ਲੁਧਿਆਣਾ ਪੁਲਿਸ ਵੱਲੋਂ ਨਸ਼ੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਵੱਖ ਵੱਖ ਤਿੰਨ ਮਾਮਲਿਆਂ ਦੇ ਵਿਚ ਨਸ਼ੀਲਾ ਪਦਾਰਥ ਹੈਰੋਇਨ ਆਈਸ ਡਰੱਗ ਅਤੇ ਡਰਗ ਮਨੀ ਬਰਾਮਦ ਕੀਤੀ ਹੈ। ਗ੍ਰਿਫ਼ਾਤਰ ਕੀਤੇ ਵਿਅਕਤੀ ਦੇ ਦਿੱਲੀ ਨਾਲ ਸਬੰਧ ਦੱਸੇ ਜਾ ਰਹੇ ਹਨ। ਜਿਆਦਾਤਰ ਦੇ ਲਿੰਕ ਦਿੱਲੀ ਤੋਂ
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋਂ ਅੱਜ ਇਕ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਗਿਆ ਹੈ ਕਿ ਨਸ਼ੇ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਐਂਟੀ ਨਾਰਕੋਟਿਕ ਸੈੱਲ 1 ਦੇ ਵੱਲੋਂ ਵੱਖ-ਵੱਖ ਤੈਨੂੰ ਮਾਮਲੇ ਅੰਦਰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਨਸ਼ੇ ਦੀ ਸਮੱਗਰੀ ਦੇ ਨਾਲ ਡਰੱਗ ਮਨੀ ਅਤੇ ਹੋਰ ਹਥਿਆਰ ਵੀ ਬਰਾਮਦ ਹੋਏ ਹਨ ਜਿਨ੍ਹਾਂ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ ਅਤੇ ਇਸ ਦੇ ਲਈ ਤਲਾਸ਼ ਰਹੀ ਹੈ
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਡਾਕਟਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਪਹਿਲੇ ਮਾਮਲੇ ਦੇ ਵਿੱਚ ਸਰਾਭਾ ਨਗਰ ਥਾਣੇ ਦੇ ਇਲਾਕੇ ਦੇ ਵਿੱਚ ਉਨ੍ਹਾਂ ਨੇ ਪਰਮਵੀਰ ਨਾਂਅ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ 300 ਗਰਾਮ ਹੈਰੋਇਨ, 40 ਹਜ਼ਾਰ ਰੁਪਏ ਡਰੱਗ ਮਨੀ ਅਤੇ ਇੱਕ ਕਰੇਟਾ ਕਾਰ ਬਰਾਮਦ ਹੋਈ ਹੈ, ਉਹ ਦਿਲੀ ਤੋਂ ਨਸ਼ੇ ਦੀ ਇਹ ਕਿ ਖੇਪ ਲਿਆ ਕੇ ਅੱਗੇ ਵੇਚਦਾ ਸੀ,
ਦੂਜੇ ਮਾਮਲੇ ਤੇ ਚ ਪੁਲਿਸ ਨੇ ਪਿੰਡ ਸਨੇਤ ਦੇ ਨੇੜਿਉਂ ਯਾਦਵਿੰਦਰ ਉਰਫ ਰਿੰਕਲ ਨਾਂਅ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ 34 ਗ੍ਰਾਮ ਆਇਸ ਡਰੱਗ ਬਰਾਮਦ ਹੋਈ ਹੈ। ਇਹ ਮੁਲਜ਼ਮ ਦਿੱਲੀ ਤੋਂ ਹੀ ਨਸ਼ੇ ਦੀ ਖੇਪ ਲਿਆਉਂਦਾ ਸੀ।
ਤੀਜੇ ਮਾਮਲੇ ਚ ਪੁਲਿਸ ਨੇ ਕਮਲਜੀਤ ਨਾਂਅ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ 32 ਬੋਰ ਦੀ ਪਿਸਤੌਲ ਅਤੇ 7 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਮੁਲਜ਼ਮ ਤੇ ਪਹਿਲਾਂ ਵੀ ਨਸ਼ੇ ਦੀ ਸਪਲਾਈ ਦਾ ਮਾਮਲਾ ਦਰਜ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।