Ludhiana News : ਲੁਧਿਆਣਾ ਜ਼ਿਲੇ ਦੀ ਦਿਹਾਤੀ ਪੁਲਿਸ ਨੇ ਕੈਨੇਡਾ 'ਚ ਇਕ ਵਿਅਕਤੀ ਨੂੰ ਕੋਰੀਅਰ ਰਾਹੀਂ ਗੈਰ-ਕਾਨੂੰਨੀ ਸਾਮਾਨ ਭੇਜਣ ਦੇ ਦੋਸ਼ 'ਚ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਅਨੁਸਾਰ ਮੁਲਜ਼ਮ ਕੈਨੇਡਾ ਵਿੱਚ ਕਿਸੇ ਵਿਅਕਤੀ ਨੂੰ ਕੋਰੀਅਰ ਰਾਹੀਂ ਨਸ਼ੀਲੇ ਪਦਾਰਥ ਭੇਜਦਾ ਸੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਬ-ਇੰਸਪੈਕਟਰ ਅੰਗਰੇਜ ਸਿੰਘ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਜਗਰਾਓਂ ਦੇ ਤਹਿਸੀਲ ਚੌਂਕ 'ਚ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਇੱਕ ਵਿਅਕਤੀ ਆਪਣੀ ਪਹਿਚਾਣ ਕਾਉਂਕੇ ਕਲਾਂ ਦੇ ਸਾਹਿਬ ਵਜੋਂ ਦੱਸਦਾ ਹੈ। ਉਕਤ ਵਿਅਕਤੀ ਕੁੱਕੜ ਚੌਂਕ ਨੇੜੇ ਇਕ ਕੋਰੀਅਰ ਕੰਪਨੀ ਕੋਲ ਆਵੇਗਾ, ਜਿਸ ਦਾ ਅਸਲੀ ਨਾਂ ਅਵਿਨਾਸ਼ ਵਾਸੀ ਧਰਮਕੋਟ ਹੈ।


ਇਹ ਵੀ ਪੜ੍ਹੋ : ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣਗੇ ਸਿੱਖਿਆ ਮੰਤਰੀ ਹਰਜੋਤ ਬੈਂਸ , IPS ਅਧਿਕਾਰੀ ਨਾਲ ਲੈਣਗੇ ਲਾਵਾਂ

ਪੁਲੀਸ ਅਨੁਸਾਰ ਅਣਪਛਾਤਾ ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਦੇ ਜੱਸੀ ਗਿੱਲ ਨੂੰ ਗੈਰ ਕਾਨੂੰਨੀ ਸਮੱਗਰੀ ਵਾਲੇ ਕੋਰੀਅਰ ਭੇਜ ਰਿਹਾ ਸੀ। ਉਸ ਨੇ ਦੱਸਿਆ ਕਿ ਜੇਕਰ ਗੁਪਤ ਸੂਚਨਾ ਦੇ ਆਧਾਰ 'ਤੇ ਕੋਰੀਅਰ ਵਾਲੇ ਤੋਂ ਵਿਸਥਾਰ ਨਾਲ ਪੁੱਛਿਆ ਜਾਵੇ ਤਾਂ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਹੋ ਸਕਦਾ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਬਾਰੇ ਜਾਣਕਾਰੀ ਹਾਸਲ ਕਰਨੀ ਜ਼ਰੂਰੀ ਹੈ। ਸਿਟੀ ਜਗਰਾਓਂ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 419 (ਵਿਅਕਤੀ ਨਾਲ ਧੋਖਾਧੜੀ) ਤਹਿਤ ਕੇਸ ਦਰਜ ਕਰ ਲਿਆ ਹੈ।



ਜਾਂਚ ਅਧਿਕਾਰੀ ਸਬ-ਇੰਸਪੈਕਟਰ ਅੰਗਰੇਜ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਡੁਪਲੀਕੇਟ ਆਧਾਰ ਕਾਰਡ (ਕੋਰੀਅਰ ਕੰਪਨੀ ਰਾਹੀਂ ਭੇਜਣ ਸਮੇਂ) ਦੀ ਵਰਤੋਂ ਕੀਤੀ ਸੀ ,ਜੋ ਕਿਸੇ ਹੋਰ ਵਿਅਕਤੀ ਦਾ ਸੀ। ਐਸਐਸਪੀ ਨਵਨੀਤ ਬੈਂਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਮਾਮਲਾ ਸਪੱਸ਼ਟ ਹੋਵੇਗਾ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।