ਪੜਚੋਲ ਕਰੋ

ਪੰਜਾਬ ‘ਚ ਆਬਕਾਰੀ ਵਿਭਾਗ ਦੀ ਰੇਡ, ਮਿਲੀਆਂ ਸ਼ਰਾਬ ਦੀਆਂ ਪੇਟੀਆਂ, 5 ਲੋਕਾਂ ਨੂੰ ਲਿਆ ਹਿਰਾਸਤ 'ਚ

Ludhiana News: ਲੁਧਿਆਣਾ ਵਿੱਚ ਆਬਕਾਰੀ ਵਿਭਾਗ ਦੀ ਟੀਮ ਨੇ ਕੰਗਵਾਲ ਨੇੜੇ ਜਸਪਾਲ ਬਾਗੜ ਰੋਡ 'ਤੇ ਇੱਕ ਘਰ 'ਚ ਛਾਪਾ ਮਾਰਿਆ। ਇਸ ਦੌਰਾਨ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।

Ludhiana News: ਲੁਧਿਆਣਾ ਵਿੱਚ ਆਬਕਾਰੀ ਵਿਭਾਗ ਦੀ ਟੀਮ ਨੇ ਕੰਗਵਾਲ ਨੇੜੇ ਜਸਪਾਲ ਬਾਗੜ ਰੋਡ 'ਤੇ ਇੱਕ ਘਰ 'ਚ ਛਾਪਾ ਮਾਰਿਆ। ਇਸ ਦੌਰਾਨ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜਦੋਂ ਅਧਿਕਾਰੀਆਂ ਨੇ ਛਾਪਾ ਮਾਰਿਆ ਤਾਂ ਉਨ੍ਹਾਂ ਨੂੰ ਉੱਥੇ ਇੱਕ ਕਮਰੇ ਵਿੱਚ ਸ਼ਰਾਬ ਦੀਆਂ ਪੇਟੀਆਂ ਮਿਲੀਆਂ ਹਨ। ਪੁਲਿਸ ਨੇ 5 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਥੋਂ ਕੁਝ ਦੂਰੀ ‘ਤੇ ਇੱਕ ਹੋਰ ਠੇਕਾ ਹੈ, ਜਦੋਂ ਉੱਥੇ ਰੇਡ ਕਰਨ ਗਏ ਤਾਂ ਠੇਕਾ ਬੰਦ ਮਿਲਿਆ।

ਇਲਾਕੇ ਦੇ ਲੋਕਾਂ ਤੋਂ ਜਾਣਕਾਰੀ ਮਿਲੀ ਹੈ ਕਿ ਇੱਥੇ ਅਕਸਰ ਸ਼ਰਾਬ ਦੀਆਂ ਪੇਟੀਆਂ ਰੱਖਣ ਲਈ ਗੱਡੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਜਦੋਂ ਅੱਜ ਛਾਪੇਮਾਰੀ ਕੀਤੀ ਗਈ ਤਾਂ ਦੋਵੇਂ ਤਰ੍ਹਾਂ ਦੀ ਸ਼ਰਾਬ ਬਰਾਮਦ ਹੋਈ ਅੰਗਰੇਜੀ ਅਤੇ ਦੇਸੀ।

ਉੱਥੇ ਹੀ ਆਬਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਰੂਟੀਨ ਜਾਂਚ ਚੱਲ ਰਹੀ ਹੈ, ਜਿਹੜੀ ਸ਼ਰਾਬ ਬਰਾਮਦ ਹੋਈ ਹੈ, ਉਹ ਨਕਲੀ ਹੈ ਜਾਂ ਨਹੀਂ, ਇਸ ਬਾਰੇ ਹਾਲੇ ਕੁਝ ਨਹੀਂ ਜਾ ਸਕਦਾ। ਛੇਤੀ ਹੀ ਮਾਮਲੇ ਦੀ ਜਾਂਚ ਕਰਕੇ ਮੀਡੀਆ ਨੂੰ ਦੱਸ ਦਿੱਤਾ ਜਾਵੇਗਾ।

