ਰਾਜਾ ਵੜਿੰਗ ਦਾ ਸੁਨੀਲ ਜਾਖੜ ਨੂੰ ਚੈਲੇਂਜ, ਜਾਖੜ ਸਾਹਬ ਦੇ ਖ਼ਿਲਾਫ ਅਬੋਹਰ ਤੋਂ ਲੜਾਂਗਾ ਚੋਣ, ਜੇ ਹਾਰ ਗਿਆ ਤਾਂ...
Punjab News: ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਸਿੱਧਾ ਚੈਲੇਂਜ ਕੀਤਾ ਹੈ। ਰਾਜਾ ਵੜਿੰਗ ਨੇ ਅਬੋਹਰ ਤੋਂ ਚੋਣ ਲੜਨ ਲਈ ਕਿਹਾ ਹੈ।

Punjab News: ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਸਿੱਧਾ ਚੈਲੇਂਜ ਕੀਤਾ ਹੈ। ਰਾਜਾ ਵੜਿੰਗ ਨੇ ਅਬੋਹਰ ਤੋਂ ਚੋਣ ਲੜਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਅਬੋਹਰ ਤੋਂ ਚੋਣ ਹਾਰ ਗਏ ਤਾਂ ਉਹ ਪ੍ਰਧਾਨਗੀ ਅਸਤੀਫਾ ਦੇ ਦੇਣਗੇ, ਜੇਕਰ ਜਾਖੜ ਚੋਣਾਂ ਹਾਰਦੇ ਹਨ ਤਾਂ ਕੀ ਉਹ ਅਸਤੀਫਾ ਦੇਣਗੇ।
ਵੜਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ- ਮੈਂ ਸੁਨੀਲ ਜਾਖੜ ਸਾਹਿਬ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਆਪਣੇ ਭਤੀਜੇ ਸੰਦੀਪ ਜਾਖੜ, ਜੋ ਕਿ ਅਬੋਹਰ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਟਿਕਟ 'ਤੇ ਚੁਣੇ ਗਏ ਹਨ, ਨੂੰ ਪੰਜਾਬ ਵਿਧਾਨ ਸਭਾ ਤੋਂ ਅਸਤੀਫਾ ਦਿਵਾਉਣ ਅਤੇ ਇੱਥੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਨ। ਮੈਂ ਕਾਂਗਰਸ ਉਮੀਦਵਾਰ ਦੇ ਤੌਰ ‘ਤੇ ਜਾਖੜ ਸਾਹਿਬ ਦੇ ਵਿਰੁੱਧ ਲੜਾਂਗਾ।

ਜੇਕਰ ਮੈਂ ਹਾਰ ਜਾਂਦਾ ਹਾਂ ਤਾਂ ਮੈਂ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ ਅਤੇ ਜੇਕਰ ਉਹ ਹਾਰ ਜਾਂਦੇ ਹਨ ਤਾਂ ਕੀ ਉਹ ਭਾਜਪਾ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਉਮੀਦ ਹੈ ਕਿ ਜਾਖੜ ਸਾਹਿਬ ਚੁਣੌਤੀ ਨੂੰ ਸਵੀਕਾਰ ਕਰਨਗੇ। ਮੈਂ ਉਨ੍ਹਾਂ ਨੂੰ ਸਿਰਫ਼ ਚੁਣੌਤੀ ਹੀ ਨਹੀਂ ਦੇ ਰਿਹਾ ਹਾਂ, ਸਗੋਂ ਉਨ੍ਹਾਂ ਨੂੰ ਉਹ ਉੱਚ ਨੈਤਿਕ ਆਧਾਰ ਵੀ ਦੇ ਰਿਹਾ ਹਾਂ ਜਿਸ ਨੂੰ ਅਪਨਾਉਣ ਦਾ ਉਨ੍ਹਾਂ ਨੂੰ ਹਮੇਸ਼ਾ ਸ਼ੌਂਕ ਰਿਹਾ ਹੈ।






















