ਪੜਚੋਲ ਕਰੋ

Petrol Pump: ਲੁਧਿਆਣਾ 'ਚ ਸਾਰੇ ਪੈਟਰੋਲ-ਪੰਪ ਰਹਿਣਗੇ ਬੰਦ, ਜਾਣੋ ਕਿਉਂ ਲਿਆ ਆਹ ਫੈਸਲਾ

Ludhiana News: ਲੁਧਿਆਣਾ ਵਿੱਚ ਅੱਜ ਐਤਵਾਰ ਨੂੰ ਸਾਰੇ ਪੈਟਰੋਲ ਪੰਪ ਪੂਰੀ ਤਰ੍ਹਾਂ ਬੰਦ ਰਹਿਣਗੇ। ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚਾਲੂ ਰਹਿਣਗੀਆਂ। ਜਾਣੋ ਕਿਉਂ ਲਿਆ ਗਿਆ ਆਹ ਫੈਸਲਾ

Ludhiana News: ਲੁਧਿਆਣਾ ਵਿੱਚ ਅੱਜ ਐਤਵਾਰ ਨੂੰ ਸਾਰੇ ਪੈਟਰੋਲ ਪੰਪ ਪੂਰੀ ਤਰ੍ਹਾਂ ਬੰਦ ਰਹਿਣਗੇ। ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚਾਲੂ ਰਹਿਣਗੀਆਂ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ (PPDA) ਨੇ ਕੇਂਦਰ ਸਰਕਾਰ ਵੱਲੋਂ ਕਮਿਸ਼ਨ ਵਿੱਚ ਵਾਧਾ ਨਾ ਕਰਨ ਦੇ ਵਿਰੋਧ ਵਿੱਚ ਅੱਜ ਪੰਪ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਆਪਣੇ ਖਰਚੇ ਘੱਟ ਕਰਨ ਲਈ ਉਹ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣਗੇ।

ਪਿਛਲੇ 7 ਸਾਲਾਂ ਤੋਂ ਨਹੀਂ ਵਧਾਇਆ ਗਿਆ ਕਮਿਸ਼ਨ

ਪੰਪ ਮਾਲਕਾਂ ਦਾ ਕਹਿਣਾ ਹੈ ਕਿ ਪਿਛਲੇ 7 ਸਾਲਾਂ ਤੋਂ ਉਨ੍ਹਾਂ ਦਾ ਕਮਿਸ਼ਨ ਨਹੀਂ ਵਧਾਇਆ ਗਿਆ ਹੈ। ਉਹ 2 ਫੀਸਦੀ ਕਮਿਸ਼ਨ 'ਤੇ ਕੰਮ ਕਰ ਰਹੇ ਹਨ ਜਦਕਿ ਉਨ੍ਹਾਂ ਦੀ ਮੰਗ ਹੈ ਕਿ 5 ਫੀਸਦੀ ਕਮਿਸ਼ਨ ਦਿੱਤਾ ਜਾਵੇ। ਐਸੋਸੀਏਸ਼ਨ ਵੱਲੋਂ 25 ਅਗਸਤ ਤੋਂ ਪੰਜਾਬ ਭਰ ਵਿੱਚ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਲਈ ਜ਼ਿਲ੍ਹਾ ਪੱਧਰ ’ਤੇ ਵੀ ਚਰਚਾ ਕੀਤੀ ਜਾ ਰਹੀ ਹੈ।

ਪ੍ਰਧਾਨ ਰਣਜੀਤ ਸਿੰਘ ਗਾਂਧੀ ਨੇ ਕਿਹਾ ਕਿ ਸਾਰੇ ਵਪਾਰੀਆਂ ਦਾ ਕਮਿਸ਼ਨ ਵੱਧਦਾ ਹੈ ਪਰ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਪਿਛਲੇ 7 ਸਾਲਾਂ ਤੋਂ ਨਹੀਂ ਵਧਾਇਆ ਗਿਆ। ਅੱਜ 80 ਰੁਪਏ ਦੀ ਇੱਕ ਚੀਜ਼ 120 ਰੁਪਏ ਤੱਕ ਪਹੁੰਚ ਗਈ ਹੈ ਪਰ ਸਰਕਾਰ ਤੇਲ ਵਿਕਰੇਤਾਵਾਂ ਦਾ ਕਮਿਸ਼ਨ ਵਧਾਉਣ 'ਤੇ ਚੁੱਪੀ ਸਾਧੀ ਬੈਠੀ ਹੈ। ਫਿਲਹਾਲ ਖੰਨਾ ਤੋਂ ਫਿਲੌਰ ਤੱਕ ਦੇ ਸਾਰੇ ਪੈਟਰੋਲ ਪੰਪ ਅੱਜ ਬੰਦ ਰਹਿਣਗੇ। ਪੈਟਰੋਲ ਪੰਪ ਬੰਦ ਰੱਖਣ ਦੇ ਸਮਰਥਨ ਵਿੱਚ ਕਈ ਸ਼ਹਿਰਾਂ ਤੋਂ ਪੱਤਰ ਵੀ ਆ ਰਹੇ ਹਨ। ਪੈਟਰੋਲ ਪੰਪਾਂ 'ਤੇ ਬੈਨਰ ਲਗਾਏ ਗਏ ਹਨ, ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਪੈਟਰੋਲ ਪੰਪ ਮਾਲਕ ਕਿੰਨੇ ਬੂਰੇ ਹਾਲਾਤਾਂ 'ਚੋਂ ਲੰਘ ਰਹੇ ਹਨ। 

