Punjab News: ਲੁਧਿਆਣਾ 'ਚ ਵਕੀਲਾਂ ਦਾ ਨਵਾਂ ਫੈਸਲਾ, 5 ਦਿਨਾਂ ਤੋਂ ਅਦਾਲਤ ਦੇ ਬਾਹਰ ਚੱਲ ਰਿਹਾ ਸੀ ਧਰਨਾ; ਜਾਣੋ ਮਾਮਲਾ ਕਿਵੇਂ ਹੋਇਆ ਹੱਲ?
Ludhiana News: ਪੰਜਾਬ ਵਿੱਚ ਵਕੀਲਾਂ ਵੱਲੋਂ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਵਕੀਲਾਂ ਅਤੇ ਵਧੀਕ ਸੈਸ਼ਨ ਜੱਜ ਅਮਰਿੰਦਰ ਸਿੰਘ ਸ਼ੇਰਗਿੱਲ ਵਿਚਕਾਰ ਚੱਲ ਰਿਹਾ ਵਿਵਾਦ ਆਖਰਕਾਰ...

Ludhiana News: ਪੰਜਾਬ ਵਿੱਚ ਵਕੀਲਾਂ ਵੱਲੋਂ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਵਕੀਲਾਂ ਅਤੇ ਵਧੀਕ ਸੈਸ਼ਨ ਜੱਜ ਅਮਰਿੰਦਰ ਸਿੰਘ ਸ਼ੇਰਗਿੱਲ ਵਿਚਕਾਰ ਚੱਲ ਰਿਹਾ ਵਿਵਾਦ ਆਖਰਕਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਦੇ ਦਖਲ ਨਾਲ ਚਾਰ ਦਿਨਾਂ ਬਾਅਦ ਹੱਲ ਹੋ ਗਿਆ ਹੈ, ਜਿਸ ਕਾਰਨ ਪਿਛਲੇ 5 ਦਿਨਾਂ ਤੋਂ ਵਕੀਲਾਂ ਅਤੇ ਅਦਾਲਤ ਵਿਚਕਾਰ ਤਣਾਅ ਅਤੇ ਅਦਾਲਤ ਦਾ ਚੱਲ ਰਿਹਾ ਬਾਈਕਾਟ ਖਤਮ ਹੋ ਗਿਆ ਹੈ। ਮਾਮਲੇ ਨੂੰ ਹੱਲ ਕਰਨ ਲਈ, ਸ਼੍ਰੀਮਤੀ ਰੰਧਾਵਾ ਨੇ ਬੀਤੇ ਦਿਨੀਂ ਵਕੀਲਾਂ ਨਾਲ ਮੀਟਿੰਗ ਦੌਰਾਨ ਵਕੀਲਾਂ ਅਤੇ ਜੱਜ ਵਿਚਕਾਰ ਮਤਭੇਦ ਦੂਰ ਕਰਕੇ ਮਾਮਲਾ ਹੱਲ ਕੀਤਾ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਫੈਸਲਾ ਲਿਆ ਵਾਪਸ
ਦੱਸ ਦੇਈਏ ਕਿ ਵਕੀਲਾਂ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਵਧੀਕ ਸੈਸ਼ਨ ਜੱਜ ਅਮਰਿੰਦਰ ਸਿੰਘ ਸ਼ੇਰਗਿੱਲ ਦੀ ਅਦਾਲਤ ਦਾ ਬਾਈਕਾਟ ਕਰਨ ਤੋਂ ਬਾਅਦ, ਉਨ੍ਹਾਂ ਦੀ ਅਦਾਲਤ ਦੇ ਬਾਹਰ ਲਗਾਤਾਰ ਧਰਨਾ ਵੀ ਦਿੱਤਾ ਜਾ ਰਿਹਾ ਸੀ, ਪਰ ਅੱਜ ਆਖਰਕਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਦੇ ਯਤਨਾਂ ਸਦਕਾ ਮਾਮਲਾ ਹੱਲ ਹੋ ਗਿਆ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਵੀ ਅਦਾਲਤ ਦਾ ਬਾਈਕਾਟ ਕਰਨ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ।
ਮੀਟਿੰਗ ਤੋਂ ਬਾਅਦ ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਵਿਪਨ ਸੱਗੜ ਸਕੱਤਰ ਅਤੇ ਹਿਮਾਂਸ਼ੂ ਵਾਲੀਆ ਨੇ ਦੱਸਿਆ ਕਿ ਮੀਟਿੰਗ ਵਿੱਚ ਸੀਨੀਅਰ ਵਕੀਲ ਪਵਨ ਕੁਮਾਰ ਘਈ, ਐਸ.ਸੀ. ਗੁਪਤਾ, ਬਿਕਰਮ ਸਿੰਘ ਸਿੱਧੂ, ਗਗਨਦੀਪ ਸਿੰਘ ਬੇਦੀ, ਹਰਜੋਤ ਸਿੰਘ ਹਰੀਕੇ, ਮਯੰਕ ਚੋਪੜਾ ਦੇ ਨਾਲ ਸੈਸ਼ਨ ਜੱਜ ਬਰਿੰਦਰ ਸਿੰਘ ਰਮਣਾ, ਜਸਪਿੰਦਰ ਸਿੰਘ ਅਤੇ ਸੰਦੀਪ ਸਿੰਘ ਬਾਜਵਾ ਆਦਿ ਸ਼ਾਮਲ ਹੋਏ।
ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਸੈਸ਼ਨ ਜੱਜ ਸ੍ਰੀਮਤੀ ਰੰਧਾਵਾ ਨੇ ਇੱਕ ਪਰਿਵਾਰ ਦੇ ਮੁਖੀ ਵਾਂਗ ਸਕਾਰਾਤਮਕ ਭੂਮਿਕਾ ਨਿਭਾਈ ਅਤੇ ਅੰਤ ਵਿੱਚ ਮਾਮਲੇ ਨੂੰ ਹੱਲ ਕੀਤਾ ਅਤੇ ਵਕੀਲਾਂ ਨੂੰ ਦੱਸਿਆ ਕਿ ਵਕੀਲ ਅਤੇ ਨਿਆਂਪਾਲਿਕਾ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਉਨ੍ਹਾਂ ਦੇ ਆਪਸੀ ਸਹਿਯੋਗ ਨਾਲ ਹੀ ਅਦਾਲਤਾਂ ਕੰਮ ਕਰ ਸਕਦੀਆਂ ਹਨ ਅਤੇ ਆਮ ਲੋਕਾਂ ਨੂੰ ਇਨਸਾਫ਼ ਮਿਲ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















