ਨੂੰ ਲੱਕੀ ਡਰਾਅ ਸਕੀਮਾਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਦਿਆਂ ਇਨ੍ਹਾਂ ਖਿਲਾਫ ਕਾਰਵਾਈ ਲਈ ਕਿਹਾ ਗਿਆ ਹੈ। ਇਸ ਮਗਰੋਂ ਗੈਰ-ਕਾਨੂੰਨੀ ਤੌਰ 'ਤੇ ਲੱਕੀ ਡਰਾਅ ਸਕੀਮਾਂ ਚਲਾਉਣ ਵਾਲਿਆਂ ਨੂੰ ਭਾਜੜਾਂ ਪੈ ਗਈਆਂ ਹਨ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਲਾਟਰੀ ਸਿਸਟਮ ਦੀ ਆੜ ਵਿਚ ਲੱਕੀ ਡਰਾਅ ਸਕੀਮਾਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ਹੈ ਤੇ ਇਨ੍ਹਾਂ ਸਕੀਮਾਂ ਨਾਲ ਗੈਰਕਾਨੂੰਨੀ ਕਮਾਈ ਕਰਨ ਵਾਲਿਆਂ ਖ਼ਿਲਾਫ਼ ਡਾਇਰੈਟੋਰੇਟ ਆਫ਼ ਲਾਟਰੀ ਵਿਭਾਗ ਨੇ ਪੁਲਿਸ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੀ ਪੁਸ਼ਟੀ ਕਰਦਿਆਂ ਐਸਐਸਪੀ ਖੰਨਾ ਅਵਨੀਤ ਕੌਂਡਲ ਨੇ ਕਿਹਾ ਕਿ ਡਾਇਰੈਟੋਰੇਟ ਲਾਟਰੀ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਇਲਾਕੇ ਵਿੱਚ ਗੈਰ-ਕਾਨੂੰਨੀ ਲੱਕੀ ਡਰਾਅ ਸਕੀਮਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਕਈ ਅਜਿਹੀਆਂ ਗੈਰ-ਕਾਨੂੰਨੀ ਲੱਕੀ ਡਰਾਅ ਸਕੀਮਾਂ ਚੱਲਦੀਆਂ ਹਨ ਜਿਸ ਵਿਚ 100 ਤੋਂ ਲੈ ਕੇ 500 ਰੁਪਏ ਤੱਕ ਪ੍ਰਤੀ ਕੂਪਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਵੇਚਿਆ ਜਾਂਦਾ ਹੈ ਤੇ ਲੱਖਾਂ ਰੁਪਏ ਇਕੱਠੇ ਕਰ ਲਏ ਜਾਂਦੇ ਹਨ। ਇਸ ਲੱਕੀ ਡਰਾਅ ਕੂਪਨ ਵਿੱਚ ਲੋਕਾਂ ਨੂੰ ਲਾਲਚ ਦਿੱਤਾ ਜਾਂਦਾ ਹੈ ਕਿ ਕੇਵਲ 100 ਰੁਪਏ ਵਿੱਚ ਬੁਲਿਟ ਮੋਟਰਸਾਈਕਲ ਜਾਂ 500 ਰੁਪਏ ਵਿਚ ਲਗਜ਼ਰੀ ਕਾਰ, ਇੱਥੋਂ ਤੱਕ ਪੇਂਡੂ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਟਰੈਕਟਰ ਤੱਕ ਸਕੀਮ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
ਇਸ ਤਰ੍ਹਾਂ ਕੂਪਨ ਵੇਚ ਕੇ ਜੇ 40 ਲੱਖ ਰੁਪਏ ਇਕੱਠੇ ਕਰ ਲਏ ਜਾਂਦੇ ਹਨ ਤਾਂ ਕੇਵਲ 20 ਲੱਖ ਦੇ ਇਨਾਮ ਕੱਢੇ ਜਾਂਦੇ ਹਨ, ਬਾਕੀ ਦੇ 20 ਲੱਖ ਰੁਪਏ ਸਕੀਮ ਚਲਾਉਣ ਵਾਲੇ ਮਾਸਟਰ ਮਾਈਂਡ ਦੀ ਜੇਬ ਵਿਚ ਜਾਂਦੇ ਹਨ ਜਿਸ ਉੱਪਰ ਨਾ ਕੋਈ ਟੈਕਸ ਅਤੇ ਨਾ ਹੀ ਸਰਕਾਰ ਤੋਂ ਕੋਈ ਪ੍ਰਵਾਨਗੀ ਲਈ ਜਾਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।