5 ਮਹੀਨੇ ਪਹਿਲਾਂ ਵੀ ਪੈਟਰੋਲ ਪੰਪ ਮਾਲਕ ਤੇਲ ਨਾ ਖਰੀਦ ਕੇ ਹੜਤਾਲ 'ਤੇ ਚਲੇ ਗਏ ਸਨ। ਉਸ ਸਮੇਂ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਕਮਿਸ਼ਨ ਵਧਾ ਦਿੱਤਾ ਜਾਵੇਗਾ, ਪਰ ਹੁਣ ਸਰਕਾਰ ਉਨ੍ਹਾਂ ਨੂੰ ਮੁੜ ਨਜ਼ਰਅੰਦਾਜ਼ ਕਰ ਰਹੀ ਹੈ।

ਐਂਬੂਲੈਂਸ ਅਤੇ ਸਰਕਾਰੀ ਵਾਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਦਿੱਤਾ ਜਾਵੇਗਾ

ਗਾਂਧੀ ਨੇ ਕਿਹਾ ਕਿ ਹਫਤਾਵਾਰੀ ਛੁੱਟੀ ਵਾਲੇ ਦਿਨ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ। ਐਂਬੂਲੈਂਸ ਅਤੇ ਸਰਕਾਰੀ ਵਾਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਦਿੱਤਾ ਜਾਵੇਗਾ। ਇਸ ਸਬੰਧੀ ਅੱਜ ਜ਼ਿਲ੍ਹਾ ਪੱਧਰ ’ਤੇ ਮੀਟਿੰਗ ਰੱਖੀ ਗਈ ਹੈ। ਜਲਦ ਹੀ ਪੰਜਾਬ ਪੱਧਰ ਅਤੇ ਸੂਬਾ ਪੱਧਰ 'ਤੇ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਵਧਾਇਆ ਜਾ ਸਕੇ।

ਟਾਪ ਹੈਡਲਾਈਨ

Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Punjab News: ਪੰਜਾਬ 'ਚ ਵੱਡੀ ਵਾਰਦਾਤ, ਪ੍ਰਾਪਰਟੀ ਡੀਲਰ ਦਾ ਸ਼ਰੇਆਮ ਗੋਲੀਆਂ ਮਾਰ ਕਤਲ, ਪਿਤਾ ਬੋਲੇ- 'ਮੂਸੇਵਾਲਾ ਵਾਂਗ ਭੁੰਨਿਆ...'
ਪੰਜਾਬ 'ਚ ਵੱਡੀ ਵਾਰਦਾਤ, ਪ੍ਰਾਪਰਟੀ ਡੀਲਰ ਦਾ ਸ਼ਰੇਆਮ ਗੋਲੀਆਂ ਮਾਰ ਕਤਲ, ਪਿਤਾ ਬੋਲੇ- 'ਮੂਸੇਵਾਲਾ ਵਾਂਗ ਭੁੰਨਿਆ...'
Punjab News: ਪੰਜਾਬ ਦੇ ਮਸ਼ਹੂਰ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਇੱਟਾਂ ਅਤੇ ਪੱਥਰਬਾਜ਼ੀ, ਹਥੌੜਿਆਂ ਨਾਲ ਵਾਹਨਾਂ ਦੀ ਭੰਨਤੋੜ, ਜਾਣੋ ਪੂਰਾ ਮਾਮਲਾ...
ਪੰਜਾਬ ਦੇ ਮਸ਼ਹੂਰ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਇੱਟਾਂ ਅਤੇ ਪੱਥਰਬਾਜ਼ੀ, ਹਥੌੜਿਆਂ ਨਾਲ ਵਾਹਨਾਂ ਦੀ ਭੰਨਤੋੜ, ਜਾਣੋ ਪੂਰਾ ਮਾਮਲਾ...
ਵੱਡੀ ਵਾਰਦਾਤ ਨਾਲ ਕੰਬਿਆ ਲੁਧਿਆਣਾ! ਨੌਜਵਾਨ 'ਤੇ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਫੈਲੀ ਦਹਿਸ਼ਤ
ਵੱਡੀ ਵਾਰਦਾਤ ਨਾਲ ਕੰਬਿਆ ਲੁਧਿਆਣਾ! ਨੌਜਵਾਨ 'ਤੇ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਫੈਲੀ ਦਹਿਸ਼ਤ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Embed widget