Ludhiana News: ਲੁਧਿਆਣਾ ਵਿੱਚ ਅਸਲੇ ਦੇ ਲਾਇਸੰਸਾਂ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਪੁਲਿਸ ਨੇ ਕਈ ਲਾਇਸੰਸ ਰੱਦ ਕਰਨ ਦੀ ਸਿਫਰਾਸ਼ ਕੀਤੀ ਹੈ। ਪੁਲਿਸ ਇਸ ਦਾ ਕਾਰਨ ਦਸਤਵੇਜ਼ਾਂ ਵਿੱਚ ਕਮੀ ਦੱਸ ਰਹੀ ਹੈ। ਕੁਝ ਲੋਕਾਂ ਦਾ ਅਪਰਾਧਕ ਪਿਛੋਕੜ ਵੀ ਲਾਇਸੰਸ ਰੱਦ ਹੋਣ ਦਾ ਕਾਰਨ ਬਣ ਰਿਹਾ ਹੈ। ਅਗਲੇ ਦਿਨਾਂ ਵਿੱਚ ਪੁਲਿਸ ਹੋਰ ਲਾਇਸੰਸ ਰੱਦ ਕਰਨ ਦੀ ਸਿਫਾਰਸ਼ ਕਰ ਸਕਦੀ ਹੈ।
ਦੱਸ ਦਈਏ ਕਿ ਲੁਧਿਆਣਾ ਪੁਲਿਸ ਨੇ ਸਰਕਾਰ ਵੱਲੋਂ ਮਿਲੇ ਹੁਕਮਾਂ ਤੋਂ ਬਾਅਦ 16 ਹਜ਼ਾਰ ਅਸਲਾ ਲਾਇਸੈਂਸਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਪੁਲਿਸ ਚਾਰ ਹਜ਼ਾਰ ਤੋਂ ਵੱਧ ਲਾਇਸੈਂਸਾਂ ਦੀ ਜਾਂਚ ਕਰ ਚੁੱਕੀ ਹੈ। ਇਨ੍ਹਾਂ ਵਿੱਚੋਂ ਕਈ ਅਸਲਾ ਲਾਇਸੈਂਸ ਰੱਦ ਕਰਨ ਦੀ ਸਿਫਾਰਸ਼ ਵੀ ਸਬੰਧਤ ਥਾਣਿਆਂ ਦੀ ਪੁਲਿਸ ਨੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਜਿਨ੍ਹਾਂ ਲੋਕਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ, ਉਨ੍ਹਾਂ ’ਚ ਜ਼ਿਆਦਾਤਰ ਦੇ ਕਾਗਜ਼ਾਂ ’ਚ ਕਮੀ ਪਾਈ ਗਈ ਹੈ। ਕੁਝ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਲੋੜ ਨਹੀਂ ਤੇ ਉਨ੍ਹਾਂ ਵਿਭਾਗਾਂ ਨੂੰ ਰੱਦ ਕਰਨ ਲਈ ਲਿਖਤੀ ਦੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸ਼ਹਿਰ ’ਚ 16402 ਲੋਕਾਂ ਕੋਲ ਲਾਇਸੈਂਸ ਹਨ ਤੇ ਇਨ੍ਹਾਂ ਲੋਕਾਂ ਕੋਲ 19602 ਦੇ ਕਰੀਬ ਲਾਇਸੈਂਸੀ ਹਥਿਆਰ ਹਨ। ਲੁਧਿਆਣਾ ਪੁਲੀਸ ਇਸ ਸਮੇਂ ਤੱਕ 4028 ਲਾਇਸੈਂਸਾਂ ਦੀ ਜਾਂਚ ਕਰ ਚੁੱਕੀ ਹੈ ਜਿਸ ’ਚ ਕਰੀਬ 56 ਲੋਕਾਂ ਦੇ ਲਾਇਸੈਂਸੀ ਹਥਿਆਰ ਰੱਦ ਕਰਨ ਲਈ ਅਧਿਕਾਰੀਆਂ ਨੂੰ ਲਿਖ ਕੇ ਦੇ ਦਿੱਤਾ ਗਿਆ ਹੈ।
ਏਸੀਪੀ ਲਾਇਸੈਂਸੀ ਸੋਮਨਾਥ ਨੇ ਦੱਸਿਆ ਕਿ ਪੁਰਾਣੇ ਲਾਇਸੈਂਸਧਾਰਕਾਂ ਕੋਲ 2 ਤੋਂ ਜ਼ਿਆਦਾ ਹਥਿਆਰ ਲੈਣ ਦੀ ਆਗਿਆ ਸੀ, ਪਰ ਹੁਣ 2 ਤੋਂ ਜ਼ਿਆਦਾ ਹਥਿਆਰ ਕੋਈ ਨਹੀਂ ਰੱਖ ਸਕੇਗਾ। ਮਹਾਂਨਗਰ ’ਚ ਅਜਿਹੇ 477 ਲੋਕ ਸਨ, ਜਿਨ੍ਹਾਂ ਕੋਲ 2 ਤੋਂ ਜ਼ਿਆਦਾ ਹਥਿਆਰ ਸਨ ਤੇ ਹੁਣ ਇਸ ਸਮੇਂ 131 ਰਹਿ ਚੁੱਕੇ ਹਨ ਤੇ ਹੁਣ ਉਨ੍ਹਾਂ ਨੂੰ ਵੀ ਨੋਟਿਸ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Amazing News: ਬਿਹਾਰ ਦੇ ਸਕੂਲੀ ਵਿਦਿਆਰਥੀਆਂ ਨੇ ਕੀਤਾ ਕਮਾਲ! ਕੱਢੇ ਹਨ ਆਪਣਾ ਖੁਦ ਦਾ ਅਖਬਾਰ, ਲਿਖਦੇ ਹਨ ਹਰ ਖ਼ਬਰ
ਦੱਸ ਦਈਏ ਕਿ ਸ਼ਹਿਰ ਵਿੱਚ 19 ਗੰਨ ਹਾਊਸ ਲੁਧਿਆਣਾ ਪੁਲਿਸ ਦੇ ਕੋਲ ਸੂਚੀ ’ਚ ਹਨ ਤੇ ਇੱਕ ਗੰਨ ਹਾਊਸ ਬੰਦ ਹੈ। 18 ਗੰਨ ਹਾਊਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕਿਸੇ ਏਸੀਪੀ ਦੇ ਕੋਲ ਇੱਕ ਤੇ ਕਿਸੇ ਕੋਲ 2 ਗੰਨ ਹਾਊਸ ਚੈਕਿੰਗ ਲਈ ਹਨ। ਇਸ ਤੋਂ ਇਲਾਵਾ ਪੁਲੀਸ ਨੇ ਇੱਕ ਟੀਮ ਤਿਆਰ ਕੀਤੀ ਹੈ, ਜੋ ਸਾਰੀ ਸੂਚੀ ਤਿਆਰ ਕਰੇਗੀ।