Ludhiana News : ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਕਾਫ਼ੀ ਪੁਰਾਣੀ ਪਾਣੀ ਵਲੀ ਟੈਂਕੀ ਦੀ ਹਾਲਤ ਖਸਤਾ ਹੋ ਗਈ ਹੈ। ਦਰਅਸਲ ਇਹ ਟੈਂਕੀ ਥਾਂ-ਥਾਂ ਤੋਂ ਲੀਕ ਹੋ ਰਹੀ ਹੈ ਅਤੇ ਇਸ ਦੀਆਂ ਪੌੜੀਆਂ ਟੁੱਟ ਚੁੱਕੀਆਂ ਹਨ। ਪਿਲਰਾਂ ਦੇ ਸਰੀਏ ਬਾਹਰ ਨਿਕਲ ਚੁੱਕੇ ਹਨ ਅਤੇ ਕਿਸੇ ਵੀ ਵੇਲੇ ਇਹ ਟੈਂਕੀ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਟੈਂਕੀ ਤੋਂ ਪਾਣੀ ਲੀਕ ਹੋ ਕੇ ਹੇਠਾਂ ਇੱਕ ਛੋਟਾ ਜਿਹਾ ਛੱਪੜ ਬਣ ਗਿਆ ਹੈ,ਜਿੱਥੇ ਡੇਂਗੂ ਅਤੇ ਮਲੇਰੀਏ ਦਾ ਲਾਰਵਾ ਪੈਦਾ ਹੋ ਸਕਦਾ ਹੈ। 


 

ਸਥਾਨਕ ਲੋਕਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਇਸ ਟੈਂਕੀ ਦੀ ਸਫਾਈ ਨਹੀਂ ਹੋਈ, ਇਹੀ ਗੰਦਾ ਪਾਣੀ ਅੱਗੇ ਸਪਲਾਈ ਹੋ ਰਿਹਾ ਹੈ ,ਜੋ ਕਿ ਬਿਮਾਰੀਆਂ ਵੰਡ ਰਿਹਾ ਹੈ। ਇਸ ਟੈਂਕੀ ਦੇ ਹੇਠਾਂ ਬਣੀ ਕੁਆਟਰ ਦੇ ਵਿੱਚ ਰਹਿਣ ਵਾਲੀ ਮਹਿਲਾ ਨੇ ਦੱਸਿਆ ਕਿ ਕਈ ਵਾਰ ਅਸੀਂ ਇਸ ਸਬੰਧੀ ਲਿਖ ਚੁੱਕੇ ਹਾਂ ਪਰ ਕੋਈ ਕਾਰਵਾਈ ਨਹੀਂ ਹੋਈ।


ਪਾਣੀ ਦੀ ਟੈਂਕੀ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿਚ ਸਥਿਤ ਹੈ ਅਤੇ ਪਾਣੀ ਟੈਂਕੀ ਵਿਚੋਂ ਹੀ ਹੋ ਰਿਹਾ ਹੈ ,ਜੋ ਕਿਸੇ ਵੀ ਵੇਲੇ ਡਿੱਗ ਸਕਦੀ ਹੈ। ਟੈਂਕੀ ਕੋਲ ਬਣੇ ਕੁਆਟਰ ਰਹਿਣ ਵਾਲੀ ਇਕ ਮਹਿਲਾ ਨੇ ਦੱਸਿਆ ਕਿ ਪਿਛਲੇ ਚਾਰ ਪੰਜ ਸਾਲ ਤੋਂ ਇਸ ਪਾਣੀ ਵਾਲੀ ਟੈਂਕੀ ਦੀ ਸਫਾਈ ਨਹੀਂ ਹੋਈ ਕਿਉਂਕਿ ਉਪਰ ਜਾਣ ਲਈ ਜੋ ਪੌੜੀਆਂ ਨੇ ਉਹ ਪੂਰੀ ਤਰਾਂ ਟੁੱਟ ਚੁੱਕੀਆਂ ਹਨ। ਇਸ ਕਰਕੇ ਇਸ ਦੇ ਉੱਤੇ ਜਾਣਾ ਸੰਭਵ ਨਹੀਂ ਹੈ ਇਹ ਪਾਣੀ ਅੱਗੇ ਪੀਣ ਦੀ ਸਪਲਾਈ ਹੁੰਦਾ ਹੈ।

ਇਸ ਸਬੰਧੀ ਜਦੋਂ ਸੀ ਲੁਧਿਆਣਾ ਦੇ ਸਿਵਲ ਸਰਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਧਿਆਨ ਹੇਠ ਹੈ। ਪਾਣੀ ਦੀ ਟੈਂਕੀ ਕਾਫ਼ੀ ਪੁਰਾਣੀ ਹੋ ਚੁੱਕੀ ਹੈ ਅਤੇ ਇਸ ਦੀ ਮੁਰੰਮਤ ਲਈ ਸਬੰਧਤ ਮਹਿਕਮੇ ਨੂੰ ਲਿਖਿਆ ਜਾ ਚੁੱਕਿਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਜਲਦ ਕੰਮ ਸ਼ੁਰੂ ਹੋ ਜਾਵੇਗਾ। ਇਸ ਦੀ ਮੁਰੰਮਤ ਹੋ ਸਕੇਗੀ ਇਸ ਬਾਰੇ ਹੋਰ ਜ਼ਿਆਦਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਹੀ ਦਸ ਸਕਦੀ ਹੈ। ਫਿਲਹਾਲ ਇਸ ਟੈਂਕੀ ਦੀ ਹਾਲਤ ਖਸਤਾ ਹੋ ਗਈ ਹੈ ਪਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।