(Source: ECI/ABP News)
Ludhiana News: ਸਿਵਲ ਹਸਪਤਾਲ 'ਚ ਪੈਸੇ ਲੈ ਕੇ ਬਣਾਈ ਜਾਂਦੀ ਡੋਪ ਟੈਸਟ ਦੀ ਨੈਗਟਿਵ ਰਿਪੋਰਟ, ਸ਼ਿਕਾਇਤ ਮਿਲਣ 'ਤੇ ਕਰਵਾਇਆ ਸਟਿੰਗ ਤਾਂ...
ਸਿਵਲ ਸਰਜਨ ਨੇ ਕਿਹਾ ਕਿ ਇਸ ਦੇ ਨਾਲ ਹੀ ਸਿਵਲ ਹਸਪਤਾਲ ਵਿੱਚ ਪਿਛਲੇ ਮਹੀਨੇ ਹੋਏ ਡੋਪ ਟੈਸਟ ਦੀ ਰਿਪੋਰਟ ਵੀ ਮੰਗੀ ਗਈ ਹੈ। ਐਸ.ਐਮ.ਓ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਇੱਕ ਫੋਰ ਕਲਾਸ ਮੁਲਾਜ਼ਮ ਵੀ ਇਸ ਵਿੱਚ ਸ਼ਾਮਲ ਹੈ।
![Ludhiana News: ਸਿਵਲ ਹਸਪਤਾਲ 'ਚ ਪੈਸੇ ਲੈ ਕੇ ਬਣਾਈ ਜਾਂਦੀ ਡੋਪ ਟੈਸਟ ਦੀ ਨੈਗਟਿਵ ਰਿਪੋਰਟ, ਸ਼ਿਕਾਇਤ ਮਿਲਣ 'ਤੇ ਕਰਵਾਇਆ ਸਟਿੰਗ ਤਾਂ... Negative report of dope test conducted by taking money in civil hospital ludhiana Ludhiana News: ਸਿਵਲ ਹਸਪਤਾਲ 'ਚ ਪੈਸੇ ਲੈ ਕੇ ਬਣਾਈ ਜਾਂਦੀ ਡੋਪ ਟੈਸਟ ਦੀ ਨੈਗਟਿਵ ਰਿਪੋਰਟ, ਸ਼ਿਕਾਇਤ ਮਿਲਣ 'ਤੇ ਕਰਵਾਇਆ ਸਟਿੰਗ ਤਾਂ...](https://feeds.abplive.com/onecms/images/uploaded-images/2024/04/08/396ccad93f31b8f1977dbacaab81fbbe1712549258350359_original.jpg?impolicy=abp_cdn&imwidth=1200&height=675)
Ludhiana News: ਸਿਵਲ ਹਸਪਤਾਲ ਲੁਧਿਆਣਾ ਵਿੱਚ ਰਿਸ਼ਵਤ ਦੇ ਕੇ ਹਥਿਆਰ ਬਣਾਉਣ ਲਈ ਡੋਪ ਟੈਸਟ ਦੀ ਨੈਗੇਟਿਵ ਰਿਪੋਰਟ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਸਰਜਨ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਬਣਾਈ ਕਮੇਟੀ ਵੱਲੋਂ ਜਾਂਚ ਕੀਤੀ ਗਈ ਅਤੇ ਹਸਪਤਾਲ ਵਿੱਚ ਕੰਮ ਕਰ ਰਹੇ ਲੈਬ ਟੈਕਨੀਸ਼ੀਅਨ ਦਾ ਸਟਿੰਗ ਆਪ੍ਰੇਸ਼ਨ ਕੀਤਾ ਗਿਆ।
