Weather Update: ਮੌਸਮ ਵਿਭਾਗ ਨੇ ਖੁਸ਼ਖਬਰੀ ਸੁਣਾਈ ਹੈ। ਇਸ ਵਾਰ ਝੋਨੇ ਦੇ ਸੀਜਨ ਵਿੱਚ ਖੂਬ ਬਾਰਸ਼ ਹੋਏਗੀ। ਇਸ ਦਾ ਫਾਇਦਾ ਖੇਤੀ ਖੇਤਰ ਨੂੰ ਹੋਏਗਾ। ਇਸ ਤੋਂ ਪਹਿਲਾਂ ਇਸ ਵਾਰ ਬਾਰਸ਼ ਘੱਟ ਹੋਣ ਦੀਆਂ ਰਿਪੋਰਟਾਂ ਨੇ ਕਿਸਾਨਾਂ ਦੇ ਨਾਲ ਹੀ ਸਰਕਾਰ ਦੀ ਵੀ ਚਿੰਤਾ ਵਧਾ ਦਿੱਤੀ ਸੀ। ਹੁਣ ਭਾਰਤੀ ਮੌਸਮ ਵਿਭਾਗ (ਆਈਐਮਡੀ) ਸਪਸ਼ਟ ਕੀਤਾ ਹੈ ਕਿ ਉੱਤਰੀ ਭਾਰਤ ਸਣੇ ਦੇਸ਼ ਭਰ ਵਿੱਚ ਦੱਖਣੀ-ਪੱਛਣੀ ਮੌਨਸੂਨ ਦੌਰਾਨ ਮੀਂਹ ਆਮ ਵਾਂਗ ਪਵੇਗਾ।


ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਦਿਨੀਂ ਪ੍ਰਾਈਵੇਟ ਏਜੰਸੀ ਨੇ ਦੇਸ਼ ਵਿੱਚ ‘ਆਮ ਨਾਲੋਂ ਘੱਟ’ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਸੀ ਪਰ ਤਾਜ਼ਾ ਅਪਡੇਟ ਮੁਤਾਬਕ ਬਾਰਸ਼ ਆਮ ਵਾਂਗ ਹੀ ਹੋਏਗੀ। ਆਈਐਮਡੀ ਅਧਿਕਾਰੀਆਂ ਨੇ ਕਿਹਾ ਕਿ ‘ਅਲ ਨੀਨੋ’ ਦੀ ਸਥਿਤੀ ਬਣਨ ਦੇ ਬਾਵਜੂਦ ਭਾਰਤ ਵਿੱਚ ਦੱਖਣ-ਪੱਛਮੀ ਮੌਨਸੂਨ ਦੌਰਾਨ ਆਮ ਵਾਂਗ ਮੀਂਹ ਪੈਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਪੰਜਾਬ, ਹਰਿਆਣਾ ਸਣੇ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਵੀ ਮੌਨਸੂਨ ਸੀਜ਼ਨ ਦੌਰਾਨ ਮੀਂਹ ਆਮ ਵਾਂਗ ਪਵੇਗਾ। ਇਹ ਮੀਂਹ ਕਿਸਾਨਾਂ ਦੀਆਂ ਫਸਲਾਂ ਲਈ ਸਹਾਈ ਰਹੇਗਾ।


ਦੱਸ ਦਈਏ ਕਿ ਦੇਸ਼ ’ਚ ਕੁਝ ਸਾਲਾਂ ਤੋਂ ਮੌਸਮ ਵਿੱਚ ਤਬਦੀਲੀਆਂ ਕਰਕੇ ਮੌਨਸੂਨ ਦੌਰਾਨ ਉਮੀਦ ਨਾਲੋਂ ਘੱਟ ਜਾਂ ਵੱਧ ਮੀਂਹ ਪੈ ਰਿਹਾ ਹੈ। ਪੰਜਾਬ ਤੇ ਹਰਿਆਣਾ ’ਚ ਕੁਝ ਸਾਲਾਂ ਤੋਂ ਮੌਨਸੂਨ ਦੌਰਾਨ ਲੋੜੀਂਦਾ ਮੀਂਹ ਨਾ ਪੈਣ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਂਹ ਨਾ ਪੈਣ ਕਰਕੇ ਹੀ ਕਿਸਾਨਾਂ ਨੂੰ ਕੁਦਰਤੀ ਪਾਣੀ ਦੀ ਥਾਂ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਹੋਣਾ ਪੈਂਦਾ ਹੈ।


ਇਹ ਵੀ ਪੜ੍ਹੋ: Ludhiana News: ਲੁਟੇਰਿਆਂ ਦੇ ਹੌਸਲੇ ਬੁਲੰਦ! ਸੂਏ ਮਾਰ-ਮਾਰ ਕਾਰੋਬਾਰੀ ਦਾ ਕਤਲ, ਪੈਸਿਆਂ ਵਾਲਾ ਬੈਗ ਲਾ ਕੇ ਫਰਾਰ


ਮੌਸਮ ਵਿਗਿਆਨੀਆਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਵਿੱਚ 96 ਫ਼ੀਸਦ ਮੀਂਹ ਪੈਣ ਦੀ ਉਮੀਦ ਹੈ। ਇਹ ਮੀਂਹ ਜੂਨ ਤੋਂ ਸਤੰਬਰ ਮਹੀਨੇ ਤੱਕ ਪਵੇਗਾ, ਜੋ ਖੇਤੀ ਖੇਤਰ ਲਈ ਵੀ ਲਾਹੇਵੰਦ ਸਾਬਤ ਹੋਵੇਗਾ। ਭਰਵੇਂ ਮੀਂਹ ਪੈਣ ਕਰਕੇ ਧਰਤੀ ਹੇਠਲੇ ਪਾਣੀ ਦੀ ਭਰਪਾਈ ਹੋ ਸਕੇਗੀ ਤੇ ਬਿਜਲੀ ਉਤਪਾਦਨ ’ਚ ਵੀ ਕਾਫੀ ਲਾਭ ਮਿਲੇਗਾ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਸਾਲ 2019 ਦੌਰਾਨ ਮੌਨਸੂਨ ਸੀਜ਼ਨ ’ਚ 971.8 ਐਮਐਮ, ਸਾਲ 2020 ’ਚ 961.4 ਐਮਐਮ, ਸਾਲ 2021 ’ਚ 874.5 ਐਮਐਮ ਤੇ ਸਾਲ 2022 ’ਚ 924.8 ਐਮਐਮ ਮੀਂਹ ਦਰਜ ਕੀਤਾ ਗਿਆ ਸੀ।


ਇਹ ਵੀ ਪੜ੍ਹੋ: Bathinda Firing: ਬਠਿੰਡਾ ਛਾਉਣੀ 'ਚ ਫਾਇਰਿੰਗ ਮਗਰੋਂ ਪੁਲਿਸ ਦਾ ਵੱਡਾ ਬਿਆਨ, ਇਹ ਕੋਈ ਅੱਤਵਾਦੀ ਹਮਲਾ ਨਹੀਂ..