ਪੜਚੋਲ ਕਰੋ

Ludhiana News: ਆਸਟਰੇਲੀਆ ਲਿਜਾਣ ਦਾ ਲਾਰਾ ਲਾ ਕੇ ਕੁੜੀ ਨੇ ਮਾਰੀ 70 ਲੱਖ ਦੀ ਠੱਗੀ! ਕੁੜੀ ਦੇ ਨਾਲ ਹੀ ਮਾਪਿਆਂ ਖਿਲਾਫ ਵੀ ਕੇਸ ਦਰਜ

ਲਿਸ ਨੇ ਪਿੰਡ ਗੋਂਦਵਾਲ ਵਾਸੀ ਆਸਟਰੇਲੀਆ ਵਿੱਚ ਪੜ੍ਹਾਈ ਕਰਦੀ ਆਕਾਸ਼ਦੀਪ ਕੌਰ, ਉਸ ਦੇ ਪਿਤਾ ਭੁਪਿੰਦਰ ਸਿੰਘ ਤੇ ਮਾਤਾ ਨਛੱਤਰ ਕੌਰ ਖ਼ਿਲਾਫ਼ ਪਿੰਡ ਰਾਜੋਆਣਾ ਖ਼ੁਰਦ ਵਾਸੀ ਮਨਜਿੰਦਰ ਸਿੰਘ ਦੀ ਸ਼ਿਕਾਇਤ ’ਤੇ 70 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। 

Ludhiana News: ਵਿਦੇਸ਼ ਲਿਜਾਣ ਦੇ ਨਾਂ ਉਪਰ ਠੱਗੀਆਂ ਦੇ ਮਾਮਲੇ ਦਿਨੋਂ-ਦਿਨ ਵਧ ਰਹੇ ਹਨ। ਤਾਜ਼ਾ ਮਾਮਲਾ ਲੁਧਿਆਣਾ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ। ਇੱਥੇ ਇੱਕ ਲੜਕੀ ਉਪਰ ਆਸਟੇਰਲੀਆ ਲਿਜਾਣ ਦਾ ਲਾਰਾ ਲਾ ਕੇ 70 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਲੜਕੀ ਤੇ ਉਸ ਦੇ ਪਰਿਵਾਰ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 

ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ (ਦਿਹਾਤੀ) ਪੁਲਿਸ ਦੇ ਜ਼ਿਲ੍ਹਾ ਮੁਖੀ ਨਵਨੀਤ ਸਿੰਘ ਬੈਂਸ ਦੇ ਹੁਕਮਾਂ ’ਤੇ ਥਾਣਾ ਸੁਧਾਰ ਦੀ ਪੁਲਿਸ ਨੇ ਪਿੰਡ ਗੋਂਦਵਾਲ ਵਾਸੀ ਆਸਟਰੇਲੀਆ ਵਿੱਚ ਪੜ੍ਹਾਈ ਕਰਦੀ ਆਕਾਸ਼ਦੀਪ ਕੌਰ, ਉਸ ਦੇ ਪਿਤਾ ਭੁਪਿੰਦਰ ਸਿੰਘ ਤੇ ਮਾਤਾ ਨਛੱਤਰ ਕੌਰ ਖ਼ਿਲਾਫ਼ ਪਿੰਡ ਰਾਜੋਆਣਾ ਖ਼ੁਰਦ ਵਾਸੀ ਮਨਜਿੰਦਰ ਸਿੰਘ ਦੀ ਸ਼ਿਕਾਇਤ ’ਤੇ 70 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। 

ਜਾਂਚ ਅਫ਼ਸਰ ਥਾਣੇਦਾਰ ਜਸਵਿੰਦਰ ਸਿੰਘ ਮੁਤਾਬਕ ਮਨਜਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰਾਜੋਆਣਾ ਖ਼ੁਰਦ ਨੇ ਸ਼ਿਕਾਇਤ ਦੀ ਪੜਤਾਲ ਪੁਲਿਸ ਕਪਤਾਨ (ਸਥਾਨਕ) ਮਨਵਿੰਦਰਬੀਰ ਸਿੰਘ ਵੱਲੋਂ ਕੀਤੀ ਗਈ ਹੈ। ਤੱਥਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਦੇ ਹੁਕਮਾਂ ’ਤੇ ਲੜਕੀ ਤੇ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰੀ ਲਈ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ। 