ਇਸ ਦੌਰਾਨ ਇੱਕ ਹੋਰ ਵਿਅਕਤੀ ਨੇ ਵੀ ਸਿਵਲ ਸਰਜਨ ਦਫ਼ਤਰ ਵਿੱਚ ਸ਼ਿਕਾਇਤ ਕੀਤੀ ਸੀ ਕੀ ਉਹ ਅਸਲੇ ਦਾ ਲਾਇਸੈਂਸ ਬਣਾਉਣਾ ਚਾਹੁੰਦਾ ਸੀ ਪਰ ਉਹ ਸ਼ਰਾਬੀ ਪੀਦਾ ਹੈ ਤਾਂ ਹਸਪਤਾਲ ਵਿੱਚ ਹੀ ਕੰਮ ਕਰ ਰਹੇ ਲੈਬ ਟੈਕਨੀਸ਼ੀਅਨ ਵੱਲੋਂ ਉਸ ਨੂੰ ਡਰਾ ਧਮਕਾ ਕੇ ਬਲੈਕਮੇਲ ਕੀਤਾ ਗਿਆ ਕਿ ਉਸ ਦੀ ਰਿਪੋਰਟ ਪਾਜ਼ੇਟਿਵ ਆ ਜਾਵੇਗੀ। ਅਜਿਹੇ ਵਿਚ ਜੇਕਰ ਉਹ ਰਿਪੋਟ ਨੈਗੇਟਿਵ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਰਿਸਵਤ ਦੇਣੀ ਪਵੇਗੀ। ਜਿਸ ਦੀ ਸ਼ਿਕਾਇਤਕਰਤਾ ਨੇ ਕਾਲ ਰਿਕਾਰਡ ਵੀ ਕਰ ਲਈ ਸੀ।
ਇਹ ਵੀ ਪੜ੍ਹੋ-Crime News: ਟੌਫੀ ਮੰਗਣ ਆਇਆ ਜਵਾਕ ਗੱਲੇ ਚੋਂ 70 ਹਜ਼ਾਰ ਲੈ ਕੇ ਫ਼ਰਾਰ, ਜਾਣੋ ਕਿਵੇਂ ਮਾਸੂਮ ਨੇ ਲੜਾਇਆ ਸ਼ੈਤਾਨੀ ਦਿਮਾਗ਼ ?
ਸ਼ਿਕਾਇਤਕਰਤਾ ਨੂੰ ਸ਼ਨੀਵਾਰ ਸਵੇਰੇ ਤਿੰਨ ਹਜ਼ਾਰ ਰੁਪਏ ਲੈ ਕੇ ਹਸਪਤਾਲ ਭੇਜਿਆ ਗਿਆ ਜਿਸ ਵਿਚ ਜਦੋਂ ਉਕਤ ਵਿਅਕਤੀ ਨੇ ਲੈਬ ਟੈਕਨੀਸ਼ੀਅਨ ਨੂੰ 500-500 ਰੁਪਏ ਦੇ 6 ਨੋਟ ਦਿੱਤੇ, ਜਿਨ੍ਹਾਂ 'ਤੇ ਨੰਬਰ ਲਿਖੇ ਹੋਏ ਸਨ ਜਿਸ ਤੋਂ ਬਾਅਦ ਲੈਬ ਟੈਕਨੀਸ਼ੀਅਨ ਨੂੰ ਫੜ੍ਹ ਲਿਆ ਗਿਆ।
ਸਿਵਲ ਸਰਜਨ ਨੇ ਕਿਹਾ ਕਿ ਇਸ ਦੇ ਨਾਲ ਹੀ ਸਿਵਲ ਹਸਪਤਾਲ ਵਿੱਚ ਪਿਛਲੇ ਮਹੀਨੇ ਹੋਏ ਡੋਪ ਟੈਸਟ ਦੀ ਰਿਪੋਰਟ ਵੀ ਮੰਗੀ ਗਈ ਹੈ। ਐਸ.ਐਮ.ਓ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਇੱਕ ਫੋਰ ਕਲਾਸ ਮੁਲਾਜ਼ਮ ਵੀ ਇਸ ਵਿੱਚ ਸ਼ਾਮਲ ਹੈ। ਉਸਦੀ ਵੀ ਜਾਚ ਹੋਵੇਗੀ।
ਇਹ ਵੀ ਪੜ੍ਹੋ-Road Accident: ਵਿਆਹ ਦੀ ਵਰ੍ਹੇਗੰਢ ਮੌਕੇ ਸੜਕ ਹਾਦਸੇ 'ਚ ਬਜ਼ੁਰਗ ਜੋੜੇ ਦੀ ਮੌਤ, ਮੱਥਾ ਟੇਕਣ ਲਈ ਜਾ ਰਹੇ ਸੀ ਗੁਰੂਘਰ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)