Ludhiana News: ਧੂਰੀ ਦੇ ਗੰਨਾ ਕਾਸ਼ਤਕਾਰ ਪਿਛਲੇ ਕਈ ਸਾਲਾਂ ਤੋਂ ਪ੍ਰੇਸ਼ਾਨ ਹਨ ਕਿਉਂਕਿ ਜਦੋਂ ਵੀ ਉਹ ਧੂਰੀ ਦੀ ਨਿੱਜੀ ਗੰਨਾ ਮਿੱਲ ਤੋਂ ਆਪਣੇ ਗੰਨੇ ਦੀ ਫਸਲ ਲਈ ਪੈਸੇ ਇਕੱਠੇ ਕਰਨੇ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜਾਂ ਤਾਂ ਮਿੱਲ ਦੇ ਬਾਹਰ ਧਰਨਾ ਦੇਣਾ ਪੈਂਦਾ ਹੈ ਜਾਂ ਫਿਰ ਮਿੱਲ ਦੀ ਚਿਮਨੀ 'ਤੇ ਚੜ੍ਹਨਾ ਪੈਂਦਾ ਹੈ ਜਾਂ ਫਿਰ ਐੱਸ.ਡੀ.ਐੱਮ ਦਫਤਰ ਦੀ ਛੱਤ 'ਤੇ ਚੜ੍ਹ ਕੇ ਵਿਰੋਧ ਕਰਨ ਜਾਂ ਕਈ ਸਾਲਾਂ ਤੋਂ ਰੋਡ ਜਾਮ ਕੀਤਾ ਜਾ ਰਿਹਾ ਹੈ।


ਗੰਨੇ ਦੀ ਫਸਲ ਦੇ ਬਕਾਏ ਲੈਣ ਦਾ ਤਾਜ਼ਾ ਮਾਮਲਾ ਮੁੱਖ ਮੰਤਰੀ ਦੇ ਹਲਕੇ ਧੂਰੀ ਦਾ ਹੈ। ਜਿੱਥੇ ਗੰਨਾ ਕਾਸ਼ਤਕਾਰ ਆਪਣੇ ਗੰਨੇ ਦੇ ਕਰੋੜਾਂ ਦੇ ਬਕਾਏ ਲੈਣ ਲਈ ਧੂਰੀ ਦੇ ਐਸਡੀਐਮ ਦਫ਼ਤਰ ਦੀ ਛੱਤ ’ਤੇ ਚੜ੍ਹ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬੀਤੀ 24 ਜਨਵਰੀ ਨੂੰ ਐਸਡੀਐਮ ਦਫ਼ਤਰ ਵਿੱਚ ਹੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ। ਉਨ੍ਹਾਂ ਨੇ ਕਿਹਾ ਸੀ ਦੀ ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਜੋ ਦਸੰਬਰ ਮਹੀਨੇ ਦੀ ਹੈ, ਉਹ ਦਿੱਤੀ ਜਾਵੇ। ਉਸ ਸਮੇਂ ਇਹ ਵਾਅਦਾ ਕੀਤਾ ਗਿਆ ਸੀ ਕਿ ਦਸੰਬਰ ਮਹੀਨੇ ਦੀ ਅਦਾਇਗੀ ਕੁਝ ਦਿਨਾਂ ਵਿੱਚ ਕਰ ਦਿੱਤੀ ਜਾਵੇਗੀ ਅਤੇ ਬਾਅਦ ਵਿੱਚ ਆਉਣ ਵਾਲੇ ਗੰਨੇ ਦੀ ਅਦਾਇਗੀ ਵੀ ਨਾਲੋ-ਨਾਲ ਕਰ ਦਿੱਤੀ ਜਾਵੇਗੀ।


ਪਰ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਕੁਝ ਨਹੀਂ ਹੋਇਆ, ਸਾਡੀ ਗੰਨੇ ਦੀ ਫਸਲ ਦਾ ਕਰੋੜਾਂ ਰੁਪਏ ਦਾ ਬਕਾਇਆ ਗੰਨਾ ਮਿੱਲ ਵੱਲ ਬਕਾਇਆ ਪਿਆ ਹੈ। ਇਸ ਦੇ ਬਾਵਜੂਦ ਗੰਨਾ ਮਿੱਲ ਵੱਲੋਂ ਗੁਪਤ ਤਰੀਕੇ ਨਾਲ ਗੰਨੇ ਤੋਂ ਬਣੀ ਖੰਡ ਵੇਚੀ ਜਾ ਰਹੀ ਹੈ, ਜਿਸ ਦਾ ਦੇਰ ਰਾਤ ਕਿਸਾਨਾਂ ਨੇ ਘਿਰਾਓ ਕਰਕੇ ਪ੍ਰਸ਼ਾਸਨ ਨੂੰ ਦੱਸਿਆ।


ਇਹ ਵੀ ਪੜ੍ਹੋ: Self Driving Robotaxi: ਦੋਵੇ ਪਾਸੇ ਤੋਂ ਚੱਲੇਗੀ ਬਿਨਾਂ ਸਟੀਅਰਿੰਗ ਵਾਲੀ ਇਹ ਗੱਡੀ, 'ਨਾ ਡਰਾਈਵਰ ਦੀ ਲੋੜ, ਨਾ ਬੈਕ ਦੀ ਕੋਈ ਪਰੇਸ਼ਾਨੀ'


ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਰੋੜਾਂ ਦੀ ਖੰਡ ਵੇਚ ਰਿਹਾ ਹੈ ਪਰ ਕਿਸਾਨਾਂ ਨੂੰ ਪੈਸੇ ਨਹੀਂ ਦੇ ਰਿਹਾ, ਇਸ ਨੂੰ ਲੈ ਕੇ ਉਨ੍ਹਾਂ ਨੇ ਐੱਸਡੀਐੱਮ ਦਫ਼ਤਰ ਦੇ ਬਾਹਰ ਧਰਨਾ ਦੇ ਦਿੱਤਾ ਹੈ ਅਤੇ 2 ਕਿਸਾਨ ਛੱਤ 'ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੈਸੇ ਨਹੀਂ ਮਿਲਦੇ। ਉਦੋਂ ਤੱਕ ਧਰਨਾ ਦਿਨ ਰਾਤ ਜਾਰੀ ਰਹੇਗਾ, ਹੁਣ ਅਸੀਂ ਇੱਥੋਂ ਉੱਠਣ ਵਾਲੇ ਨਹੀਂ ਹਾਂ।


ਇਹ ਵੀ ਪੜ੍ਹੋ: ChatGPT: ਜਾਣੋ ਚੈਟਜੀਪੀਟੀ ਦੇ ਪਿੱਛੇ ਕਿਸ ਵਿਅਕਤੀ ਦਾ ਦਿਮਾਗ ਸੀ, ਓਪਨਏਆਈ ਦਾ ਐਲੋਨ ਮਸਕ ਨਾਲ ਕੀ ਸਬੰਧ ਹੈ?