Ludhiana News: ਸਮਰਾਲਾ ਪੁਲਿਸ ਵੱਲੋਂ 2 ਸ਼ੂਟਰ ਅਸਲੇ ਤੇ ਕਾਰਤੂਸ ਸਮੇਤ ਕਾਬੂ, ਤਾਰ ਵਿਦੇਸ਼ਾ ਤੱਕ ਜੁੜੇ
ਕਵੈਤ ਵਿੱਚ ਬੈਠੇ ਏਕਮ ਨੇ ਇਨ੍ਹਾਂ ਨੂੰ ਲਾਲਚ ਦਿੱਤਾ ਸੀ, ਕਿ ਉਹ ਟਿਕਟ ਸਮੇਤ ਪੂਰਾ ਖਰਚ ਕਰਕੇ ਕੂਵੈਤ ਬੁਲਾ ਲਵੇਗਾ। ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਬਰਾਮਦ ਕੀਤੇ 30 ਬੋਰ ਦੇ ਪਿਸਟਲ ਤੇ ਲੱਗਿਆ ਹੋਇਆ ਮਾਰਕਾ ਮਿਟਾਇਆ ਹੋਇਆ ਹੈ।
Ludhiana News: ਸਮਰਾਲਾ ਪੁਲਿਸ ਨਾਕੇ ਦੌਰਾਨ 2 ਸ਼ੂਟਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਬਾਬਤ ਡੀਐਸਪੀ ਵਰਿਆਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਸ਼ੂਟਰ ਫੜੇ ਗਏ ਹਨ। ਉਨ੍ਹਾਂ ਵਿੱਚੋ ਗੁਰਚਰਨ ਸਿੰਘ ਉਰਫ ਨਿੱਕਾ ਵਾਸੀ ਪੱਤਲੀ (ਫਿਰੋਜ਼ਪੁਰ) ਦੀ ਪੁੱਛਗਿਛ ਉਪਰੰਤ ਇਹ ਸਾਹਮਣੇ ਆਇਆ ਕਿ ਇਸ ਮਾਮਲੇ ਦੇ ਤਾਰ ਵਿਦੇਸ਼ ਤੱਕ ਜੁੜੇ ਹਨ। ਪੁਲਿਸ ਨੇ ਇਸ ਮਾਮਲੇ ’ਚ ਇੱਕ ਹੋਰ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐਸਪੀ ਨੇ ਦੱਸਿਆ ਕਿ ਇਸ ਮਾਮਲੇ ’ਚ ਪੰਜਾਬ ’ਚ ਰਹਿੰਦੇ ਤਿੰਨ ਸ਼ੂਟਰਾਂ ਨੂੰ ਪੱਕੇ ਨਿਸ਼ਾਨਚੀ ਦੱਸਿਆ ਜਾ ਰਿਹਾ ਹੈ।
ਕੁਵੈਤ ਵਿਖੇ ਰਹਿੰਦੇ ਏਕਮ ਸਿੰਘ ਵਾਸੀ ਬੱਧਨੀ ਕਲਾਂ ਨੇ ਨਿੱਜੀ ਰਜਿੰਸ਼ ਕਾਰਨ ਆਪਣੇ ਚਾਚੇ ਦੇ ਪੁੱਤਰ ਨੂੰ ਇਨਾਂ ਸ਼ੂਟਰਾਂ ਰਾਹੀ ਮਰਵਾਉਣ ਲਈ ਯੋਜਨਾ ਘੜੀ ਸੀ। ਕੁਝ ਸਮਾਂ ਪਹਿਲਾ ਆਪਣੇ ਟਾਰਗੇਂਟ ਉੱਪਰ ਫਾਇਰਿੰਗ ਵੀ ਕਰਵਾਈ ਗਈ ਸੀ, ਪਰ ਉਹ ਉਸ ਵੇਲੇ ਬਚ ਗਿਆ ਸੀ, ਜਿਸ ਸੰਬੰਧੀ ਪੁਲਿਸ ਨੇ ਮੋਗਾ ਜ਼ਿਲ੍ਹਾ ਵਿੱਚ ਇਨਾਂ ’ਤੇ ਮਾਮਲਾ ਦਰਜ਼ ਕੀਤਾ ਹੋਇਆ ਹੈ।
