Crime News in Ludhiana : ਪੰਜਾਬ ਵਿਚ ਲੁੱਟ-ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਇਸ ਦੌਰਾਨ ਤਾਜ਼ਾ ਮਾਮਲਾ ਲੁਧਿਆਣਾ ਦੇ ਨੈਸ਼ਨਲ ਹਾਈਵੇ 'ਤੇ ਸਰਗਰਮ ਚੋਰ ਗਿਰੋਹ ਦਾ ਹੈ। ਜਿੱਥੇ ਲੁਧਿਆਣਾ ਦੀ ਖੁਸ਼ਕ ਬੰਦਰਗਾਹ ਤੋਂ ਸੀਲ ਬੰਦ ਕੰਟੇਨਰਾਂ 'ਚੋਂ ਲੱਖਾਂ ਦਾ ਮਾਲ ਚੋਰੀ ਕਰ ਰਹੇ ਹਨ। ਇਸ ਗਿਰੋਹ ਨੇ ਲੁਧਿਆਣਾ ਤੋਂ ਲੈ ਕੇ ਮੰਡੀ ਗੋਬਿੰਦਗੜ੍ਹ ਤੱਕ ਕਈ ਥਾਵਾਂ 'ਤੇ ਚੋਰਾਂ ਨੇ ਆਪਣੇ ਚੋਰੀ ਦੇ ਅੱਡੇ ਬਣਾ ਰੱਖੇ ਹਨ। ਅਜਿਹੇ ਹੀ ਇੱਕ ਅੱਡੇ 'ਤੇ ਦੋਰਾਹਾ ਦੀ ਪੁਲਿਸ ਨੇ ਰੇਡ ਕੀਤੀ। ਰੇਡ ਕਰ ਰਹੀ ਪੁਲਿਸ ਨੇ ਕੰਧਾਂ ਟੱਪ ਕੇ ਪੁਲਿਸ ਗੁਦਾਮ ਅੰਦਰ ਵੜੀ ਤਾਂ ਚੋਰ ਗੱਡੀਆਂ ਅਤੇ ਸਾਮਾਨ ਛੱਡ ਕੇ ਭੱਜ ਨਿਕਲੇ।



ਫ਼ਿਲਮੀ ਸਟਾਈਲ 'ਚ ਪੁਲਿਸ ਨੇ ਕੀਤੀ ਰੇਡ


ਦੋਰਾਹਾ ਦੇ ਰਾਜਗੜ੍ਹ ਪਿੰਡ ਵਿਖੇ ਇੱਕ ਵੱਡੇ ਗੁਦਾਮ ਦਾ ਗੇਟ ਬੰਦ ਕਰਕੇ ਖੁਸ਼ਕ ਬੰਦਰਗਾਹ ਤੋਂ ਲੱਖਾਂ ਰੁਪਏ ਦੀ ਸਕਰੇਪ ਲੈਕੇ ਜਾ ਰਹੇ ਕੰਟੇਨਰ ਦੀਆਂ ਸੀਲਾਂ ਤੋੜਕੇ ਸਕ੍ਰੇਪ ਚੋਰੀ ਕੀਤੀ ਜਾ ਰਹੀ ਸੀ। ਇਸ ਦੀ ਜਾਣਕਾਰੀ ਮਿਲਦੇ ਹੀ ਥਾਣਾ ਮੁਖੀ ਗੁਰਮੀਤ ਸਿੰਘ ਨੇ ਫ਼ਿਲਮੀ ਸਟਾਈਲ 'ਚ ਰੇਡ ਕੀਤੀ। ਗੁਦਾਮ ਨੂੰ ਘੇਰਾ ਪਾ ਲਿਆ ਗਿਆ। ਕੰਧਾਂ ਟੱਪ ਕੇ ਪੁਲਿਸ ਅੰਦਰ ਦਾਖਲ ਹੋਈ। ਇਸ ਤੋਂ ਪਹਿਲਾਂ ਹੀ ਚੋਰ ਪਿਛਲੀਆਂ ਕੰਧਾਂ ਟੱਪ ਕੇ ਭੱਜ ਗਏ। ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਸਕਰੇਪ ਦਾ ਭਰਿਆ ਕੰਟੇਨਰ, ਇੱਕ ਮੋਟਰਸਾਈਕਲ ਅਤੇ ਬੋਲੇਨੋ ਕਾਰ ਬਰਾਮਦ ਕੀਤੀ ਗਈ ਹੈ। ਗਿਰੋਹ ਦੇ ਸਰਗਨਾ ਦੇ ਨਾਮ ਪਤਾ ਲੱਗ ਗਏ ਹਨ ਜਿਹਨਾਂ ਖਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਇਸ ਬਾਰੇ ਜੀਐਸਟੀ ਵਿਭਾਗ ਅਤੇ ਖੁਸ਼ਕ ਬੰਦਰਗਾਹ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਜਾਵੇਗਾ।


ਲੁਧਿਆਣਾ ਤੋਂ ਲੈ ਕੇ ਕਈ ਥਾਵਾਂ 'ਤੇ ਚੋਰਾਂ ਨੇ ਬਣਾਏ ਚੋਰੀ ਦੇ ਅੱਡੇ


ਲੁਧਿਆਣਾ ਦੀ ਖੁਸ਼ਕ ਬੰਦਰਗਾਹ ਤੋਂ ਸੀਲ ਬੰਦ ਕੰਟੇਨਰਾਂ 'ਚੋਂ ਲੱਖਾਂ ਦਾ ਮਾਲ ਚੋਰੀ ਕਰ ਰਹੇ ਹਨ। ਇਸ ਗਿਰੋਹ ਨੇ ਲੁਧਿਆਣਾ ਤੋਂ ਲੈ ਕੇ ਮੰਡੀ ਗੋਬਿੰਦਗੜ੍ਹ ਤੱਕ ਕਈ ਥਾਵਾਂ 'ਤੇ ਚੋਰਾਂ ਨੇ ਆਪਣੇ ਚੋਰੀ ਦੇ ਅੱਡੇ ਬਣਾ ਰੱਖੇ ਹਨ। ਅਜਿਹੇ ਹੀ ਇੱਕ ਅੱਡੇ 'ਤੇ ਦੋਰਾਹਾ ਦੀ ਪੁਲਿਸ ਨੇ ਰੇਡ ਕੀਤੀ। ਰੇਡ ਕਰ ਰਹੀ ਪੁਲਿਸ ਨੇ ਕੰਧਾਂ ਟੱਪ ਕੇ ਪੁਲਿਸ ਗੁਦਾਮ ਅੰਦਰ ਵੜੀ ਤਾਂ ਚੋਰ ਗੱਡੀਆਂ ਅਤੇ ਸਾਮਾਨ ਛੱਡ ਕੇ ਭੱਜ ਨਿਕਲੇ।