ਪੜਚੋਲ ਕਰੋ

Ludhiana News: ਕੈਨੇਡਾ ਤੋਂ ਪਰਤੀ ਮਹਿਲਾ ਦਿੱਲੀ ਹਵਾਈ ਅੱਡੇ ’ਤੇ ਗ੍ਰਿਫਤਾਰ, ਸਹੁਰਿਆਂ ਨਾਲ ਮਾਰੀ ਸੀ ਠੱਗੀ

Ludhiana News: ਕੈਨੇਡਾ ਤੋਂ ਪਰਤੀ ਮਹਿਲਾ ਨੂੰ ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਗ੍ਰਿਫਤਾਰੀ ਸਹੁਰਾ ਪਰਿਵਾਰ ਨਾਲ ਠੱਗੀ ਮਾਰਨ ਦੇ ਦੋਸ਼ ਤਹਿਤ ਹੋਈ ਹੈ। ਪੁਲਿਸ ਨੇ ਪਹਿਲਾਂ ਹੀ ਮਹਿਲਾ

Ludhiana News: ਕੈਨੇਡਾ ਤੋਂ ਪਰਤੀ ਮਹਿਲਾ ਨੂੰ ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਗ੍ਰਿਫਤਾਰੀ ਸਹੁਰਾ ਪਰਿਵਾਰ ਨਾਲ ਠੱਗੀ ਮਾਰਨ ਦੇ ਦੋਸ਼ ਤਹਿਤ ਹੋਈ ਹੈ। ਪੁਲਿਸ ਨੇ ਪਹਿਲਾਂ ਹੀ ਮਹਿਲਾ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕੀਤਾ ਹੋਇਆ ਸੀ। ਉਹ ਜਿਉਂ ਹੀ ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਜਹਾਜ਼ ਵਿੱਚੋਂ ਉੱਤਰੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਹਾਸਲ ਜਾਣਕਾਰੀ ਮੁਤਾਬਕ ਥਾਣਾ ਸਦਰ ਰਾਏਕੋਟ ਪੁਲਿਸ ਨੇ ਸਹੁਰਾ ਪਰਿਵਾਰ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਕੈਨੇਡਾ ਤੋਂ ਪਰਤੀ ਜੈਸਵੀਨ ਕੌਰ ਨੂੰ ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਬੁੱਧਵਾਰ ਮੁਲਜ਼ਮ ਨੂੰ ਜਗਰਾਉਂ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਸ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਹੋਇਆ। 

ਰਾਏਕੋਟ ਦੇ ਉਪ ਪੁਲਿਸ ਕਪਤਾਨ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਜੈਸਵੀਨ ਖ਼ਿਲਾਫ਼ 28 ਲੱਖ ਰੁਪਏ ਦੀ ਠੱਗੀ ਦਾ ਕੇਸ ਜੁਲਾਈ 2021 ਵਿੱਚ ਮਹੇਰਨਾ ਕਲਾਂ ਵਾਸੀ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਹਾਲਾਂਕਿ ਜੈਸਵੀਨ ਵੱਲੋਂ ਵੀ ਆਪਣੇ ਪਤੀ ਤੇ ਸਹੁਰਾ ਪਰਿਵਾਰ ਖ਼ਿਲਾਫ਼ ਦਾਜ ਲਈ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦਿਆਂ ਸ਼ਿਕਾਇਤ ਦਿੱਤੀ ਸੀ ਪਰ ਸਥਾਨਕ ਤਤਕਾਲੀ ਡੀਐਸਪੀ ਸੁਖਨਾਜ਼ ਸਿੰਘ ਨੇ ਇਸ ਸ਼ਿਕਾਇਤ ਨੂੰ ਖਾਰਜ ਕਰਦਿਆਂ ਧੋਖਾਧੜੀ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ। 

