ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਪੁਲ 'ਤੇ ਤਿੰਨ ਗੱਡੀਆਂ ਆਪਸ 'ਚ ਟਕਰਾਈਆਂ, ਮੀਡੀਆ ਕਰਮਚਾਰੀਆਂ ਨਾਲ ਕੀਤੀ ਬਦਸਲੂਕੀ
ਲੁਧਿਆਣਾ ਦੇ ਸ਼ਿਵਪੁਰੀ ਚੌਕ ਦੇ ਨੇੜੇ ਪੁਲ ‘ਤੇ ਐਤਵਾਰ ਰਾਤ ਕਰੀਬ 10:30 ਵਜੇ ਤਿੰਨ ਵਾਹਨਾਂ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਇੱਕ ਕਾਰ ਵਾਲੇ ਦੀ ਲਾਪਰਵਾਹੀ ਦੇ ਚੱਲਦੇ ਵਾਪਰਿਆ ਹਾਦਸਾ। ਇੱਕ ਤੋਂ ਬਾਅਦ ਇੱਕ ਕਰਕੇ ਗੱਡੀਆਂ ਆਪਸ ਚ ਵੱਜੀਆਂ..

ਲੁਧਿਆਣਾ ਦੇ ਸ਼ਿਵਪੁਰੀ ਚੌਕ ਦੇ ਨੇੜੇ ਪੁਲ ‘ਤੇ ਐਤਵਾਰ ਰਾਤ ਕਰੀਬ 10:30 ਵਜੇ ਤਿੰਨ ਵਾਹਨਾਂ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ, ਪਰ ਤਿੰਨੋਂ ਗੱਡੀਆਂ ਬੁਰੇ ਤਰੀਕੇ ਨਾਲ ਨੁਕਸਾਨੀਆਂ ਗਈਆਂ। ਹਾਦਸੇ ਤੋਂ ਬਾਅਦ ਮੌਕੇ ‘ਤੇ ਹੰਗਾਮਾ ਖੜਾ ਹੋ ਗਿਆ ਅਤੇ ਮੀਡੀਆ ਕਰਮਚਾਰੀਆਂ ਨਾਲ ਬਦਸਲੂਕੀ ਵੀ ਕੀਤੀ ਗਈ। ਜਾਣਕਾਰੀ ਮੁਤਾਬਕ, ਜਲੰਧਰ ਦੇ ਨਿਵਾਸੀ ਰਮਨ ਕੁਮਾਰ ਆਪਣੀ ਹੁੰਡਈ ਕਾਰ ਵਿੱਚ ਇੱਕ ਸਾਥੀ ਨਾਲ ਘਰ ਜਾ ਰਹੇ ਸਨ। ਪੁਲ ‘ਤੇ ਪਹੁੰਚਣ ਤੇ ਉਸਨੇ ਦੇਖਿਆ ਕਿ ਇੱਕ ਬੋਲੇਰੋ ਸੜਕ ਦੇ ਵਿਚਕਾਰ ਖੜੀ ਸੀ ਅਤੇ ਉਸ ਦਾ ਚਾਲਕ ਸ਼ਰਾਬ ਪੀ ਰਿਹਾ ਸੀ। ਰਮਨ ਨੇ ਉਨ੍ਹਾਂ ਨੂੰ ਵਾਹਨ ਹਟਾਉਣ ਲਈ ਕਿਹਾ, ਤਾਂ ਹੀ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਵਾਲੀ ਬ੍ਰੈੱਡ ਸਪਲਾਈ ਟੈਂਪੋ ਉਨ੍ਹਾਂ ਦੀ ਕਾਰ ਨਾਲ ਟੱਕਰਾ ਗਿਆ।
ਇਸ ਦੌਰਾਨ ਪਿੱਛੋਂ ਆ ਰਹੀ ਸੁਵਿਫਟ ਕਾਰ ਵੀ ਟੈਂਪੋ ਨਾਲ ਟੱਕਰਾ ਕੇ ਉਲਟ ਗਈ। ਸੁਵਿਫਟ ਵਿੱਚ ਅੰਮ੍ਰਿਤਸਰ ਦੇ ਨਿਵਾਸੀ ਵੀਸ਼ੂ ਮਹਾਜਨ ਆਪਣੇ ਤਿੰਨ ਦੋਸਤਾਂ ਦੇ ਨਾਲ ਸਵਾਰ ਸਨ। ਹਾਦਸੇ ਵਿੱਚ ਇੱਕ ਨੌਜਵਾਨ ਦੇ ਸਿਰ ਅਤੇ ਬਾਂਹ ‘ਚ ਸੱਟਾਂ ਲੱਗੀਆਂ। ਟੱਕਰ ਤੋਂ ਬਾਅਦ ਜੀਟੀ ਰੋਡ ‘ਤੇ ਲੰਬਾ ਜਾਮ ਲੱਗ ਗਿਆ। ਸੂਚਨਾ ਮਿਲਣ ‘ਤੇ ਥਾਣਾ ਦਰੇਸੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸੜਕ ਤੋਂ ਦੁਰਘਟਨਾਗ੍ਰਸਤ ਵਾਹਨ ਹਟਵਾਏ।
ਪਰ ਪੁਲਿਸ ਪਹੁੰਚਣ ਤੋਂ ਪਹਿਲਾਂ ਸ਼ਰਾਬ ਪੀ ਰਹੇ ਬੋਲੇਰੋ ਵਾਲੇ ਕਾਰ ਵਿੱਚ ਬੈਠ ਕੇ ਫਰਾਰ ਹੋ ਗਏ। ਇਸ ਦੌਰਾਨ ਮੌਕੇ ‘ਤੇ ਕਵਰੇਜ ਲਈ ਪਹੁੰਚੇ ਮੀਡੀਆ ਕਰਮਚਾਰੀਆਂ ਨਾਲ ਬੋਲੇਰੋ ਦੇ ਨਸ਼ੇ ਵਿੱਚ ਟੱਲੀ ਲੋਕਾਂ ਨੇ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਧਮਕੀਆਂ ਦਿੱਤੀਆਂ। ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















