(Source: ECI/ABP News/ABP Majha)
Ludhiana News: ਨਕਲ ਮਾਰਦਾ ਫੜ੍ਹਿਆ ਗਿਆ ਵਿਦਿਆਰਥੀ ਤਾਂ 7ਵੀਂ ਮੰਜ਼ਿਲ ਤੋਂ ਮਾਰ ਦਿੱਤੀ ਛਾਲ, ਡਿੱਗਦੇ ਸਾਰ ਹੋਈ ਮੌਤ
ਅੱਜ ਵਿਦਿਆਰਥੀ ਦਾ ਵਾਤਾਵਰਨ ਵਿਗਿਆਨ ਦਾ ਪੇਪਰ ਸੀ। ਪ੍ਰੀਖਿਆ ਦੌਰਾਨ ਅਧਿਆਪਕ ਨੂੰ ਸ਼ਮਸ਼ੇਰ 'ਤੇ ਧੋਖਾਧੜੀ ਦਾ ਸ਼ੱਕ ਹੋਇਆ। ਜਦੋਂ ਉਨ੍ਹਾਂ ਨੇ ਇਸ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਸ਼ਮਸ਼ੇਰ ਦੇ ਕੋਲ ਜਿਓਮੈਟਰੀ ਬਾਕਸ ਵਿੱਚੋਂ ਸਲਿੱਪਾਂ ਮਿਲੀਆਂ
Punjab News: ਲੁਧਿਆਣਾ ਦੇ ਪੀਸੀਟੀਈ ਕਾਲਜ ਦੇ ਬੀ.ਕਾਮ ਵਿਦਿਆਰਥੀ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਵਾਲੇ ਵਿਦਿਆਰਥੀ ਦਾ ਨਾਂ ਸ਼ਮਸ਼ੇਰ ਹੈ। ਡੀਐਮਸੀ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਨਕਲ ਮਾਰਦਾ ਫੜ੍ਹਿਆ ਗਿਆ ਵਿਦਿਆਰਥੀ
ਜਾਣਕਾਰੀ ਮੁਤਾਬਕ, ਅੱਜ ਵਿਦਿਆਰਥੀ ਦਾ ਵਾਤਾਵਰਨ ਵਿਗਿਆਨ ਦਾ ਪੇਪਰ ਸੀ। ਪ੍ਰੀਖਿਆ ਦੌਰਾਨ ਅਧਿਆਪਕ ਨੂੰ ਸ਼ਮਸ਼ੇਰ 'ਤੇ ਧੋਖਾਧੜੀ ਦਾ ਸ਼ੱਕ ਹੋਇਆ। ਜਦੋਂ ਉਨ੍ਹਾਂ ਨੇ ਇਸ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਸ਼ਮਸ਼ੇਰ ਦੇ ਕੋਲ ਜਿਓਮੈਟਰੀ ਬਾਕਸ ਵਿੱਚੋਂ ਸਲਿੱਪਾਂ ਮਿਲੀਆਂ।ਸਵਾਲਾਂ ਦੇ ਜਵਾਬ ਸਲਿੱਪਾਂ 'ਤੇ ਲਿਖੇ ਹੋਏ ਸਨ।
ਇਹ ਵੀ ਪੜ੍ਹੋ-20 ਤੋਂ ਵੱਧ ਅਪਰਾਧੀਆਂ ਨੂੰ ਜਾਅਲੀ ਦਸਤਾਵੇਜ਼ ਬਣਾ ਕੇ ਵਿਦੇਸ਼ ਭੇਜਣ ਵਾਲੇ 3 ਏਜੰਟ ਗ੍ਰਿਫ਼ਤਾਰ, 3 ਦਿਨ ਰਿੜਕੇਗੀ ਪੁਲਿਸ
ਸੱਤਵੀਂ ਮੰਜਿਲ ਤੋਂ ਮਾਰੀ ਛਾਲ, ਹਸਪਤਾਲ 'ਚ ਹੋਈ ਮੌਤ
ਅਧਿਆਪਕ ਨੇ ਤੁਰੰਤ ਉਸ ਨੂੰ ਐਗਜ਼ਾਮੀਨਰ ਸੁਪਰਡੈਂਟ ਕੋਲ ਭੇਜ ਦਿੱਤਾ। ਉਥੇ ਸ਼ਮਸ਼ੇਰ ਨੇ ਆਪਣੀ ਗਲਤੀ ਕਬੂਲੀ। ਇਸ ਦੌਰਾਨ ਉਹ ਪ੍ਰੀਖਿਆ ਕੇਂਦਰ ਛੱਡ ਕੇ ਕਾਲਜ ਦੀ ਕਿਸੇ ਹੋਰ ਇਮਾਰਤ ਵਿੱਚ ਚਲਾ ਗਿਆ। ਸ਼ਮਸ਼ੇਰ ਨੇ ਉਸ ਇਮਾਰਤ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਅਧਿਆਪਕ ਖੂਨ ਨਾਲ ਲੱਥਪੱਥ ਹਾਲਤ ਵਿੱਚ ਸ਼ਮਸ਼ੇਰ ਨੂੰ ਤੁਰੰਤ ਡੀਐਮਸੀ ਹਸਪਤਾਲ ਲੈ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ-Punjab Politics: ਮੋਦੀ ਦੀ ਰੈਲੀ ਤੋਂ ਪਹਿਲਾਂ ਪੰਜਾਬ ‘ਚ ਭਾਜਪਾ ਨੂੰ ਵੱਡਾ ਝਟਕਾ ! ਟਕਸਾਲੀ ਲੀਡਰ ਆਪ ‘ਚ ਹੋਇਆ ਸ਼ਾਮਲ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