Ludhiana News: ਅੰਮ੍ਰਿਤਸਰ-ਦਿੱਲੀ ਸ਼ਤਾਬਦੀ ਐਕਸਪ੍ਰੈਸ ਉੱਤੇ ਪੱਥਰਬਾਜ਼ੀ, 2 ਬੋਗੀਆਂ ਦੇ ਟੁੱਟੇ ਸ਼ੀਸ਼ੇ
Punjab News: ਪਥਰਾਅ ਤੋਂ ਬਾਅਦ ਬੋਗੀਆਂ 'ਚ ਬੈਠੇ ਯਾਤਰੀ ਡਰ ਗਏ। ਲੋਕਾਂ ਨੇ ਇਸ ਦੀ ਸੂਚਨਾ ਆਰਪੀਐਫ ਨੂੰ ਦਿੱਤੀ। ਕਰੀਬ 5 ਮਿੰਟ ਰੁਕਣ ਤੋਂ ਬਾਅਦ ਜਦੋਂ ਟਰੇਨ ਅੱਗੇ ਵਧੀ ਤਾਂ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।
Punjab News: ਐਤਵਾਰ ਰਾਤ ਨੂੰ ਦਿੱਲੀ ਅੰਮ੍ਰਿਤਸਰ ਦੇ ਵਿਚਕਾਰ ਚੱਲ ਰਹੀ ਵੀਆਈਪੀ ਟਰੇਨ ਸ਼ਤਾਬਦੀ ਐਕਸਪ੍ਰੈਸ 'ਤੇ ਪਥਰਾਅ ਕੀਤਾ ਗਿਆ, ਜਿਸ ਕਾਰਨ ਟਰੇਨ ਦੀਆਂ 2 ਬੋਗੀਆਂ ਦੇ ਸ਼ੀਸ਼ੇ ਟੁੱਟ ਗਏ, ਹਾਲਾਂਕਿ ਇਸ 'ਚ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਟਰੇਨ 'ਚ ਬੈਠੇ ਯਾਤਰੀਆਂ ਨੇ ਇਸ ਦੀ ਸ਼ਿਕਾਇਤ ਆਰਪੀਐੱਫ ਨੂੰ ਕੀਤੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਘਟਨਾ ਰਾਤ ਕਰੀਬ 10 ਵਜੇ ਦਿੱਲੀ ਤੋਂ ਆ ਰਹੀ ਸ਼ਤਾਬਦੀ ਟਰੇਨ ਨੰਬਰ 12013 ਨਾਲ ਵਾਪਰੀ। ਟਰੇਨ ਕਰੀਬ 20 ਮਿੰਟ ਲੇਟ ਸੀ, ਜਿਸ ਕਾਰਨ ਰਾਤ ਸਮੇਂ ਲੁਧਿਆਣਾ ਆਊਟਰ 'ਤੇ ਇਸ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਇਸ ਦੌਰਾਨ ਅਣਪਛਾਤੇ ਲੋਕਾਂ ਨੇ ਟਰੇਨ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਟਰੇਨ ਦੇ ਐਗਜ਼ੀਕਿਊਟਿਵ ਕਲਾਸ ਕੋਚ K1 ਅਤੇ C13 ਦੇ ਸ਼ੀਸ਼ੇ ਟੁੱਟ ਗਏ।
ਇਹ ਵੀ ਪੜ੍ਹੋ: ਭਾਖੜਾ ਵੱਲੋਂ ਛੱਡੇ ਜਾ ਰਹੇ ਪਾਣੀ ਦਾ ਪਿਆ ਰੇੜਕਾ, ਸੀਐਮ ਮਾਨ ਨੇ ਡੈਂਮ 'ਤੇ ਪਹੁੰਚ ਕੇ ਕੀਤਾ ਵੱਡਾ ਐਲਾਨ
ਪਥਰਾਅ ਤੋਂ ਬਾਅਦ ਬੋਗੀਆਂ 'ਚ ਬੈਠੇ ਯਾਤਰੀ ਡਰ ਗਏ। ਲੋਕਾਂ ਨੇ ਇਸ ਦੀ ਸੂਚਨਾ ਆਰਪੀਐਫ ਨੂੰ ਦਿੱਤੀ। ਕਰੀਬ 5 ਮਿੰਟ ਰੁਕਣ ਤੋਂ ਬਾਅਦ ਜਦੋਂ ਟਰੇਨ ਅੱਗੇ ਵਧੀ ਤਾਂ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।
ਰੇਲ ਗੱਡੀ 'ਤੇ ਪਥਰਾਅ ਦੀ ਇਹ ਘਟਨਾ ਕੋਈ ਨਵੀਂ ਨਹੀਂ ਹੈ। ਅਜਿਹੀਆਂ ਘਟਨਾਵਾਂ ਕਈ ਵਾਰ ਵਾਪਰ ਚੁੱਕੀਆਂ ਹਨ। ਦੋ ਮਹੀਨੇ ਪਹਿਲਾਂ ਬਿਆਸ ਨੇੜੇ ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਹਰਿਮੰਦਰ ਸਾਹਿਬ ਮੇਲ 'ਤੇ ਪਥਰਾਅ ਕੀਤਾ ਗਿਆ ਸੀ, ਜਿਸ ਕਾਰਨ ਏਸੀ ਕੋਚ ਦੀਆਂ 2 ਬੋਗੀਆਂ ਦੇ ਸ਼ੀਸ਼ੇ ਟੁੱਟ ਗਏ ਸਨ। ਫਿਰ ਵੀ ਜਾਂਚ ਸ਼ੁਰੂ ਹੋ ਗਈ ਪਰ ਪੁਲਿਸ ਮੁਲਜ਼ਮਾਂ ਤੱਕ ਨਹੀਂ ਪਹੁੰਚ ਸਕੀ।
ਇਹ ਵੀ ਪੜ੍ਹੋ: Gyanvapi Masjid Case: ਸੁਪਰੀਮ ਕੋਰਟ ਨੇ 26 ਜੁਲਾਈ ਸ਼ਾਮ 5 ਵਜੇ ਤੱਕ ਗਿਆਨਵਾਪੀ 'ਚ ਸਰਵੇ 'ਤੇ ਲਗਾਈ ਰੋਕ, ਮਸਜਿਦ ਪੱਖ ਜਾਵੇਗਾ ਹਾਈਕੋਰਟ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।