Ludhiana News: ਫਿਲਮੀ ਅਦਾਕਾਰਾ ਮੈਂਡੀ ਤੱਖਰ ਨੇ ਭਾਰਤ ਦੇ ਸਭ ਤੋਂ ਮਸ਼ਹੂਰ ਗੇਮਿੰਗ ਤੇ ਮਨੋਰੰਜਨ ਕੇਂਦਰ ਸਮੈਸ਼ ਦੀ ਲੁਧਿਆਣਾ 'ਚ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੁਧਿਆਣਾ ਵਿੱਚ ਭਾਰਤ ਦੇ ਸਭ ਤੋਂ ਮਸ਼ਹੂਰ ਗੇਮਿੰਗ ਤੇ ਮਨੋਰੰਜਨ ਕੇਂਦਰਾਂ ਵਿੱਚੋਂ ਇੱਕ ਸਮੈਸ਼ ਹਿੱਟ ਕਾਰਨੀਵਲ ਬੱਚਿਆਂ, ਨੌਜਵਾਨਾਂ ਤੇ ਪਰਿਵਾਰਾਂ ਲਈ ਇੱਕ ਮਜ਼ੇਦਾਰ ਤੇ ਦਿਲਚਸਪ ਸਮਾਜਿਕ ਅਨੁਭਵ ਵਿੱਚ ਖੇਡਾਂ ਤੇ ਸੰਗੀਤ ਲੈ ਕੇ ਆ ਰਿਹਾ ਹੈ।


ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਹਿੱਸਿਆਂ ਜਿਵੇਂ ਚੰਡੀਗੜ੍ਹ, ਬਰਨਾਲਾ, ਜਲੰਧਰ ਤੇ ਅੰਮ੍ਰਿਤਸਰ ਵਿਚ ਸਥਾਪਤ ਹੋਣ ਤੋਂ ਬਾਅਦ ਸਮੈਸ਼ ਹੁਣ ਲੁਧਿਆਣਾ ਵਿੱਚ ਆਪਣੇ ਤੀਜੇ ਸ਼ਾਨਦਾਰ ਉਦਘਾਟਨ ਲਈ ਤਿਆਰ ਹੈ। ਇਹ ਇੱਕ ਸ਼ਾਨਦਾਰ ਸਮਾਰੋਹ ਹੋਵੇਗਾ ਜੋ ਮਨੋਰੰਜਨ, ਭੋਜਨ, ਖੇਡਾਂ ਤੇ ਅਨੰਦ ਨਾਲ ਭਰਪੂਰ ਹੋਵੇਗਾ। 



ਉਨ੍ਹਾਂ ਦੱਸਿਆ ਕਿ ਪੇਸ਼ਕਸ਼ਾਂ ਵਿੱਚ ਮਨੋਰੰਜਕ ਤੇ ਵਿਲੱਖਣ ਗੇਮਿੰਗ ਜ਼ੋਨ ਹੈ ਜਿਵੇਂ ਪੇਂਟਬਾਲ, ਇੱਕ ਰੋਲਰ ਕੋਸਟਰ, ਏਟੀਵੀ ਬਾਈਕ ਸਵਾਰੀਆਂ ਅਤੇ ਇੱਕ ਜ਼ਿਪ ਲਾਈਨ ਹੋਵੇਗੀ। ਉਨ੍ਹਾਂ ਕਿਹਾ ਕਿ ਯਾਦਾਂ ਨੂੰ ਤਾਜ਼ਾ ਕਰਨ ਲਈ ਇਹ ਪਰਿਵਾਰਾਂ ਤੇ ਬੱਚਿਆਂ ਲਈ ਇਕ ਵਿਲੱਖਣ ਸਮਾਜਿਕ ਕੇਂਦਰ ਹੋਵੇਗਾ। ਸਮੈਸ਼ ਦੇ ਮਾਲਕ ਸ਼੍ਰੀਪਾਲ ਮੋਰਖੀਆ ਨੇ ਕਿਹਾ ਕਿ ਖੇਡਾਂ ਦੇ ਮਨੋਰੰਜਨ ਨੂੰ ਮੁੜ ਪਰਿਭਾਸ਼ਿਤ ਕਰਨ ਵਾਲੇ ਵਿਚਾਰਾਂ ਦੇ ਨਾਲ ਸਮੈਸ਼ ਹਰ ਉਮਰ ਲਈ ਇਕ ਆਦਰਸ਼ ਸਥਾਨ ਹੈ।