ਜ਼ਿਕਰ ਕਰ ਦਈਏ ਕਿ ਪਿਛਲੇ ਦਿਨੀਂ ਲੁਧਿਆਣਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਆਬਕਾਰੀ ਵਿਭਾਗ ਹਰਕਤ ਵਿੱਚ ਆ ਗਿਆ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਨਾਲ 27 ਲੋਕਾਂ ਦੀ ਮੌਤ ਹੋ ਗਈ ਸੀ, ਹਾਲੇ ਉੱਥੇ ਲੋਕ ਆਪਣਿਆਂ ਨੂੰ ਗੁਆਉਣ ਦਾ ਦੁੱਖ ਭੁੱਲੇ ਨਹੀਂ ਸੀ ਕਿ ਲੁਧਿਆਣਾ ਵਿੱਚ ਇਹ ਭਾਣਾ ਵਾਪਰ ਗਿਆ।

ਇੱਕ ਪਾਸੇ ਸਰਕਾਰ ਨਸ਼ੇ ਨੂੰ ਠੱਲ੍ਹ ਪਾਉਣ ਲਈ ਪੂਰੀ ਵਾਹ ਲਾ ਰਹੀ ਹੈ ਅਤੇ ਦੂਜੇ ਪਾਸੇ ਕਿਤੇ ਨਾ ਕਿਤੇ ਸਰਕਾਰ ਨਾਕਾਮ ਨਜ਼ਰ ਆ ਰਹੀ ਹੈ। ਲੁਧਿਆਣਾ ਵਿੱਚ ਹੋਈਆਂ ਇਨ੍ਹਾਂ ਮੌਤਾਂ 'ਤੇ ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਘੇਰੇ ਵਿੱਚ ਵੀ ਖੜ੍ਹਾ ਕੀਤਾ ਅਤੇ ਨਕਲੀ ਸ਼ਰਾਬ ਦੇ ਉਤਪਾਦਨ ਨੂੰ ਰੋਕਣ ਵਿੱਚ ਅਸਫਲ ਦੱਸਿਆ ਹੈ। ਪਰ ਉੱਥੇ ਹੀ ਆਮ ਆਦਮੀ ਪਾਰਟੀ ਤੁਰੰਤ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Ludhiana 'ਚ ਸਵੇਰੇ -ਸਵੇਰੇ ਵਾਪਰਿਆ ਦਰਦਨਾਕ ਹਾਦਸਾ ! ਮਾਂ-ਧੀ ਦੀ ਹੋਈ ਮੌਤ
Ludhiana 'ਚ ਸਵੇਰੇ -ਸਵੇਰੇ ਵਾਪਰਿਆ ਦਰਦਨਾਕ ਹਾਦਸਾ ! ਮਾਂ-ਧੀ ਦੀ ਹੋਈ ਮੌਤ
Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਆਗੂ ਦੀ ਲੁਟੇਰੇ ਨਾਲ ਝੜਪ, ਹੱਥੋਂ ਖੋਹਿਆ ਪਿਸਤੌਲ; ਫਿਰ...
Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਆਗੂ ਦੀ ਲੁਟੇਰੇ ਨਾਲ ਝੜਪ, ਹੱਥੋਂ ਖੋਹਿਆ ਪਿਸਤੌਲ; ਫਿਰ...
Ludhiana News: ਲੁਧਿਆਣਾ ਤੋਂ ਵੱਡੀ ਖਬਰ, F&CC ਚੋਣ 'ਚ MLA ਦੇ ਬੇਟੇ ਦੀ ਹੋਈ ਜਿੱਤ, ਕਾਂਗਰਸ ਦਾ ਗੌਰਵ ਭੱਟੀ ਵੀ ਜਿੱਤਿਆ; ਬੱਗਾ ਦੇ ਪੁੱਤਰ ਦੇ ਇਤਰਾਜ਼ ਤੋਂ ਬਾਅਦ ਮੁੜ ਗਿਣਤੀ...
ਲੁਧਿਆਣਾ ਤੋਂ ਵੱਡੀ ਖਬਰ, F&CC ਚੋਣ 'ਚ MLA ਦੇ ਬੇਟੇ ਦੀ ਹੋਈ ਜਿੱਤ, ਕਾਂਗਰਸ ਦਾ ਗੌਰਵ ਭੱਟੀ ਵੀ ਜਿੱਤਿਆ; ਬੱਗਾ ਦੇ ਪੁੱਤਰ ਦੇ ਇਤਰਾਜ਼ ਤੋਂ ਬਾਅਦ ਮੁੜ ਗਿਣਤੀ...
ATM 'ਚ ਭਾਜਪਾ ਆਗੂ ਨਾਲ ਵਾਪਰੀ ਵੱਡੀ ਘਟਨਾ, ਲੁਟੇਰੇ ਨਾਲ ਭਿੜੇ ਆਗੂ, ਪਿਸਤੌਲ ਤਾਣ ਕੇ ਕੀਤੀ ਲੁੱਟ ਦੀ ਕੋਸ਼ਿਸ਼
ATM 'ਚ ਭਾਜਪਾ ਆਗੂ ਨਾਲ ਵਾਪਰੀ ਵੱਡੀ ਘਟਨਾ, ਲੁਟੇਰੇ ਨਾਲ ਭਿੜੇ ਆਗੂ, ਪਿਸਤੌਲ ਤਾਣ ਕੇ ਕੀਤੀ ਲੁੱਟ ਦੀ ਕੋਸ਼ਿਸ਼

