Punjab Police: 26 ਜਨਵਰੀ ਤੋਂ ਪਹਿਲਾਂ ਪੁਲਿਸ ਨੂੰ ਮਿਲੀ ਸਫ਼ਲਤਾ, ਅਸਲੇ ਸਮਤੇ ਗੈਂਗਸਟਰ ਕੀਤੇ ਗ੍ਰਿਫ਼ਤਾਰ
Gangster In Punjab: ਮੋਗਾ ਪੁਲਿਸ ਵੱਲੋ ਗੈਂਗਸਟਰ ਨਵਦੀਪ ਸਿੰਘ ਉਰਫ ਜੋਹਨ ਬੁੱਟਰ ਨਾਲ ਸਬੰਧਤ 02 ਵਿਅਕਤੀਆ ਨੂੰ 06 ਪਿਸਟਲਾ ਅਤੇ 8 ਜਿੰਦਾ ਕਾਰਤੂਸ ਸਮੇਤ ਕੀਤਾ ਕਾਬੂ ਹੈ।
Moga News: ਪੰਜਾਬ ਸਰਕਾਰ ਵੱਲੋਂ ਖੁੱਲ੍ਹੀ ਛੁੱਟੀ ਮਿਲਣ ਤੋਂ ਬਾਅਦ ਪੁਲਿਸ ਲਗਾਤਾਰ ਗੈਂਗਸਟਰਾਂ ਉੱਤੇ ਸ਼ਿੰਕਜਾ ਕਸ ਰਹੀ ਹੈ ਇਸ ਤਹਿਤ ਆਏ ਦਿਨ ਪੁਲਿਸ ਦੇ ਗੈਂਗਸਟਰਾਂ ਨਾਲ ਮੁਕਾਬਲੇ ਹੁੰਦੇ ਰਹਿੰਦੇ ਹਨ। ਇਸ ਤਹਿਤ ਮੋਗਾ ਪੁਲਿਸ ਵੱਲੋ ਗੈਂਗਸਟਰ ਨਵਦੀਪ ਸਿੰਘ ਉਰਫ ਜੋਹਨ ਬੁੱਟਰ ਨਾਲ ਸਬੰਧਤ 02 ਵਿਅਕਤੀਆ ਨੂੰ 06 ਪਿਸਟਲਾ ਅਤੇ 8 ਜਿੰਦਾ ਕਾਰਤੂਸ ਸਮੇਤ ਕੀਤਾ ਕਾਬੂ ਹੈ।
ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਮੋਗਾ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਡੀਜੀਪੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾ ਤੇ ਨੱਥ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ ਗੈਂਗਸਟਰ ਨਵਦੀਪ ਸਿੰਘ ਉਰਫ ਜੋਹਨ ਬੁੱਟਰ ਨਾਲ ਸਬੰਧਤ 02 ਵਿਅਕਤੀ ਨੂੰ 06 ਪਿਸਟਲਾ ਅਤੇ 8 ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ।
ਉਨ੍ਹਾਂ ਦਸਿਆ ਕਿ ਪਰਮਿੰਦਰ ਸਿੰਘ ਉਰਫ ਪਿੰਦਾ ਪੁੱਤਰ ਦਰਸ਼ਨ ਸਿੰਘ, ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਬਲਦੇਵ ਸਿੰਘ ਵਾਸੀਆਨ ਬੁੱਟਰ ਕਲਾਂ ਜੋ ਕਿ ਗੈਂਗਸਟਰ ਨਵਦੀਪ ਸਿੰਘ ਉਰਫ ਜੋਹਨ ਬੁੱਟਰ ਪੁੱਤਰ ਟੇਕ ਸਿੰਘ ਵਾਸੀ ਬੁੱਟਰ ਕਲਾਂ ਜਿਲ੍ਹਾ ਮੋਗਾ ਦੇ ਗੈਂਗ ਦੇ ਮੈਬਰ ਹਨ ਤੇ ਗੈਂਗਸਟਰ ਨਵਦੀਪ ਸਿੰਘ ਉਰਫ ਜੋਹਨ ਬੁੱਟਰ ਨੇ ਇਹਨਾਂ ਨੂੰ ਵਾਰਦਾਤ ਕਰਨ ਲਈ ਭਾਰੀ ਮਾਤਰਾ ਵਿੱਚ ਅਸਲਾ/ਐਮੂਨੇਸ਼ਨ ਮੁਹੱਈਆ ਕਰਵਾਇਆ ਹੈ।
ਪਰਮਿੰਦਰ ਸਿੰਘ ਉਰਫ ਪਿੰਦਾ ਅਤੇ ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀਆਨ ਬੁੱਟਰ ਕਲਾਂ ਨੂੰ ਕਾਬੂ ਕਰਕੇ ਦੋਨਾ ਦੋਸ਼ੀਆ ਦੀ ਤਲਾਸ਼ੀ ਕੀਤੀ ਤਾਂ ਪਰਮਿੰਦਰ ਸਿੰਘ ਉਰਫ ਪਿੰਦਾ ਦੀ ਡੱਬ ਵਿੱਚੋਂ 2 ਦੇਸੀ ਪਿਸਟਲ 32 ਬੋਰ ਸਮੇਤ 03 ਰੌਂਦ ਜਿੰਦਾ ਅਤੇ ਕੁਲਵਿੰਦਰ ਸਿੰਘ ਉਰਫ ਕਿੰਦਾ ਦੀ ਡੱਬ ਵਿੱਚੋਂ 02 ਦੇਸੀ ਪਿਸਟਲ 32 ਬੋਰ ਸਮੇਤ 03 ਰੋਂਦ ਜਿੰਦਾ 32 ਬੋਰ ਬਰਾਮਦ ਕੀਤੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਉਕਤ ਗੱਡੀ ਦੀ ਤਲਾਸ਼ੀ ਕਰਨ ਤੇ ਡਰਾਈਵਰ ਸੀਟ ਦੇ ਥੱਲਿਓ 1 ਦੇਸੀ ਰਿਵਾਲਵਰ 32 ਬੋਰ ਸਮੇਤ 02 ਜਿੰਦਾ ਰੋਦ 32 ਬੋਰ ਅਤੇ ਕੰਡਕਟਰ ਸੀਟ ਦੇ ਥੱਲਿਓ 01 ਦੇਸੀ ਪਿਸਟਲ 30 ਬੋਰ (ਕੁੱਲ 06 ਅਸਲੇ ਅਤੇ 8 ਜਿੰਦਾ ਕਾਰਤੂਸ) ਬਰਾਮਦ ਕਰਕੇ ਦੋਸੀਆਨ ਪਰਮਿੰਦਰ ਸਿੰਘ ਉਰਫ ਪਿੰਦਾ ਅਤੇ ਕੁਲਵਿੰਦਰ ਸਿੰਘ ਉਰਫ ਕਿੰਦਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜਿੰਨ੍ਹਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।