ਕਵੈਤ ਵਿੱਚ ਬੈਠੇ ਏਕਮ ਨੇ ਇਨ੍ਹਾਂ ਨੂੰ ਲਾਲਚ ਦਿੱਤਾ ਸੀ, ਕਿ ਉਹ ਟਿਕਟ ਸਮੇਤ ਪੂਰਾ ਖਰਚ ਕਰਕੇ ਕੂਵੈਤ ਬੁਲਾ ਲਵੇਗਾ। ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਬਰਾਮਦ ਕੀਤੇ 30 ਬੋਰ ਦੇ ਪਿਸਟਲ ਤੇ ਲੱਗਿਆ ਹੋਇਆ ਮਾਰਕਾ ਮਿਟਾਇਆ ਹੋਇਆ ਹੈ ਅਤੇ ਗੁਰਚਰਨ ਸਿੰਘ ਉਰਫ ਨਿੱਕਾ ਨੂੰ ਇਹ ਪਿਸਟਲ ਚੰਡੀਗੜ ਤੋਂ ਮੋਗਾ ਵਿਖੇ ਪਹੁੰਚਾਉਣ ਲਈ ਉਸ ਦੇ ਸਾਥੀਆਂ ਕੁਲਵੰਤ ਸਿੰਘ ਉਰਫ ਕੰਤਾ ਵਾਸੀ ਲੰਡੇ ਅਤੇ ਨੀਲਾ ਵਾਸੀ ਬੱਧਨੀ ਕਲਾਂ ਵੱਲੋਂ ਦਿੱਤਾ ਗਿਆ ਸੀ।
ਪੁਲਿਸ ਹੁਣ ਇਹ ਪਤਾ ਕਰੇਗੀ, ਕਿ ਇਹ ਪਿਸਟਲ ਕਿੱਥੋਂ ਦਾ ਬਣਿਆ ਹੋਇਆ ਹੈ ਤੇ ਕਿੱਥੋਂ ਲਿਆਂਦਾ ਗਿਆ ਹੈ। ਇਸ ਸੰਬੰਧੀ ਪੁਲਿਸ ਇਹ ਵੀ ਜਾਂਚ ਕਰੇਗੀ, ਕਿ ਇਹ ਪਿਸਟਲ ਵਿਦੇਸ਼ ਵਿੱਚ ਤਾਂ ਨੀ ਬਣਿਆ। ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਪੰਜਾਬ ਵਿੱਚ ਰਹਿੰਦਾ ਇੱਕ ਕਥਿਤ ਦੋਸ਼ੀ ਅਤੇ ਕੁਵੈਤ ਵਿੱਚ ਰਹਿੰਦੇ ਏਕਮ ਸਿੰਘ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ। ਇੱਕ ਵਿਅਕਤੀ ਤੋਂ ਪਿਸਟਲ ਬਰਾਮਦ ਹੋਣ ਦੇ ਮਾਮਲੇ ਦੀ ਪੋਲ ਖੁੱਲ੍ਹਦਿਆ ਇਹ ਮਾਮਲਾ ਗੈਗਸਟਰਾਂ ਨਾਲ ਸੰਬੰਧਤ ਹੋਣ ਉਪਰੰਤ ਹੁਣ ਪੁਲਿਸ ਇਨਾਂ ਵਿਅਕਤੀਆਂ ਤੋਂ ਪੁੱਛਗਿਛ ਦਾ ਦਾਇਰਾ ਵਧਾ ਕੇ ਪੰਜਾਬ ਦੇ ਹੋਰ ਗੈਗਸਟਰਾਂ ਦੀ ਪੈੜ ਨੱਪਣ ਦੀ ਫਿਰਾਕ ਵਿੱਚ ਹੈ।