Ludhiana News: ਲੁਧਿਆਣਾ ਦੇ ਥਾਣਾ ਜਮਾਲਪੁਰ ਅਧੀਨ ਮੁੰਡੀਆਂ ਕਲਾਂ ਚੌਂਕੀ ਦੀ ਪੁਲਿਸ ਨੇ ਇੱਕ ਅਜਿਹੇ ਚੋਰ ਗਰੋਹ ਦਾ ਭਾਂਡਾ ਫੋੜ ਕੀਤਾ ਹੈ ਜਿਸ ਦੇ ਮੈਂਬਰ ਆਪਸ ਵਿੱਚ ਰਿਸ਼ਤੇਦਾਰ ਹਨ। ਇਨ੍ਹਾਂ ਵੱਲੋਂ ਪੜ੍ਹਾਈ ਕਰਦਿਆਂ ਹੀ ਪੈਸਿਆਂ ਦੇ ਲਾਲਚ ਵਿੱਚ ਤੇ ਜਲਦੀ ਅਮੀਰ ਬਣਨ ਦੀ ਕੋਸ਼ਿਸ਼ ਹੇਠ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। 


ਹਾਲਾਂਕਿ ਪੁਲਿਸ ਨੇ ਮਾਮਲੇ ਵਿੱਚ ਇਨ੍ਹਾਂ ਪਾਸੋਂ ਚੋਰੀ ਦਾ ਸਾਮਾਨ ਖਰੀਦਣ ਵਾਲੇ ਕਬਾੜੀਏ ਨੂੰ ਹਾਲੇ ਕਾਬੂ ਨਹੀਂ ਕੀਤਾ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਏਸੀਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਪਾਸੋਂ ਕੁੱਲ ਸੱਤ ਮੋਟਰਸਾਈਕਲ, ਪੰਜ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮਾਮਲੇ ਵਿੱਚ ਦੋ ਮੁਲਜ਼ਮ ਹਾਲੇ ਫਰਾਰ ਹਨ। 


ਇਹ ਵੀ ਪੜ੍ਹੋ: Jalandhar News: ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਫੜਨ ਲਈ ਥਾਣੇਦਾਰਾਂ ਕੋਲ ਵਾਹਨ ਹੀ ਨਹੀਂ? ਆਖਰ ਸੀਐਮ ਮਾਨ ਨੇ ਸੌਂਪੀਆਂ 410 ਹਾਈਟੈਕ ਗੱਡੀਆਂ


ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਪਾਸੋਂ ਇਲਾਕਿਆਂ ਵਿੱਚ ਖੜ੍ਹੇ ਵਾਹਨਾਂ ਤੇ ਨਜ਼ਰ ਰੱਖੀ ਜਾਂਦੀ ਸੀ। ਮੌਕਾ ਪਾ ਕੇ ਵਹੀਕਲ ਚੋਰੀ ਕਰਕੇ ਲੈ ਜਾਂਦੇ ਸਨ। ਫਿਰ ਕੁਬਾੜੀਏ ਕੋਲ ਛੇ ਤੋਂ 8 ਹਜਾਰ ਰੁਪਏ ਵਿੱਚ ਵੇਚ ਦਿੰਦੇ ਸਨ। ਇਸ ਮਾਮਲੇ ਵਿੱਚ ਕਬਾੜੀਆ ਤੇ ਉਸ ਦਾ ਇੱਕ ਹੋਰ ਸਾਥੀ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।


ਇਸ ਤੋਂ ਇਲਾਵਾ ਇਹ ਰਾਹਗੀਰਾਂ ਪਾਸੋਂ ਡਰਾ ਧਮਕਾ ਕੇ ਮੋਬਾਈਲ ਫੋਨ ਵੀ ਖੋਹ ਲੈਂਦੇ ਸਨ। ਸ਼ੁਰੂਆਤੀ ਜਾਂਚ ਦੌਰਾਨ ਇਨ੍ਹਾਂ ਨੇ ਲਗਭਗ 50 ਵਾਰਦਾਤਾਂ ਮੰਨੀਆਂ ਹਨ। ਪੁਲਿਸ ਇਨ੍ਹਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ।


ਇਹ ਵੀ ਪੜ੍ਹੋ: Barnala news: ਸਰਕਾਰੀ ਵਿਭਾਗਾਂ ਦੇ ਸੈਂਕੜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਕੈਬਨਿਟ ਮੰਤਰੀ ਦੇ ਘਰ ਅੱਗੇ ਦਿੱਤਾ ਧਰਨਾ, ਰੱਖੀਆਂ ਆਹ ਮੰਗਾਂ