ਜਾਂਚ ਅਫ਼ਸਰ ਜਸਵਿੰਦਰ ਸਿੰਘ ਮੁਤਾਬਕ ਆਕਾਸ਼ਦੀਪ ਕੌਰ ਪਹਿਲਾਂ ਇੱਕ ਹੋਰ ਲੜਕੇ ਨਾਲ ਵਿਆਹ ਕਰਵਾ ਕੇ 2016 ਵਿੱਚ ਆਸਟਰੇਲੀਆ ਪੜ੍ਹਾਈ ਲਈ ਗਈ ਸੀ ਪਰ ਉਨ੍ਹਾਂ ਵੱਲੋਂ ਫ਼ੀਸਾਂ ਨਾ ਦੇਣ ਕਾਰਨ ਉਸ ਲੜਕੇ ਨਾਲ ਆਸਟਰੇਲੀਆ ਵਿੱਚ ਹੀ ਤਲਾਕ ਹੋ ਗਿਆ ਸੀ। ਤਲਾਕ ਦਾ ਕੇਸ ਲੜਨ ਤੇ ਪੜ੍ਹਾਈ ਲਈ ਖਰਚਾ ਮਨਜਿੰਦਰ ਸਿੰਘ ਦੀ ਆਸਟਰੇਲੀਆ ਰਹਿੰਦੀ ਕਰੀਬੀ ਰਿਸ਼ਤੇਦਾਰ ਵੱਲੋਂ ਕੀਤਾ ਗਿਆ ਸੀ। 

ਇਸ ਤਰ੍ਹਾਂ 70 ਲੱਖ ਦੇ ਕਰੀਬ ਅਦਾਇਗੀ ਦੇ ਬਾਵਜੂਦ ਆਕਾਸ਼ਦੀਪ ਕੌਰ ਵੱਲੋਂ ਮਨਜਿੰਦਰ ਸਿੰਘ ਨੂੰ ਆਸਟਰੇਲੀਆ ਬੁਲਾਉਣ ਲਈ ਲਾਈ ਫਾਈਲ ਵਿੱਚ ਜਾਣਬੁੱਝ ਕੇ ਸਹੀ ਕਾਗ਼ਜ਼ਾਤ ਨਹੀਂ ਲਾਏ ਗਏ, ਜਿਸ ਕਾਰਨ ਮਨਜਿੰਦਰ ਸਿੰਘ ਦੀ ਵੀਜ਼ਾ ਅਰਜ਼ੀ ਅਸਵੀਕਾਰ ਹੋ ਗਈ। ਆਕਾਸ਼ਦੀਪ ਕੌਰ ਦੇ ਪਰਿਵਾਰ ਵੱਲੋਂ ਲਾਰੇਬਾਜ਼ੀ ਕਾਰਨ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਾਂਚ ਅਫ਼ਸਰ ਨੇ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ

Vegetable Prices: ਮੀਂਹ ਤੋਂ ਸਰਕਾਰ ਨੂੰ ਉਮੀਦ, ਕੀ ਪਵੇਗਾ ਆਲੂ, ਪਿਆਜ਼ ਤੇ ਟਮਾਟਰ ਦੇ ਭਾਅ 'ਤੇ ਅਸਰ?

ਕਿੱਸਾ ਕੁਰਸੀ ਦਾ... ਇੱਕ ਨਾਮੀ ਸਕੂਲ ਵਿੱਚ ਪ੍ਰਿੰਸੀਪਲ ਨਾਲ ਬਦਸਲੂਕੀ, ਕੁੱਟਮਾਰ ਕਰਕੇ ਖੋਹੀ ਕੁਰਸੀ, ਭਾਰੀ ਹੰਗਾਮਾ

Hathras Stampede: ਹਾਥਰਸ ਕੇਸ 'ਚ ਭੋਲੇ ਬਾਬੇ ਦੇ ਖਾਸ ਬੰਦੇ ਨੇ ਕੀਤਾ ਸਰੰਡਰ, ਪੁਲਿਸ ਨੇ ਇੱਕ ਲੱਖ ਰੁਪਏ ਦਾ ਰੱਖਿਆ ਸੀ ਇਨਾਮ

