ਪੜਚੋਲ ਕਰੋ
Advertisement
Punjab firecrackers : ਖੰਨਾ 'ਚ ਪਟਾਕਿਆਂ ਦੀਆਂ ਗੈਰ ਕਾਨੂੰਨੀ ਦੁਕਾਨਾਂ 'ਤੇ ਛਾਪੇਮਾਰੀ , ਭੀੜ ਵਾਲੀਆਂ ਥਾਵਾਂ 'ਤੇ ਖੋਲ੍ਹੀਆਂ ਤਿੰਨ ਦੁਕਾਨਾਂ ਸੀਲ
Punjab firecrackers : ਖੰਨਾ 'ਚ ਦੀਵਾਲੀ ਤੋਂ ਪਹਿਲਾਂ ਪਟਾਕਿਆਂ ਦੀਆਂ ਗੈਰ ਕਾਨੂੰਨੀ ਦੁਕਾਨਾਂ ਉਪਰ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਖੰਨਾ 'ਚ ਐਸ.ਡੀ.ਐਮ ਨੇ ਭੀੜ ਭਾੜ ਵਾਲੇ ਇਲਾਕਿਆਂ 'ਚ ਖੋਲ੍ਹੀਆਂ ਪਟਾਕਿਆਂ ਦੀਆਂ ਤਿੰਨ ਗੈਰ ਕਾਨੂੰਨੀ ਦੁਕਾਨਾਂ ਸੀਲ ਕੀਤੀਆਂ ਗਈਆਂ ਹਨ
Punjab firecrackers : ਖੰਨਾ 'ਚ ਦੀਵਾਲੀ ਤੋਂ ਪਹਿਲਾਂ ਪਟਾਕਿਆਂ ਦੀਆਂ ਗੈਰ ਕਾਨੂੰਨੀ ਦੁਕਾਨਾਂ ਉਪਰ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਖੰਨਾ 'ਚ ਐਸ.ਡੀ.ਐਮ ਨੇ ਭੀੜ ਭਾੜ ਵਾਲੇ ਇਲਾਕਿਆਂ 'ਚ ਖੋਲ੍ਹੀਆਂ ਪਟਾਕਿਆਂ ਦੀਆਂ ਤਿੰਨ ਗੈਰ ਕਾਨੂੰਨੀ ਦੁਕਾਨਾਂ ਸੀਲ ਕੀਤੀਆਂ ਗਈਆਂ ਹਨ। ਐਸ.ਡੀ.ਐਮ ਨੇ ਖੁਦ ਇੱਥੇ ਰੇਡ ਮਾਰੀ। ਖੰਨਾ ਦੇ ਰੇਲਵੇ ਰੋਡ ਉਪਰ ਸ਼ਿਵਾਜੀ ਮਾਰਕੀਟ ਵਿਖੇ ਰੇਡ ਕਰਨ ਪੁੱਜੀ ਐਸ.ਡੀ.ਐਮ ਮਨਜੀਤ ਕੌਰ ਨੇ ਦੱਸਿਆ ਕਿ ਲਗਾਤਾਰ ਸੂਚਨਾ ਮਿਲ ਰਹੀ ਸੀ ਕਿ ਬਿਨਾਂ ਲਾਇਸੈਂਸ ਅਤੇ ਨਿਯਮਾਂ ਦੀ ਅਣਦੇਖੀ ਕਰਕੇ ਪਟਾਕੇ ਵੇਚੇ ਜਾ ਰਹੇ ਹਨ।
ਇਸ ਸੂਚਨਾ 'ਤੇ ਛਾਪੇਮਾਰੀ ਕੀਤੀ ਗਈ। ਰੇਲਵੇ ਰੋਡ ’ਤੇ ਤਿੰਨ ਦੁਕਾਨਾਂ ਨਿਯਮਾਂ ਦੇ ਉਲਟ ਪਾਈਆਂ ਗਈਆਂ, ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪਟਾਕਿਆਂ ਦੀਆਂ ਦੁਕਾਨਾਂ ਅਜਿਹੀਆਂ ਥਾਵਾਂ ’ਤੇ ਸੁਸ਼ੋਭਿਤ ਹਨ, ਜਿੱਥੇ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖੰਨਾ ਵਿੱਚ ਤਿੰਨ ਦੁਕਾਨਦਾਰਾਂ ਨੂੰ ਡੀਸੀ ਵੱਲੋਂ ਕੱਢੇ ਡਰਾਅ ਸਿਸਟਮ ਰਾਹੀਂ ਪਟਾਕੇ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Chandigarh News : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਐਸਕਾਰਟ ਗੱਡੀ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ , ਪਰਿਵਾਰ ਨੇ ਲਗਾਏ ਸੀ ਇਹ ਇਲਜ਼ਾਮ
ਤਿੰਨੋਂ ਦੁਕਾਨਦਾਰ ਅਟਵਾਲ ਪੈਲੇਸ ਨੇੜੇ ਖਾਲੀ ਪਏ ਪਲਾਟ ਵਿੱਚ ਪਟਾਕੇ ਵੇਚ ਸਕਦੇ ਹਨ। ਇਸ ਤੋਂ ਇਲਾਵਾ ਜੋ ਵੀ ਵਿਅਕਤੀ ਕੀਤੇ ਵੀ ਪਟਾਕੇ ਵੇਚਦਾ ਹੈ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀ.ਐਸ.ਪੀ ਕਰਨੈਲ ਸਿੰਘ ਨੇ ਦੱਸਿਆ ਕਿ ਡੀ.ਸੀ. ਲੁਧਿਆਣਾ ਦੀਆਂ ਹਦਾਇਤਾਂ ਹਨ ਕਿ ਬਿਨਾਂ ਇਜਾਜ਼ਤ ਪਟਾਕਿਆਂ ਦੀ ਵਿਕਰੀ ਨਹੀਂ ਕੀਤੀ ਜਾ ਸਕਦੀ, ਅੱਜ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ।
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਦੀਵਾਲੀ ਅਤੇ ਗੁਰਪੁਰਬ ’ਤੇ ਪ੍ਰਦੂਸ਼ਣ ਰਹਿਤ ਪਟਾਕੇ ਚਲਾਉਣ ਲਈ ਦੋ ਘੰਟੇ ਦਾ ਸਮਾਂ ਦੇਣ ਦਾ ਐਲਾਨ ਕੀਤਾ ਹੈ। ਇਹ ਹੁਕਮ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਿਫਾਰਸ਼ ’ਤੇ ਡਿਪਟੀ ਕਮਿਸ਼ਨਰਾਂ ਅਤੇ ਪੁਲਸ ਮੁਖੀਆਂ ਵੱਲੋਂ ਲਾਗੂ ਕੀਤੇ ਜਾਣਗੇ। 24 ਅਕਤੂਬਰ (ਦੀਵਾਲੀ) ਨੂੰ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੈ, ਜਦਕਿ 8 ਨਵੰਬਰ (ਗੁਰਪੁਰਬ) ਨੂੰ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਅਤੇ ਰਾਤ 9 ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੈ। 25 ਦਸੰਬਰ (ਕਿ੍ਰਸਮਸ) ਨੂੰ ਰਾਤ 11.55 ਤੋਂ 12.30 ਵਜੇ ਤੱਕ ਅਤੇ 31 ਦਸੰਬਰ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ ਰਾਤ 11.55 ਤੋਂ 12.30 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੈ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਸਿਹਤ
Advertisement