Ludhiana News : ਲੁਧਿਆਣਾ ਦੀ ਕੇਂਦਰੀ ਜ਼ੇਲ ਅਕਸਰ ਹੀ ਸੁਰੱਖਿਆ ਦੇ ਵਿਚ ਰਹਿੰਦੀ ਹੈ। ਤਾਜ਼ਾ ਮਾਮਲਾ ਦੇਰ ਰਾਤ ਦਾ ਹੈ, ਜਦੋਂ ਰੋਟੀ ਦੇ ਸਮੇਂ ਕੈਦੀ ਆਪਸ ਵਿੱਚ ਭਿੜ ਗਏ। ਮਾਮਲਾ ਹੋਰਨਾਂ ਕੈਦੀਆਂ ਵੱਲੋਂ ਹਮਲੇ ਦਾ ਦੱਸਿਆ ਜਾ ਰਿਹਾ ਹੈ। ਪੀੜਿਤ ਪਰਿਵਾਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਬੱਚਿਆਂ 'ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਕੁਝ ਵਿੱਚ ਬੰਦ ਕੈਦੀਆਂ ਨੇ ਹਮਲਾ ਕੀਤਾ ਹੈ, ਏਥੋਂ ਤੱਕ ਕਿ ਜੋ ਛੁਡਵਾਉਣ ਆਏ ,ਉਹਨਾਂ ਦੇ ਵੀ ਸੂਏ ਦੇ ਵਾਰ ਕੀਤੇ ਗਏ ਹਨ। 

 

ਪੁਲਿਸ ਨੇ ਕਿਹਾ ਕਿ ਉਹ ਜੇਲ੍ਹ 'ਚੋਂ ਆਏ ਹਨ। ਹਸਪਤਾਲ 'ਚ ਮੈਡੀਕਲ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਜੇਲ੍ਹ ਲਿਜਾਇਆ ਗਿਆ ਹੈ। ਜਿਨ੍ਹਾਂ 'ਤੇ ਹਮਲਾ ਹੋਇਆ ,ਉਨ੍ਹਾਂ 'ਚ ਬੋਬੀ, ਸਾਹਿਲ ਅਤੇ ਚੇਤਨ ਸ਼ਾਮਿਲ ਹਨ , ਜੋ ਕਿ ਪਹਿਲਾਂ ਤੋਂ ਹੀ ਲੜਾਈ ਝਗੜੇ ਦੇ ਕੇਸ 'ਚ ਬੰਦ ਸਨ।

 

ਇਹ ਵੀ ਪੜ੍ਹੋ :  Ludhiana News: ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਲਵੇ ਅੰਮ੍ਰਿਤਪਾਲ: ਰਵਨੀਤ ਬਿੱਟੂ

ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਵੀ ਜੇਲ੍ਹ 'ਚੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਹੁਣੇ ਦੱਸਿਆ ਕਿ ਜੇਲ੍ਹ 'ਚ ਪਹਿਲਾਂ ਲੜਾਈ ਹੋਈ ਅਤੇ ਫਿਰ ਜਦੋਂ ਰੋਟੀ ਖਾਣ ਦਾ ਸਮਾਂ ਹੋਇਆ ਤਾਂ ਉਨ੍ਹਾਂ 'ਤੇ ਮੁੜ ਤੋਂ ਕੁਝ ਕੈਦੀਆਂ ਨੇ ਹਮਲਾ ਕੀਤਾ। ਜਿੰਨਾ ਨੇ ਹਮਲਾ ਕੀਤਾ ਓਹ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਉਨ੍ਹਾਂ ਨੇ ਮਿਲ ਕੇ ਹਮਲਾ ਕੀਤਾ ,ਇਥੋਂ ਤੱਕ ਕੇ ਜਿਹੜੇ ਕੈਦੀ ਵਿੱਚ ਬਚਾਅ ਕਰ ਰਹੇ ਸਨ ,ਉਨ੍ਹਾਂ 'ਤੇ ਵੀ ਹਮਲਾ ਹੋਇਆ। 

 


 

ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਅੱਜ ਅਸੀਂ ਆਪਣੇ ਮੈਂਬਰ ਨੂੰ ਮਿਲਣ ਜਦੋਂ ਜੇਲ੍ਹ ਗਏ ਸਨ। ਉਸ ਵੇਲ੍ਹੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਹਸਪਤਾਲ ਲੈ ਕੇ ਗਏ ਹਨ ,ਉਨ੍ਹਾਂ ਜੇਲ੍ਹ ਪ੍ਰਸ਼ਾਸ਼ਨ 'ਤੇ ਸਵਾਲ ਖੜੇ ਕੀਤੇ ਹਨ ਅਤੇ ਕਿਹਾ ਕੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਓਥੇ ਹੀ ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਕੇਂਦਰੀ ਜੇਲ੍ਹ ਤੋਂ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕੋਈ ਗੈਂਗਵਾਰ ਨਹੀਂ ਹੋਈ, ਅਸੀਂ ਸਿਰਫ ਸੁਰੱਖਿਆ ਲਈ ਆਏ ਹਨ। ਓਥੇ ਹੀ ਦੂਜੇ ਪਾਸੇ ਕੈਦੀਆਂ ਨੇ ਵੀ ਕਿਹਾ ਉਨ੍ਹਾਂ 'ਤੇ ਜੇਲ੍ਹ 'ਚ ਹਮਲਾ ਹੋਇਆ।