Ludhiana News: ਖੰਨਾ 'ਚ ਭਿਆਨਕ ਹਾਦਸਾ, ਧਾਗਾ ਫੈਕਟਰੀ ਦੀ ਬੱਸ ਹਾਦਸਾਗ੍ਰਸਤ
ਪਾਇਲ ਵਿਖੇ ਧਾਗਾ ਫੈਕਟਰੀ ਵਿੱਚ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਨ ਲਈ ਇਹ ਔਰਤਾਂ ਫੈਕਟਰੀ ਦੀ ਬੱਸ ਵਿੱਚ ਜਾ ਰਹੀਆਂ ਸਨ। ਜਿਵੇਂ ਹੀ ਇਹ ਬੱਸ ਖੰਨਾ ਜੀਟੀ ਰੋਡ ਉਪਰ ਗੁਰਦੁਆਰਾ ਕਲਗੀਧਰ ਸਾਹਿਬ ਸਾਹਮਣੇ ਪੁੱਜੀ ਤਾਂ ਪਿੱਛੇ ਤੋਂ ਟਰੱਕ ਨੇ ਟੱਕਰ ਮਾਰੀ
Ludhiana News: ਖੰਨਾ ਵਿਖੇ ਧਾਗਾ ਫੈਕਟਰੀ ਦੀ ਬੱਸ ਹਾਦਸਾਗ੍ਰਸਤ ਹੋ ਗਈ। ਬੱਸ ਵਿੱਚ 25 ਦੇ ਕਰੀਬ ਔਰਤਾਂ ਸਵਾਰ ਸਨ। ਇਨ੍ਹਾਂ ਵਿੱਚੋਂ ਕਰੀਬ 15 ਔਰਤਾਂ ਦੇ ਸੱਟਾਂ ਲੱਗੀਆਂ ਹਨ। ਇੱਕ ਨੌਜਵਾਨ ਵੀ ਗੰਭੀਰ ਜਖ਼ਮੀ ਹੋਇਆ ਹੈ। ਬੱਸ ਨੂੰ ਪਿੱਛੇ ਤੋਂ ਇੱਕ ਟਰੱਕ ਨੇ ਟੱਕਰ ਮਾਰੀ। ਵੱਡਾ ਬਚਾਅ ਇਹ ਰਿਹਾ ਕਿ ਜਦੋਂ ਹਾਦਸਾ ਹੋਇਆ ਤਾਂ ਬੱਸ ਪੁਲ ਦੇ ਉਪਰ ਸੀ। ਡਰਾਈਵਰ ਨੇ ਮੁਸ਼ਕਲ ਨਾਲ ਬੱਸ ਕੰਟਰੋਲ ਕੀਤੀ। ਇਹ ਪੁਲ ਤੋਂ ਥੱਲੇ ਵੀ ਡਿੱਗ ਸਕਦੀ ਸੀ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਖੰਨਾ ਦਾਖ਼ਲ ਕਰਾਇਆ ਗਿਆ।
ਹਾਸਲ ਜਾਣਕਾਰੀ ਅਨੁਸਾਰ ਪਾਇਲ ਵਿਖੇ ਧਾਗਾ ਫੈਕਟਰੀ ਵਿੱਚ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਨ ਲਈ ਇਹ ਔਰਤਾਂ ਫੈਕਟਰੀ ਦੀ ਬੱਸ ਵਿੱਚ ਜਾ ਰਹੀਆਂ ਸਨ। ਜਿਵੇਂ ਹੀ ਇਹ ਬੱਸ ਖੰਨਾ ਜੀਟੀ ਰੋਡ ਉਪਰ ਗੁਰਦੁਆਰਾ ਕਲਗੀਧਰ ਸਾਹਿਬ ਸਾਹਮਣੇ ਪੁੱਜੀ ਤਾਂ ਪਿੱਛੇ ਤੋਂ ਟਰੱਕ ਨੇ ਟੱਕਰ ਮਾਰੀ। ਟਰੱਕ ਦੀ ਟੱਕਰ ਮਗਰੋਂ ਬੱਸ ਬੇਕਾਬੂ ਹੋ ਗਈ ਜਿਸ ਨੂੰ ਡਰਾਈਵਰ ਨੇ ਮੁਸ਼ਕਲ ਨਾਲ ਕੰਟਰੋਲ ਕੀਤਾ।
ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਬੱਸ ਪੁਲ ਤੋਂ ਥੱਲੇ ਵੀ ਡਿੱਗ ਸਕਦੀ ਸੀ ਜਿਸ ਦਾ ਬਚਾਅ ਰਿਹਾ। ਰਾਹਗੀਰਾਂ ਨੇ ਜਖਮੀਆਂ ਨੂੰ ਨੇੜੇ ਹੀ ਸਰਕਾਰੀ ਹਸਪਤਾਲ ਦਾਖਲ ਕਰਾਇਆ। ਮੌਕੇ ਤੇ ਮੌਜੂਦ ਭੀਮਾ ਸਿੰਘ ਨੇ ਦੱਸਿਆ ਕਿ ਇਹ ਬੱਸ ਲੌਂਗੋਵਾਲ ਧਾਗਾ ਮਿੱਲ ਦੀ ਹੈ ਜਿਸ ਵਿੱਚ ਜਿਆਦਾਤਰ ਔਰਤਾਂ ਸਨ। ਬੱਸ ਨੂੰ ਪਿੱਛੇ ਤੋਂ ਟਰੱਕ ਨੇ ਟੱਕਰ ਮਾਰੀ। ਇਸ ਨਾਲ ਔਰਤਾਂ ਦੇ ਜ਼ਿਆਦਾ ਸੱਟਾਂ ਵੱਜੀਆਂ। ਹਾਦਸੇ ਮਗਰੋਂ ਟਰੱਕ ਵਾਲਾ ਫ਼ਰਾਰ ਹੋ ਗਿਆ।
ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਅਨੀਤਾ ਨੇ ਕਿਹਾ ਕਿ ਉਹ ਬੱਸ ਵਿੱਚ ਬੈਠੀ ਸੀ ਤਾਂ ਪਿੱਛੇ ਤੋਂ ਕਿਸੇ ਵਾਹਨ ਨੇ ਟੱਕਰ ਮਾਰੀ। ਉਨ੍ਹਾਂ ਨੂੰ ਕੁੱਝ ਪਤਾ ਨਹੀਂ ਲੱਗਿਆ। ਰਾਹੁਲ ਨੇ ਕਿਹਾ ਕਿ ਹਾਦਸੇ ਦੌਰਾਨ ਉਨ੍ਹਾਂ ਦੀ ਬੱਸ ਪੁਲ ਦੇ ਉਪਰ ਜਾ ਰਹੀ ਸੀ ਜਿਸ ਨੂੰ ਡਰਾਈਵਰ ਨੇ ਕੰਟਰੋਲ ਕਰ ਲਿਆ। ਜੇਕਰ ਬੱਸ ਪੁਲ ਥੱਲੇ ਡਿੱਗ ਜਾਂਦੀ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।