Ludhiana News: ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਤੰਗਾਂ ਦੀ ਦੁਕਾਨ ‘ਤੇ ਕੀਤੀ ਛਾਪੇਮਾਰੀ, ਦੁਕਾਨਾਂ ਚੋਂ ਚਾਈਨਾ ਡੋਰ ਬਰਾਮਦ
Ludhiana News: ਪਾਇਲ ਦੇ ਮਲੌਦ ਕਸਬਾ ਵਿਖੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਤੰਗਾਂ ਦੀ ਦੁਕਾਨ ‘ਤੇ ਰੇਡ ਕੀਤੀ। ਇਸ ਦੌਰਾਨ ਦੁਕਾਨ ਚੋਂ ਚਾਈਨਾ ਡੋਰ ਬਰਾਮਦ ਹੋਈ।
Ludhiana News: ਪਾਇਲ ਦੇ ਮਲੌਦ ਕਸਬਾ ਵਿਖੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਤੰਗਾਂ ਦੀ ਦੁਕਾਨ ‘ਤੇ ਰੇਡ ਕੀਤੀ। ਇਸ ਦੌਰਾਨ ਦੁਕਾਨ ਚੋਂ ਚਾਈਨਾ ਡੋਰ ਬਰਾਮਦ ਹੋਈ। ਇਸਦੇ ਨਾਲ ਹੀ ਵਿਧਾਇਕ ਨੇ ਖੰਨਾ ਦੇ ਐਸਐਸਪੀ ਦੀ ਕਾਰਜਸ਼ੈਲੀ ਉਪਰ ਸਵਾਲ ਚੁੱਕਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਨਾਲ ਗੱਲ ਕਰਨਗੇ। ਵਿਧਾਇਕ ਨੇ ਪੁਲਿਸ ਅਧਿਕਾਰੀਆਂ ਦੀ ਮਿਲੀਭਗਤ ਨਾਲ ਚਾਈਨਾ ਡੋਰ ਵਿਕਣ ਦੇ ਇਲਜਾਮ ਲਾਏ ਹਨ, ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਤੋਂ ਖੰਨਾ ਅੰਦਰ ਐਸਐਸਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੂੰ ਲਾਇਆ ਗਿਆ ਹੈ, ਉਦੋਂ ਤੋਂ ਨਸ਼ੇ ਸਮੇਤ ਹੋਰ ਗੈਰ ਕਾਨੂੰਨੀ ਧੰਦੇ ਵਧ ਗਏ ਹਨ।
ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਉਹਨਾਂ ਨੂੰ ਲਗਾਤਾਰ ਸਿਕਾਇਤਾਂ ਮਿਲ ਰਹੀਆਂ ਸੀ ਕਿ ਇਲਾਕੇ ‘ਚ ਸਰੇਆਮ ਚਾਈਨਾ ਡੋਰ ਵਿਕ ਰਹੀ ਹੈ। ਉਹਨਾਂ ਨੇ ਪਹਿਲਾਂ ਐਸਐਸਪੀ ਨੂੰ ਇਸ ਬਾਰੇ ਸੂਚਨਾ ਦਿੱਤੀ, ਪਰ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ। ਇਸ ਕਰਕੇ ਉਹ ਖੁਦ ਤਹਿਸੀਲਦਾਰ ਨੂੰ ਨਾਲ ਲੈ ਕੇ ਦੁਕਾਨ ਉਪਰ ਰੇਡ ਕਰਨ ਗਏ। ਜਿੱਥੋਂ ਚਾਈਨਾ ਡੋਰ ਬਰਾਮਦ ਹੋਈ।
ਇਸਦੇ ਨਾਲ ਹੀ ਵਿਧਾਇਕ ਨੇ ਖੰਨਾ ਦੇ ਐਸਐਸਪੀ ਦੀ ਕਾਰਜਸ਼ੈਲੀ ਉਪਰ ਸਵਾਲ ਚੁੱਕਦੇ ਹੋਏ ਕਿਹਾ ਕਿ, ਉਹ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਨਾਲ ਗੱਲ ਕਰਨਗੇ। ਵਿਧਾਇਕ ਨੇ ਪੁਲਿਸ ਅਧਿਕਾਰੀਆਂ ਦੀ ਮਿਲੀਭਗਤ ਨਾਲ ਚਾਈਨਾ ਡੋਰ ਵਿਕਣ ਦੇ ਇਲਜਾਮ ਲਾਏ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਤੋਂ ਖੰਨਾ ਅੰਦਰ ਐਸਐਸਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੂੰ ਲਾਇਆ ਗਿਆ ਹੈ ਉਦੋਂ ਤੋਂ ਨਸ਼ੇ ਸਮੇਤ ਹੋਰ ਗੈਰ ਕਾਨੂੰਨੀ ਧੰਦੇ ਵਧ ਗਏ ਹਨ।
ਇਹ ਵੀ ਪੜ੍ਹੋ: Rapido Bike Taxi: ਬੰਬੇ ਹਾਈਕੋਰਟ ਨੇ ਰੈਪਿਡੋ ਨੂੰ ਦਿੱਤਾ ਝਟਕਾ, ਤੁਰੰਤ ਸਾਰੀਆਂ ਸੇਵਾਵਾਂ ਬੰਦ ਕਰਨ ਦੇ ਨਿਰਦੇਸ਼, ਜਾਣੋ ਕੀ ਹੈ ਮਾਮਲਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral Video: ਕੀ ਤੁਸੀਂ ਕਦੇ ਦੇਖਿਆ ਹੈ ਫੋਲਡਿੰਗ ਘਰ, ਦੇਖਦੇ ਹੀ ਦੇਖਦੇ ਮਿੰਟਾਂ ਵਿੱਚ ਬਣ ਗਿਆ ਇੱਕ ਸ਼ਾਨਦਾਰ ਘਰ