(Source: ECI/ABP News)
Ludhian: ਕਾਰੋਬਾਰੀ ਨੂੰ ਧਮਕਾ ਕੇ ਫਿਰੋਤੀ ਮੰਗਣ ਵਾਲੇ ਚੜ੍ਹੇ ਅੜਿੱਕੇ, ਬਿਸ਼ਨੋਈ ਦਾ ਗੁਰਗਾ ਦੱਸ ਕੇ ਮੰਗੀ ਸੀ 30 ਲੱਖ ਦੀ ਫਿਰੌਤੀ
ਲੁਧਿਆਣਾ ਦੇ ਇੱਕ ਕਾਰੋਬਾਰੀ ਨੂੰ ਫ਼ਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਲੁਧਿਆਣਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ
![Ludhian: ਕਾਰੋਬਾਰੀ ਨੂੰ ਧਮਕਾ ਕੇ ਫਿਰੋਤੀ ਮੰਗਣ ਵਾਲੇ ਚੜ੍ਹੇ ਅੜਿੱਕੇ, ਬਿਸ਼ਨੋਈ ਦਾ ਗੁਰਗਾ ਦੱਸ ਕੇ ਮੰਗੀ ਸੀ 30 ਲੱਖ ਦੀ ਫਿਰੌਤੀ Those who threatened the businessman and asked for ransom climbed the hurdles Ludhian: ਕਾਰੋਬਾਰੀ ਨੂੰ ਧਮਕਾ ਕੇ ਫਿਰੋਤੀ ਮੰਗਣ ਵਾਲੇ ਚੜ੍ਹੇ ਅੜਿੱਕੇ, ਬਿਸ਼ਨੋਈ ਦਾ ਗੁਰਗਾ ਦੱਸ ਕੇ ਮੰਗੀ ਸੀ 30 ਲੱਖ ਦੀ ਫਿਰੌਤੀ](https://feeds.abplive.com/onecms/images/uploaded-images/2022/12/12/775bc274528c64bdb6ebcf6e0e66aea91670848418942370_original.jpg?impolicy=abp_cdn&imwidth=1200&height=675)
Ludhiana News: ਸਿੱਧੂ ਮੂਸੇਵਾਲਾ ਦੇ ਕਤਲ ਕੇਸ ਤੋਂ ਬਾਅਦ ਲਗਾਤਾਰ ਪੰਜਾਬ ਵਿੱਚ ਧਮਕੀਆਂ ਅਤੇ ਫਿਰੋਤੀ ਮੰਗਣ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਲੜੀ ਹੇਠ ਲੁਧਿਆਣਾ ਵਿੱਚ ਵੀ ਕਾਰੋਬਾਰੀ ਨੂੰ ਫੋਨ ਰਾਹੀਂ ਧਮਕੀ ਦਿੱਤੀ ਗਈ ਸੀ ਅਤੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਜਿਸ ਤੇ ਲੁਧਿਆਣਾ ਪੁਲਿਸ ਨੇ ਕਾਮਯਾਬੀ ਹਾਸਲ ਕਰਦੇ ਹੋਏ 2 ਆਰੋਪੀਆ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵੱਲੋਂ ਧਮਕੀਆਂ ਦੇ ਕੇ ਪੈਸੇ ਦੀ ਮੰਗ ਕੀਤੀ ਜਾਂਦੀ ਸੀ ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਦੇ ਇੱਕ ਕਾਰੋਬਾਰੀ ਨੂੰ ਫ਼ਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਲੁਧਿਆਣਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਕਾਰੋਬਾਰੀ ਦੇ ਪੁਰਾਣੇ ਜਾਣਕਾਰ ਸਨ ਅਤੇ ਕਾਰੋਬਾਰੀ ਨੂੰ ਸਾਫਟ ਟਾਰਗੇਟ ਕਰ ਫਿਰੌਤੀ ਮੰਗੀ ਗਈ ਸੀ।
ਉਨ੍ਹਾਂ ਕਿਹਾ ਕਿ ਕਰਾਈਮ ਬ੍ਰਾਂਚ ਟੀਮ ਨੇ ਜਾਂਚ ਪੜਤਾਲ ਦੌਰਾਨ ਜ਼ਿਲਾ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ। ਇਸ ਮੌਕੇ ਉਨ੍ਹਾਂ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮ ਰਹਿਣ ਵਾਲਿਆਂ ਨੂੰ ਚੇਤਾਵਨੀ ਹੈ ਕਿ ਹੁਣ ਉਨ੍ਹਾਂ ਉਪਰ ਨਜ਼ਰ ਰੱਖ ਰਹੀ ਗਈ ਹੈ । ਅਤੇ ਲੋਕਾਂ ਨੂੰ ਤੰਗ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।
ਦੱਸ ਦਈਏ ਕਿ ਮੁਲਜ਼ਮ ਨੇ ਫੋਨ ਕਰਕੇ ਵਪਾਰੀ ਵਿਸ਼ਾਂਤ ਜੈਨ ਕਿਹਾ ਸੀ ਕਿ, 'ਉਹ ਪੈਸਿਆਂ ਦਾ ਇੰਤਜ਼ਾਮ ਕਰ ਦੇਵੇ।' ਪੁਲਿਸ ਨੇ ਵਿਸ਼ੇਸ਼ ਜਾਲ ਵਿਛਾ ਕੇ ਉਸ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਵਪਾਰੀ ਵਿਸ਼ਾਂਤ ਜੈਨ ਨੇ ਦੱਸਿਆ ਕਿ 'ਵੀਰ ਨਗਰ 'ਚ ਵਿਸ਼ਾਂਤ ਟਰੇਡਰ ਦੇ ਨਾਂ 'ਤੇ ਉਸ ਦੀ ਦੁਕਾਨ ਹੈ।' ਉਸ ਨੂੰ 77048-01104 ਨੰਬਰ ਤੋਂ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਲਾਰੈਂਸ ਦੇ ਵਿਸ਼ੇਸ਼ ਵਜੋਂ ਪੇਸ਼ ਕੀਤਾ। ਮੁਲਜ਼ਮਾਂ ਨੇ ਉਸ ਨੂੰ 25-30 ਲੱਖ ਰੁਪਏ ਦਾ ਇੰਤਜ਼ਾਮ ਕਰਨ ਲਈ ਕਿਹਾ। ਕਾਰੋਬਾਰੀ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਹਰਕਤ 'ਚ ਆ ਗਈ।
ਵਿਸ਼ਾਂਤ ਨੇ ਦੱਸਿਆ ਕਿ ਦੋਸ਼ੀ ਕਾਲਰ ਨੇ ਉਸ ਨੂੰ ਦੱਸਿਆ ਸੀ ਕਿ ਉਹ ਫਗਵਾੜਾ ਜੇਲ ਤੋਂ ਬੋਲ ਰਿਹਾ ਸੀ ਅਤੇ ਗੈਂਗਸਟਰ ਲਾਰੈਂਸ ਦਾ 'ਸੱਜਾ ਹੱਥ' ਸੀ। ਮੁਲਜ਼ਮ ਨੇ ਉਸ ਨੂੰ ਜਲਦੀ ਪੈਸਿਆਂ ਦਾ ਪ੍ਰਬੰਧ ਕਰਨ ਲਈ ਕਿਹਾ। ਕਾਲ ਕਰਨ ਵਾਲੇ ਨੇ ਇਹ ਵੀ ਕਿਹਾ ਕਿ ਉਹ ਜਾਣਦਾ ਹੈ ਕਿ ਉਸਦੇ ਦੋ ਬੱਚੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)