Punjab News: ਲੁਧਿਆਣਾ ਦੇ ਜਗਰਾਓਂ 'ਚ ਬੀਤੇ ਦਿਨ ਪੁਲਿਸ ਅਤੇ ਗੈਂਗਸਟਰ ਵਿਚਾਲੇ ਹੋਏ ਮੁਕਾਬਲੇ ਨੂੰ ਲੈ ਕੇ ਲੁਧਿਆਣਾ ਰੇਂਜ ਆਈ ਡਾਕਟਰ ਕੌਸਤੁਭ ਸ਼ਰਮਾ ਨੇ ਵੱਡੇ ਖ਼ੁਲਾਸੇ ਕੀਤੇ ਹਨ।
ਉਨ੍ਹਾ ਦੱਸਿਆ ਕਿ ਇਸ 'ਚ ਗੈਂਗਸਟਰ ਅਰਸ਼ ਡਲਾ ਦਾ ਨਾਂਅ ਸਾਹਮਣੇ ਆਇਆ ਹੈ ਅਤੇ ਉਸ ਦੇ ਕਹਿਣ ਤੇ ਹੀ ਇਨ੍ਹਾ ਮੁਲਜ਼ਮਾਂ ਵੱਲੋਂ ਜਗਰਾਓਂ ਦੇ ਵਪਾਰੀ ਤੋਂ ਫਿਰੌਤੀ ਮੰਗੀ ਜਾ ਰਹੀ ਸੀ ਉਨ੍ਹਾ ਕਿਹਾ ਕੇ ਉਸ ਮਾਮਲੇ ਚ ਜਦੋਂ ਬੀਤੇ ਦਿਨ ਪਿੰਡ ਕਾਉਂਕੇ ਨੇੜੇ ਪੁਲਿਸ ਨੇ ਜਾਲ ਵਿਛਾ ਕੇ ਇਨ੍ਹਾਂ ਚੋਂ ਇੱਕ ਨੂੰ ਕਾਬੂ ਕੀਤਾ।
ਉਨ੍ਹਾ ਦੱਸਿਆ ਕਿ ਮੁਲਜ਼ਮਾਂ ਵੱਲੋਂ ਗੋਲੀਬਾਰੀ ਵੀ ਕੀਤੀ ਗਈ ਸੀ ਪੁਲਿਸ ਨੇ ਜਵਾਬੀ ਕਰਵਾਈ ਚ ਲੱਤ ਤੇ ਗੋਲੀ ਮਾਰ ਕੇ ਗੈਂਗਸਟਰ ਜੱਗਾ ਨੂੰ ਕਾਬੂ ਕੀਤਾ ਗਿਆ ਹੈ।
ਲੁਧਿਆਣਾ ਰੇਂਜ ਆਈ ਜੀ ਨੇ ਇਹ ਵੀ ਦਸਿਆ ਕਿ ਮਾਣਯੋਗ ਮੁੱਖ ਮੰਤਰੀ ਅਤੇ ਡੀ ਜੀ ਪੀ ਪੰਜਾਬ ਨੇ ਸਾਫ ਕਿਹਾ ਕੇ ਫ਼ਿਰੌਤੀਆਂ ਮੰਗਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਸ ਕਰਕੇ ਉਨ੍ਹਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾ ਦੱਸਿਆ ਕਿ ਗੈਂਗਸਟਰ ਅਰਸ਼ ਡੱਲਾ ਤੇ ਵੀ ਨਕੇਲ ਕਸਣ ਲਈ ਪੰਜਾਬ ਪੁਲਿਸ ਲਗਾਤਾਰ ਯਤਨ ਕਰਨ ਰਹੀ ਹੈ ਉਸ ਦੇ ਖਿਲਾਫ ਰੇਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਕਬਿਲੇਗੌਰ ਹੈ ਕਿ ਇਹ ਪੂਰਾ ਆਪਰੇਸ਼ਨ 26 ਜਨਵਰੀ ਨੂੰ ਕੀਤਾ ਗਿਆ। ਆਈਜੀ ਨੇ ਦੱਸਿਆ ਕਿ ਇਸ ਮੁਕਾਬਲੇ 'ਚ ਕੋਈ ਪੁਲਿਸ ਮੁਲਾਜ਼ਮ ਜ਼ਖ਼ਮੀ ਨਹੀਂ ਹੋਇਆ। ਅਰਸ਼ ਡੱਲਾ 'ਤੇ ਪਹਿਲਾਂ ਵੀ ਫਿਰੌਤੀ ਮੰਗਣ ਦੇ ਇਲਜ਼ਾਮ ਹਨ, ਉਸ ਨੇ ਜਗਰਾਓਂ ਦੇ ਫਰਨੀਚਰ ਵਪਾਰੀ ਤੋਂ ਵੀ 30 ਲੱਖ ਰੁਪਏ ਦੇ ਫਿਰੌਤੀ ਮੰਗੀ ਸੀ ਅਤੇ ਇਸ ਦੇ ਗੁਰਗੇ ਵੀ ਲਗਾਤਾਰ ਇਸ ਧੰਦੇ ਚ ਐਕਟੀਵ ਸਨ।
ਇਹ ਵੀ ਪੜ੍ਹੋ: BBC Documentary Row: ਪੰਜਾਬ ਯੂਨੀਵਰਸਿਟੀ 'ਚ ਗੁਪਤ ਤੌਰ 'ਤੇ ਦੇਖੀ ਗਈ BBC ਦੀ ਵਿਵਾਦਿਤ ਡਾਕੂਮੈਂਟਰੀ, ਪ੍ਰਸ਼ਾਸਨ ਨੇ ਕੀਤੀ ਕਾਰਵਾਈ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।