khanna News : ਪਿੰਡ ਬਗਲੀ ਦੇ 2 ਵਿਅਕਤੀਆਂ ਨੂੰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਰਖਪੁਰ 'ਚ ਰੁਜ਼ਗਾਰ ਦਿਵਾਉਣ ਦਾ ਝਾਂਸਾ ਦੇ ਕੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਪਰਿਵਾਰ ਕੋਲੋਂ ਲੱਖਾਂ ਰੁਪਏ ਫਿਰੌਤੀ ਮੰਗੀ ਗਈ ਸੀ। ਜਿਸ ਤੋਂ ਬਾਅਦ ਖੰਨਾ ਪੁਲਿਸ ਨੇ ਗੋਰਖਪੁਰ ਵਿਖੇ ਰੇਡ ਕਰਕੇ ਬੰਦੀ ਬਣਾ ਕੇ ਰੱਖੇ ਦੋ ਵਿਅਕਤੀਆਂ ਨੂੰ ਛੁਡਵਾਇਆ ਹੈ ਅਤੇ ਇੱਕ ਅਗਵਾਕਾਰ ਨੂੰ ਕਾਬੂ ਕੀਤਾ ਹੈ।ਜਿਸ ਕੋਲੋਂ ਫਿਰੌਤੀ ਦੀ ਕੁੱਲ ਰਕਮ 65 ਹਜ਼ਾਰ 'ਚੋਂ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। 

 



ਪਿੰਡ ਬਗਲੀ ਕਲਾਂ ਦੀ ਗੁਰਿੰਦਰਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਹਰਜੀਤ ਸਿੰਘ ਨੂੰ ਮਿੱਲ 'ਚ ਫੋਰਮੈਨ ਦੀ ਨੌਕਰੀ ਦੀ ਗੱਲ ਆਖ ਕੇ ਬੁਲਾਇਆ ਗਿਆ ਸੀ। ਉਸਦਾ ਪਤੀ ਆਪਣੇ ਦੋਸਤ ਨਰਿੰਦਰ ਰਿੰਕੂ ਸਮੇਤ ਜਦੋਂ ਗੋਰਖਪੁਰ ਪੁੱਜੇ ਤਾਂ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ। ਲੱਖਾਂ ਰੁਪਏ ਦੀ ਫਿਰੌਤੀ ਮੰਗੀ ਗਈ। ਪੁਲਿਸ ਨੇ ਬੜੀ ਫੁਰਤੀ ਨਾਲ ਉਸਦੇ ਪਤੀ ਅਤੇ ਸਾਥੀ ਦੀ ਜਾਨ ਬਚਾਈ। 


ਇਹ ਵੀ ਪੜ੍ਹੋ : Hajipur Accident : ਹਾਜੀਪੁਰ 'ਚ ਭਿਆਨਕ ਸੜਕ ਹਾਦਸਾ, 15 ਦੀ ਮੌਤ, PM ਮੋਦੀ ਸਮੇਤ CM ਨਿਤੀਸ਼ ਕੁਮਾਰ ਨੇ ਜਤਾਇਆ ਦੁੱਖ


 

ਓਥੇ ਹੀ ਹਰਜੀਤ ਸਿੰਘ ਨੇ ਵੀ ਆਪਣੀ ਹੱਡਬੀਤੀ ਸੁਣਾਈ ਅਤੇ ਦੱਸਿਆ ਕਿ ਉਨ੍ਹਾਂ ਨੂੰ ਕਮਰੇ 'ਚ ਬੰਦ ਕਰਕੇ ਕੁੱਟਮਾਰ ਕੀਤੀ ਜਾਂਦੀ ਸੀ। ਡੀਐਸਪੀ ਵਰਿਆਮ ਸਿੰਘ ਨੇ ਕਿਹਾ ਕਿ ਪੁਲਿਸ ਕੋਲ 11 ਨਵੰਬਰ ਨੂੰ ਸ਼ਿਕਾਇਤ ਆਈ ਸੀ ਤਾਂ ਪਰਚਾ ਦਰਜ ਕਰਕੇ ਟੀਮ ਬਿਹਾਰ ਭੇਜੀ ਗਈ। ਇੱਕ ਅਗਵਾਕਾਰ ਨੂੰ ਕਾਬੂ ਕੀਤਾ ਗਿਆ। ਜਿਸ ਕੋਲੋਂ ਫਿਰੌਤੀ ਦੀ ਕੁੱਲ ਰਕਮ 65 ਹਜ਼ਾਰ 'ਚੋਂ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।  ਦੱਸ ਦੇਈਏ ਕਿ ਇਹ ਕੋਈ ਪਹਿਲਾਂ ਮਾਮਲੇ ਨਹੀਂ। ਇਸ ਤੋਂ ਪਹਿਲਾਂ ਵੀ ਅਜਿਹੇ ਹੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।