ਅਸ਼ਰਫ ਢੁੱਡੀ ਦੀ ਰਿਪੋਰਟ


Ludhiana News : ਲੁਧਿਆਣਾ ਤੋਂ ਲੁੱਟ ਦੀ ਵੱਡੀ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਲੁਟੇਰੇ ਕੈਸ਼ ਵੈਨ ਵਿੱਚ ਕਰੀਬ ਸੱਤ ਕਰੋੜ ਰੁਪਏ ਭਰਕੇ ਫਰਾਰ ਹੋ ਗਏ ਹਨ। ਇਹ ਘਟਨਾ ਨਿਊ ਰਾਜਗੁਰੂ ਨਗਰ 'ਚ ਰਾਤ 1.30 ਵਜੇ ਵਾਪਰੀ ਹੈ। ਲੁਟੇਰਿਆਂ ਦੀ ਗਿਣਤੀ 8-10 ਸੀ। ਲੁਟੇਰਿਆਂ ਨੇ ਸੈਂਟਰ ਵਿੱਚ ਤਾਇਨਾਤ ਦੋਵਾਂ ਸੁਰੱਖਿਆ ਮੁਲਾਜ਼ਮਾਂ ਅਤੇ ਬਾਕੀ ਸਟਾਫ਼ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਉਨ੍ਹਾਂ ਦੇ ਮੋਬਾਈਲ ਫ਼ੋਨ ਤੋੜ ਦਿੱਤੇ। ਲੁਟੇਰੇ ਸੀਸੀਟੀਵੀ ਦਾ ਡੀਵੀਆਰ ਵੀ ਨਾਲ ਲੈ ਗਏ।     


ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਰਾਜਪੁਰ ਨਗਰ 'ਚ ATM 'ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ 'ਚੋਂ ਕਰੋੜਾਂ ਦੀ ਲੁੱਟ ਹੋਈ ਹੈ। ਜਦੋਂ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਲਈ ਪਹੁੰਚੇ ਤਾਂ ਐਨਾ ਕੈਸ਼ ਚੈਸਟ ਵਿੱਚ ਬੰਦ ਹੋਣ ਦੀ ਬਜਾਏ ਫਰਸ਼ 'ਤੇ ਖੁੱਲ੍ਹਾ ਰੱਖਿਆ ਹੋਇਆ ਸੀ। ਇਸ ਲਈ ਪੁਲਸ ਦੀ ਲਾਪ੍ਰਵਾਹੀ ਅਤੇ ਮਿਲੀਭੁਗਤ ਦਾ ਪੂਰਾ ਖਦਸ਼ਾ ਹੈ। ਸੁਰੱਖਿਆ ਦੇ ਪੱਧਰ 'ਤੇ ਕੈਸ਼ ਸੁਰੱਖਿਆ ਕੰਪਨੀ ਦੀ ਇਹ ਵੱਡੀ ਚੂਕ ਹੈ। 

 

ਲੁੱਟੀ ਹੋਈ ਕੈਸ਼ ਵੈਨ ਪੰਜਾਬ ਪੁਲਿਸ ਨੂੰ ਲੁਧਿਆਣਾ-ਮੋਗਾ ਰੋਡ 'ਤੇ ਮੁੱਲਾਪੁਰ ਦਾਖਾ ਵਿਖੇ ਖੜੀ ਮਿਲੀ ਹੈ। ਵੈਨ ਵਿੱਚੋਂ ਦੋ ਹਥਿਆਰ ਵੀ ਮਿਲੇ ਹਨ। ਜਾਂਚ ਕੀਤੀ ਜਾ ਰਹੀ ਹੈ ਕਿ ਇਹ ਉਹੀ ਵੈਨ ਹੈ ,ਜੋ ਬੀਤੀ ਰਾਤ ਲੁਧਿਆਣਾ ਤੋਂ ਲੁੱਟੀ ਗਈ ਸੀ। ਵੈਨ ਵਿੱਚ ਕੋਈ ਨਕਦੀ ਨਹੀਂ ਹੈ। ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਕਰ ਰਹੀ ਹੈ। ਕਰੀਬ 7 ਕਰੋੜ ਦੀ ਲੁੱਟ ਹੋਈ ਹੈ। 


