ਭੈਣ-ਭਰਾ ਨੇ ਸੇਵਾਮੁਕਤ ਅਧਿਆਪਕ ਦੇ ਘਰੋਂ ਕੀਤੀ ਚੋਰੀ, ਅਲਮਾਰੀ ਤੋੜ ਕੇ ਉਡਾਏ 2.35 ਲੱਖ ਰੁਪਏ
Ludhiana News: ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਬੈਰਸਾਲ ਕਲਾਂ ਦੇ ਵਾਸੀ ਸੇਵਾਮੁਕਤ ਅਧਿਆਪਕ ਮਾਸਟਰ ਬਖ਼ਸੀ ਰਾਮ ਦੇ ਘਰੋਂ 2.35 ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
Ludhiana News: ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਬੈਰਸਾਲ ਕਲਾਂ ਦੇ ਵਾਸੀ ਸੇਵਾਮੁਕਤ ਅਧਿਆਪਕ ਮਾਸਟਰ ਬਖ਼ਸੀ ਰਾਮ ਦੇ ਘਰੋਂ 2.35 ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਕਥਿਤ ਦੋਸ਼ ਹੇਠ ਇਸ ਪਿੰਡ ਦੇ ਹੀ ਰਹਿਣ ਵਾਲੀ ਭੈਣ ਜਸ਼ਨਦੀਪ ਕੌਰ ਅਤੇ ਉਸ ਦੇ ਭਰਾ ਅਕਾਸ਼ਦੀਪ ਨੂੰ ਕਾਬੂ ਕੀਤਾ ਗਿਆ ਹੈ।
ਅੱਜ ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਸੇਵਾਮੁਕਤ ਅਧਿਆਪਕ ਬਖ਼ਸੀ ਰਾਮ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਪਿੰਡ ਵਿਚ ਆਪਣੇ ਘਰ ਇਕੱਲਾ ਹੀ ਰਹਿੰਦਾ ਹੈ।
ਉੱਥੇ ਹੀ ਬੀਤੀ ਰਾਤ 30 ਅਗਸਤ ਨੂੰ ਨਿੱਜੀ ਕੰਮਕਾਰ ਸਬੰਧੀ ਉਹ ਘਰ ਨੂੰ ਤਾਲਾ ਲਗਾ ਕੇ ਮਾਛੀਵਾੜਾ ਸਾਹਿਬ ਗਿਆ ਸੀ। ਜਦੋਂ ਸ਼ਾਮ ਨੂੰ ਘਰ ਵਾਪਸ ਗਿਆ ਤਾਂ ਉਸ ਨੇ ਦੇਖਿਆ ਕਿ ਕਮਰੇ ਦੀ ਅਲਮਾਰੀ ਖੁੱਲ੍ਹੀ ਹੋਈ ਸੀ ਅਤੇ ਉਸ ਦੇ ਲਾਕਰ ਵਿਚ ਰੱਖੇ ਪੈਸੇ ਵੀ ਗਾਇਬ ਸਨ।
ਮਾ. ਬਖ਼ਸੀ ਰਾਮ ਅਨੁਸਾਰ ਉਸ ਨੇ ਇੱਕ ਪਲਾਟ ਵੇਚਿਆ ਸੀ ਜਿਸ ਦੇ 2.35 ਲੱਖ ਰੁਪਏ ਉਸਨੇ ਅਲਮਾਰੀ ਵਿਚ ਰੱਖੇ ਸਨ। ਪੁਲਿਸ ਵਲੋਂ ਇਸ ਮਾਮਲੇ ’ਚ ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਘਰ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਵਿਚ ਪਿੰਡ ਦੀ ਵਾਸੀ ਜਸ਼ਨਦੀਪ ਕੌਰ ਤੇ ਉਸਦਾ ਭਰਾ ਅਕਾਸ਼ਦੀਪ, ਸੇਵਾਮੁਕਤ ਅਧਿਆਪਕ ਦੇ ਘਰ ਜਾਂਦੇ ਦਿਖਾਈ ਦਿੱਤੇ ਸਨ।
ਪੁਲਿਸ ਨੇ ਇਨ੍ਹਾਂ ਦੋਵੇਂ ਭੈਣ-ਭਰਾਵਾਂ ਨੂੰ ਮਾਛੀਵਾੜਾ-ਨੂਰਪੁਰ ਰੋਡ ’ਤੇ ਕਾਬੂ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਸੇਵਾਮੁਕਤ ਅਧਿਆਪਕ ਦੇ ਘਰੋਂ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਇਹ ਰਾਸ਼ੀ ਆਪਣੇ ਬੈਂਕ ਖਾਤੇ ਵਿਚ ਜਮ੍ਹਾ ਕਰਵਾ ਦਿੱਤੀ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲਿਆ ਜਾਵੇਗਾ ਅਤੇ ਫਿਰ ਪੈਸੇ ਦੀ ਰਿਕਵਰੀ ਕੀਤੀ ਜਾਵੇਗੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।