Ludhiana News: ਟਰੈਫਿਕ ਪੁਲਿਸ ਮੁਲਾਜ਼ਮਾਂ ਨਾਲ ਉਲਝਣ ਦੇ ਇਲਜ਼ਾਮ ਵਿੱਚ ਲੁਧਿਆਣਾ ਦੇ ਦੋ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਕਟਿਵਾ ਸਵਾਰ ਦੋ ਭਰਾ ਪੁਲਿਸ ਗਲਤ ਸਾਈਡ ਤੋਂ ਆ ਰਹੇ ਸੀ ਤੇ ਪੁਲਿਸ ਨੂੰ ਕਾਗਜ਼ ਵੀ ਨਾ ਵਿਖਾ ਸਕੇ। ਪੁਲਿਸ ਨੇ ਸਿਮਰਨਜੋਤ ਸਿੰਘ ਤੇ ਪ੍ਰਭਜੋਤ ਸਿੰਘ ਖਿਲਾਫ਼ ਕੁੱਟਮਾਰ ਕਰਨ, ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਸਮੇਤ ਲੁੱਟ ਦਾ ਕੇਸ ਦਰਜ ਕਰ ਲਿਆ ਹੈ।
ਪੁਲਿਸ ਮੁਤਾਬਕ ਰੇਲਵੇ ਸਟੇਸ਼ਨ ਕੋਲ ਗਲਤ ਪਾਸੇ ਜਾ ਰਹੇ ਐਕਟਿਵਾ ਸਵਾਰ ਦੋ ਭਰਾਵਾਂ ਨੂੰ ਟਰੈਫਿਕ ਪੁਲਿਸ ਮੁਲਾਜ਼ਮਾਂ ਨੇ ਰੋਕ ਲਿਆ। ਦੋਹਾਂ ਕੋਲੋਂ ਜਦੋਂ ਕਾਗਜ਼ਾਤ ਮੰਗੇ ਗਏ ਤਾਂ ਉਨ੍ਹਾਂ ਨੇ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਬੁਰਾ ਵਿਵਹਾਰ ਕਰਕੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਮੁਲਜ਼ਮਾਂ ਨੇ ਪੁਲਿਸ ਮੁਲਾਜ਼ਮਾਂ ਦੀ ਜੇਬ ਵਿੱਚ ਪਿਆ ਮੋਬਾਈਲ ਖੋਹ ਲਿਆ ਤੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ: Employment In Saudi Arabia: ਸਾਊਦੀ ਅਰਬ ਵਿੱਚ ਬੰਪਰ ਨੌਕਰੀ! 5 ਸਾਲਾਂ ‘ਚ ਰੁਜ਼ਗਾਰ ਵਿੱਚ ਸਭ ਤੋਂ ਵੱਡਾ ਵਾਧਾ ਦਰਜ
ਏਐਸਆਈ ਸ਼ਰਨਜੀਤ ਸਿੰਘ ਨੇ ਇਸ ਸਬੰਧੀ ਸ਼ਿਕਾਇਤ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਜਾਂਚ ਦੌਰਾਨ ਦੋਵੇਂ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਵਿੱਚ ਪੁਲਿਸ ਨੇ ਟਰੈਫਿਕ ਪੁਲਿਸ ਦੇ ਏਐਸਆਈ ਸ਼ਰਨਜੀਤ ਸਿੰਘ ਦੀ ਸ਼ਿਕਾਇਤ ’ਤੇ ਮੁਹੱਲਾ ਫੀਲਡਗੰਜ ਦੇ ਵਸਨੀਕ ਸਿਮਰਨਜੋਤ ਸਿੰਘ ਤੇ ਪ੍ਰਭਜੋਤ ਸਿੰਘ ਖਿਲਾਫ਼ ਕੁੱਟਮਾਰ ਕਰਨ, ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਸਮੇਤ ਲੁੱਟ ਦਾ ਕੇਸ ਦਰਜ ਕਰ ਕੇ ਮੁਲਜ਼ਮਾਂ ਕੋਲੋਂ ਪੁੱਛਗਿਛ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: 'ਪਾਕਿਸਤਾਨ ਏਅਰਪੋਰਟ 'ਤੇ ਅੰਡਰਵਰਲਡ ਦਾ ਕਬਜ਼ਾ', ਕੌਣ ਆਇਆ ਤੇ ਚਲਾ ਗਿਆ, ਦੁਨੀਆ ਨੂੰ ਨਹੀਂ ਹੁੰਦੀ ਕੋਈ ਜਾਣਕਾਰੀ
ਏਐਸਆਈ ਸ਼ਰਨਜੀਤ ਸਿੰਘ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਹ ਤੇ ਸਿਪਾਹੀ ਪ੍ਰਿਥੀ ਸਿੰਘ ਰੇਲਵੇ ਸਟੇਸ਼ਨ ਦੇ ਬਾਹਰ ਡਿਊਟੀ ’ਤੇ ਤਾਇਨਾਤ ਸਨ। ਇਸੇ ਦੌਰਾਨ ਦੋਵੇਂ ਮੁਲਜ਼ਮ ਐਕਟਿਵਾ ’ਤੇ ਸਵਾਰ ਹੋ ਕੇ ਗਲਤ ਪਾਸੇ ਤੋਂ ਆ ਰਹੇ ਸਨ। ਦੋਹਾਂ ਨੂੰ ਰੋਕ ਲਿਆ ਗਿਆ ਤੇ ਕਾਗ਼ਜ਼ ਮੰਗੇ ਗਏ। ਇਸ ਦੌਰਾਨ ਮੁਲਜ਼ਮਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਵਰਦੀ ਪਾੜ ਦਿੱਤੀ। ਉਸ ਤੋਂ ਬਾਅਦ ਮੁਲਜ਼ਮ ਉਸ ਦਾ ਮੋਬਾਈਲ ਫੋਨ ਖੋਹ ਕੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।