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਤੋਂ 102 ਰੁਪਏ ਲੀਟਰ ਵਿਕੇਗਾ ਦੁੱਧ, ਵੱਧ ਗਏ ਰੇਟ; ਲੋਕਾਂ ਨੂੰ ਲੱਗਿਆ ਵੱਡਾ ਝਟਕਾ
ਅੱਜ ਤੋਂ 102 ਰੁਪਏ ਲੀਟਰ ਵਿਕੇਗਾ ਦੁੱਧ, ਵੱਧ ਗਏ ਰੇਟ; ਲੋਕਾਂ ਨੂੰ ਲੱਗਿਆ ਵੱਡਾ ਝਟਕਾ
ਵੱਡਾ ਪ੍ਰਸ਼ਾਸਨਿਕ ਫੇਰਬਦਲ, 23 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 23 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ 5 ਦਿਨਾਂ ਲਈ ਮੀਂਹ ਨੂੰ ਲੈਕੇ ਭਾਰੀ ਅਲਰਟ, ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 5 ਦਿਨਾਂ ਲਈ ਮੀਂਹ ਨੂੰ ਲੈਕੇ ਭਾਰੀ ਅਲਰਟ, ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਮਹੀਨੇ ਦੀ ਸ਼ੁਰੂਆਤ 'ਚ ਮਹਿੰਗਾਈ ਦਾ ਵੱਡਾ ਝਟਕਾ, ਸਿਲੰਡਰ ਹੋਇਆ ਮਹਿੰਗਾ; ਜਾਣੋ ਨਵੇਂ ਰੇਟ
ਮਹੀਨੇ ਦੀ ਸ਼ੁਰੂਆਤ 'ਚ ਮਹਿੰਗਾਈ ਦਾ ਵੱਡਾ ਝਟਕਾ, ਸਿਲੰਡਰ ਹੋਇਆ ਮਹਿੰਗਾ; ਜਾਣੋ ਨਵੇਂ ਰੇਟ
ਖੇਡ ਜਗਤ ਤੋਂ ਵੱਡੀ ਖ਼ਬਰ! ਲਿਓਨਲ ਮੇਸੀ ਨੇ ਇੰਟਰਨੈਸ਼ਨਲ ਫੁੱਟਬਾਲ ਤੋਂ ਲਿਆ ਸੰਨਿਆਸ; 2 ਦਹਾਕਿਆਂ ਦੇ ਸਫ਼ਰ ਦਾ ਅੰਤ
ਖੇਡ ਜਗਤ ਤੋਂ ਵੱਡੀ ਖ਼ਬਰ! ਲਿਓਨਲ ਮੇਸੀ ਨੇ ਇੰਟਰਨੈਸ਼ਨਲ ਫੁੱਟਬਾਲ ਤੋਂ ਲਿਆ ਸੰਨਿਆਸ; 2 ਦਹਾਕਿਆਂ ਦੇ ਸਫ਼ਰ ਦਾ ਅੰਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਸਤੰਬਰ 2026
Property Gift Tax : ਕੀ ਭਰਾ ਤੋਹਫ਼ੇ ਵਿੱਚ ਭੈਣ ਨੂੰ ਪ੍ਰਾਪਰਟੀ ਦੇ ਸਕਦਾ ਹੈ? ਜਾਣੋ ਗਿਫਟ ਡੀਡ ਦੇ ਨਿਯਮ
Property Gift Tax : ਕੀ ਭਰਾ ਤੋਹਫ਼ੇ ਵਿੱਚ ਭੈਣ ਨੂੰ ਪ੍ਰਾਪਰਟੀ ਦੇ ਸਕਦਾ ਹੈ? ਜਾਣੋ ਗਿਫਟ ਡੀਡ ਦੇ ਨਿਯਮ
Punjab Holiday : ਪੰਜਾਬ 'ਚ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Punjab Holiday : ਪੰਜਾਬ 'ਚ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Embed widget