 

ਦੱਸਿਆ ਜਾ ਰਿਹਾ ਹੈ ਕਿ ਇਹ ਕੈਸ਼ ਵੈਨ ਕੰਪਨੀ ਦੇ ਦਫ਼ਤਰ ਦੇ ਅਹਾਤੇ ਵਿੱਚ ਖੜ੍ਹੀ ਸੀ। ਜਿਸ ਇਲਾਕੇ ਵਿੱਚ ਕੈਸ਼ ਵੈਨ ਦਾ ਦਫ਼ਤਰ ਹੈ, ਉਹ ਰਿਹਾਇਸ਼ੀ ਇਲਾਕਾ ਹੈ ਅਤੇ ਕੈਸ਼ ਵੈਨ ਕੰਪਨੀ ਦੀਆਂ ਸਾਰੀਆਂ ਗੱਡੀਆਂ ਇਸ ਦੇ ਵਿਚਕਾਰ ਖੜ੍ਹੀਆਂ ਹੁੰਦੀਆਂ ਹਨ, ਰਾਤ ​​ਨੂੰ ਕੈਸ਼ ਭਰਿਆ ਜਾਂਦਾ ਹੈ ਅਤੇ ਕੈਸ਼ ਵੈਨਾਂ ਸਵੇਰੇ-ਸਵੇਰੇ ਆਪੋ-ਆਪਣੇ ਟਿਕਾਣਿਆਂ ਲਈ ਰਵਾਨਾ ਹੋ ਜਾਂਦੀਆਂ ਹਨ।

ਮਨਦੀਪ ਸਿੰਘ ਸਿੱਧੂ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਇਹ ਵੀ ਕੰਪਨੀ ਦੀ ਵੱਡੀ ਲਾਪ੍ਰਵਾਹੀ ਹੈ ਪਰ ਪੁਲਿਸ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ, ਜਲਦ ਹੀ ਇਸ ਦਾ ਪਤਾ ਲਗਾ ਲਿਆ ਜਾਵੇਗਾ। ਹਾਲਾਂਕਿ ਆਏ ਨਕਾਬਪੋਸ਼ ਲੁਟੇਰਿਆਂ ਨੇ ਮੁਲਾਜ਼ਮਾਂ ਨੂੰ ਡਰਾ ਦਿੱਤਾ। ਨਕਾਬਪੋਸ਼ ਲੁਟੇਰਿਆਂ 'ਚ ਇਕ ਔਰਤ ਵੀ ਸ਼ਾਮਲ ਸੀ। ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ, ਲੁੱਟ ਕਰਨ ਲਈ ਆਏ ਨਕਾਬਪੋਸ਼ ਲੁਟੇਰਿਆਂ ਦੀ ਗਿਣਤੀ 8 ਤੋਂ 10 ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ :  ਮਾਪੇ ਸਾਵਧਾਨ ! 13 ਸਾਲ ਦੀ ਲੜਕੀ ਨੇ ਆਨਲਾਈਨ ਗੇਮਾਂ 'ਚ ਉਡਾਏ 52 ਲੱਖ ਰੁਪਏ, ਮਾਂ ਦੇ ਖਾਤੇ 'ਚ ਬਚੇ ਸਿਰਫ 5 ਰੁਪਏ


ਇਹ ਵੀ ਪੜ੍ਹੋ : ਸੀਰੀਅਲ ਦੇਖ ਰਹੀ ਸੀ ਪਤਨੀ, ਟੀਵੀ ਬੰਦ ਨਹੀਂ ਕੀਤਾ ਤਾਂ ਪਤੀ ਨੇ ਮਾਰੀ ਗੋਲੀ