ਦਾਜ 'ਚ Fortuner ਨਾ ਦੇਣ 'ਤੇ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ, ਪਤੀ ਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ
ਰਮਨਦੀਪ ਨੇ ਕਿਹਾ ਕਿ ਉਸਨੂੰ ਧਮਕੀ ਦਿੱਤੀ ਗਈ ਸੀ ਕਿ ਜੇ ਉਨ੍ਹਾਂ ਨੇ ਕਾਰ ਨਹੀਂ ਦਿੱਤੀ ਤਾਂ ਉਸਨੂੰ ਵਿਦੇਸ਼ ਨਹੀਂ ਲਿਜਾਇਆ ਜਾਵੇਗਾ। ਜਦੋਂ ਕਾਰ ਨਹੀਂ ਮਿਲੀ ਤਾਂ ਉਸਦੇ ਪਤੀ ਅਤੇ ਸਹੁਰੇ ਨੇ ਉਸਦੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਗੰਭੀਰ ਜ਼ਖਮੀ ਹੋਈ ਰਮਨਦੀਪ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

Punjab News: ਲੁਧਿਆਣਾ ਦੇ ਜਗਰਾਉਂ ਵਿੱਚ ਇੱਕ ਔਰਤ ਨੇ ਆਪਣੇ ਪਤੀ ਅਤੇ ਸਹੁਰੇ 'ਤੇ ਦਾਜ ਦੀ ਮੰਗ ਨੂੰ ਲੈ ਕੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਜ਼ਖਮੀ ਹੋਣ ਤੋਂ ਬਾਅਦ ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਔਰਤ ਨੂੰ ਦਾਜ ਵਿੱਚ ਕਾਰ ਨਾ ਦੇਣ ਲਈ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਪੁਲਿਸ ਨੇ ਪਤੀ ਅਤੇ ਸਹੁਰੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਰਮਨਦੀਪ ਕੌਰ ਦਾ ਵਿਆਹ 2024 ਵਿੱਚ ਪਿੰਡ ਗੁਡੇ ਦੇ ਭਵਦੀਪ ਸਿੰਘ ਨਾਲ ਹੋਇਆ ਸੀ। ਮੰਗਣੀ ਤੋਂ ਬਾਅਦ ਭਵਦੀਪ ਅਮਰੀਕਾ ਚਲਾ ਗਿਆ। ਵਿਆਹ ਵਿੱਚ ਮੁੰਡੇ ਦੇ ਪਰਿਵਾਰ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਗਈਆਂ ਪਰ ਕੁਝ ਸਮੇਂ ਬਾਅਦ ਪਤੀ ਅਤੇ ਸਹੁਰਾ ਹਰਮਨਦੀਪ ਸਿੰਘ ਨੇ ਦਾਜ ਵਿੱਚ ਫਾਰਚੂਨਰ ਕਾਰ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
ਹਾਂਸ ਕਲਾਂ ਪਿੰਡ ਦੀ ਵਸਨੀਕ ਰਮਨਦੀਪ ਨੇ ਕਿਹਾ ਕਿ ਉਸਨੂੰ ਧਮਕੀ ਦਿੱਤੀ ਗਈ ਸੀ ਕਿ ਜੇ ਉਨ੍ਹਾਂ ਨੇ ਕਾਰ ਨਹੀਂ ਦਿੱਤੀ ਤਾਂ ਉਸਨੂੰ ਵਿਦੇਸ਼ ਨਹੀਂ ਲਿਜਾਇਆ ਜਾਵੇਗਾ। ਜਦੋਂ ਕਾਰ ਨਹੀਂ ਮਿਲੀ ਤਾਂ ਉਸਦੇ ਪਤੀ ਅਤੇ ਸਹੁਰੇ ਨੇ ਉਸਦੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਗੰਭੀਰ ਜ਼ਖਮੀ ਹੋਈ ਰਮਨਦੀਪ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਪਤੀ ਭਵਦੀਪ ਸਿੰਘ ਅਤੇ ਸਹੁਰਾ ਹਰਮਨਦੀਪ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਸ ਬਾਬਤ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਔਰਤ ਦੇ ਬਿਆਨ ਦੇ ਆਧਾਰ 'ਤੇ, ਪੁਲਿਸ ਨੇ ਉਸਦੇ ਪਤੀ ਅਤੇ ਸਹੁਰੇ ਵਿਰੁੱਧ ਧਾਰਾ 316(2), 85, 115(2) 351(2) 3 (5) 2023 BNS ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਔਰਤ ਦੇ ਕੁੱਲ 9 ਥਾਵਾਂ 'ਤੇ ਸੱਟਾਂ ਦੇ ਨਿਸ਼ਾਨ ਹਨ। ਸਾਰੀਆਂ ਸੱਟਾਂ ਦਾ ਐਕਸ-ਰੇ ਕੀਤਾ ਜਾਵੇਗਾ, ਐਕਸ-ਰੇ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।






