ਇਸ ਮਗਰੋਂ ਜ਼ਿਲ੍ਹਾ ਪੁਲਿਸ ਮੁਖੀ ਦੇ ਆਦੇਸ਼ ’ਤੇ ਥਾਣਾ ਸਦਰ ਰਾਏਕੋਟ ਪੁਲਿਸ ਨੇ ਕੇਸ ਦਰਜ ਕਰਕੇ ਜੈਸਵੀਨ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕੀਤਾ ਸੀ ਜਿਸ ਦੇ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਾਸਲ ਜਾਣਕਾਰੀ ਅਨੁਸਾਰ ਜੈਸਵੀਨ ਕੌਰ 4 ਨਵੰਬਰ 2015 ਨੂੰ ਜਗਰੂਪ ਸਿੰਘ ਨਾਲ ਵਿਆਹ ਕਰਵਾ ਕੇ 12 ਦਸੰਬਰ 2015 ਨੂੰ ਪੜ੍ਹਾਈ ਲਈ ਕੈਨੇਡਾ ਗਈ ਸੀ, ਜਿਸ ਦਾ ਸਾਰਾ ਖਰਚਾ ਜਗਰੂਪ ਦੇ ਪਰਿਵਾਰ ਨੇ ਕੀਤਾ ਸੀ। 

ਕੈਨੇਡਾ ਪੁੱਜ ਕੇ ਜੈਸਵੀਨ ਨੇ ਜਗਰੂਪ ਨੂੰ ਕੈਨੇਡਾ ਬੁਲਾਉਣ ਲਈ ਵੀਜ਼ਾ ਵਾਸਤੇ ਅਰਜ਼ੀ ਨਹੀਂ ਲਾਈ ਤੇ ਜਦੋਂ ਜ਼ੋਰ ਪਾਉਣ ’ਤੇ ਛੇ ਸਾਲਾਂ ਬਾਅਦ ਫਾਈਲ ਲਗਾਈ ਤਾਂ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਵੀਜ਼ਾ ਨਹੀਂ ਮਿਲਿਆ। ਇਸ ਮਗਰੋਂ ਜੈਸਵੀਨ ਨੇ ਜਗਰੂਪ ਨਾਲ ਵਿਆਹ ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ।

ਟਾਪ ਹੈਡਲਾਈਨ

ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ
ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 ਨਵੇਂ ਅਧਿਕਾਰੀਆਂ ਦੀ ਹੋਈ ਤਾਇਨਾਤੀ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 ਨਵੇਂ ਅਧਿਕਾਰੀਆਂ ਦੀ ਹੋਈ ਤਾਇਨਾਤੀ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਲੁਧਿਆਣਾ 'ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ; ਸੜਕ ਵਿਚਾਲੇ ਮਾਰੀਆਂ ਗੋਲੀਆਂ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਲੁਧਿਆਣਾ 'ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ; ਸੜਕ ਵਿਚਾਲੇ ਮਾਰੀਆਂ ਗੋਲੀਆਂ
ਲੁਧਿਆਣਾ 'ਚ ਗੈਂਗਰੇਪ ਤੋਂ ਬਾਅਦ 13 ਸਾਲ ਦੀ ਕੁੜੀ ਪ੍ਰੈਗਨੈਂਟ, ਡਾਕਟਰਾਂ ਨੇ ਕਿਹਾ- ਡਿਲੀਵਰੀ ਬਣੀ ਜਾਨ ਨੂੰ ਖ਼ਤਰਾ
ਲੁਧਿਆਣਾ 'ਚ ਗੈਂਗਰੇਪ ਤੋਂ ਬਾਅਦ 13 ਸਾਲ ਦੀ ਕੁੜੀ ਪ੍ਰੈਗਨੈਂਟ, ਡਾਕਟਰਾਂ ਨੇ ਕਿਹਾ- ਡਿਲੀਵਰੀ ਬਣੀ ਜਾਨ ਨੂੰ ਖ਼ਤਰਾ

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
Embed widget