ABP Premium

ਵੀਡੀਓਜ਼

Ludhiana Sunil Jakhar | 'ਪੰਜਾਬ 'ਚ ਕੋਈ ਕਿਸੇ ਦਾ ਵੀ ਸੌਧਾ ਲਾ ਰਿਹਾ', ਸ਼ਿਵ ਸੈਨਾ ਆਗੂ ਦਾ ਹਾਲ ਜਾਣਨ ਪਹੁੰਚੇ ਸੁਨੀਲ ਜਾਖੜ ਹੋਏ ਲੋਹੇ ਲਾਖੇਜਲੰਧਰ ਪੱਛਮੀ ਤੋਂ ਅਜ਼ਾਦ ਉਮੀਦਵਾਰ ਅਜੈਵੀਰ ਵਾਲਮੀਕੀ ਆਪ 'ਚ ਹੋਏ ਸ਼ਾਮਿਲਅੰਬਾਨੀ ਦੇ ਮੁੰਡੇ ਦੇ ਕਰੋੜਾਂ ਦੇ ਕੱਪੜੇ ਸਭ ਹੋਏ ਹੈਰਾਨ |Firozpur Rain | ਫ਼ਿਰੋਜ਼ਪੁਰ ਵਿੱਚ ਭਾਰੀ ਮੀਂਹ, ਬਰਸਾਤੀ ਪਾਣੀ ਕਾਰਨ ਸੜਕਾਂ ਬਣੀਆਂ ਨਦੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ
Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ
Vegetable Prices: ਮੀਂਹ ਤੋਂ ਸਰਕਾਰ ਨੂੰ ਉਮੀਦ, ਕੀ ਪਵੇਗਾ ਆਲੂ, ਪਿਆਜ਼ ਤੇ ਟਮਾਟਰ ਦੇ ਭਾਅ 'ਤੇ ਅਸਰ?
Vegetable Prices: ਮੀਂਹ ਤੋਂ ਸਰਕਾਰ ਨੂੰ ਉਮੀਦ, ਕੀ ਪਵੇਗਾ ਆਲੂ, ਪਿਆਜ਼ ਤੇ ਟਮਾਟਰ ਦੇ ਭਾਅ 'ਤੇ ਅਸਰ?
ਕਿੱਸਾ ਕੁਰਸੀ ਦਾ... ਇੱਕ ਨਾਮੀ ਸਕੂਲ ਵਿੱਚ ਪ੍ਰਿੰਸੀਪਲ ਨਾਲ ਬਦਸਲੂਕੀ, ਕੁੱਟਮਾਰ ਕਰਕੇ ਖੋਹੀ ਕੁਰਸੀ, ਭਾਰੀ ਹੰਗਾਮਾ
ਕਿੱਸਾ ਕੁਰਸੀ ਦਾ... ਇੱਕ ਨਾਮੀ ਸਕੂਲ ਵਿੱਚ ਪ੍ਰਿੰਸੀਪਲ ਨਾਲ ਬਦਸਲੂਕੀ, ਕੁੱਟਮਾਰ ਕਰਕੇ ਖੋਹੀ ਕੁਰਸੀ, ਭਾਰੀ ਹੰਗਾਮਾ
Hathras Stampede: ਹਾਥਰਸ ਕੇਸ 'ਚ ਭੋਲੇ ਬਾਬੇ ਦੇ ਖਾਸ ਬੰਦੇ ਨੇ ਕੀਤਾ ਸਰੰਡਰ, ਪੁਲਿਸ ਨੇ ਇੱਕ ਲੱਖ ਰੁਪਏ ਦਾ ਰੱਖਿਆ ਸੀ ਇਨਾਮ
Hathras Stampede: ਹਾਥਰਸ ਕੇਸ 'ਚ ਭੋਲੇ ਬਾਬੇ ਦੇ ਖਾਸ ਬੰਦੇ ਨੇ ਕੀਤਾ ਸਰੰਡਰ, ਪੁਲਿਸ ਨੇ ਇੱਕ ਲੱਖ ਰੁਪਏ ਦਾ ਰੱਖਿਆ ਸੀ ਇਨਾਮ
Voice Fraud Alert:  AI ਦੀ ਮਦਦ ਨਾਲ ਤੁਹਾਡੀ ਵੀ ਬਣਾਈ ਜਾ ਸਕਦੀ ਨਕਲੀ ਆਵਾਜ਼ ਤੇ ਠੱਗਿਆ ਜਾ ਸਕਦਾ ਪਰਿਵਾਰ, ਇਹਨਾਂ ਤਰੀਕਿਆਂ ਨਾਲ ਠੱਗੀ ਤੋਂ ਬਚੋ 

Budget 2024: ਮੋਦੀ ਸਰਕਾਰ ਆਪਣੇ 'ਚ ਸੇਵਿੰਗ ਅਕਾਊਂਟ 'ਤੇ ਸਕਦੀ ਵੱਡਾ ਤੋਹਫ਼ਾ, ਆਹ ਐਲਾਨ ਕਰਨ ਦੀ ਤਿਆਰੀ 'ਚ ਸਰਕਾਰ

Jalandhar By-polls: ਚੋਣਾਂ ਤੋਂ ਪਹਿਲਾਂ ਹੋ ਗਈ ਭਵਿੱਖਬਾਣੀ, ਤੀਜੇ ਨੰਬਰ ਆਵੇਗੀ ਆਮ ਆਦਮੀ ਪਾਰਟੀ ! ਕਾਂਗਰਸ ਨੇ ਜਾਰੀ ਕੀਤੇ ਅੰਕੜੇ 

Iran Presidential Election: ਇਰਾਨ ਨੂੰ ਨਹੀਂ ਮਿਲਿਆ ਹਾਲੇ ਰਾਸ਼ਟਰਪਤੀ, ਦੂਜੇ ਗੇੜ ਦੀਆਂ ਚੋਣਾਂ ਕੀ ਸਥਿਤੀ ਕਰੇਗੀ ਸਾਫ਼ ?

Embed widget