![ABP Premium](https://cdn.abplive.com/imagebank/Premium-ad-Icon.png)
Ludhian News: ਚੱਲਦੀ ਰੇਲਗੱਡੀ 'ਚੋਂ ਨੌਜਵਾਨ ਨੂੰ ਸੁੱਟਿਆ ਥੱਲੇ, ਮੁਸ਼ਟੰਡਿਆਂ ਨੂੰ ਸਿਗਰਟ ਪੀਣ ਤੋਂ ਰੋਕਿਆ ਤਾਂ ਦਿੱਤਾ ਧੱਕਾ, ਹਾਲਤ ਗੰਭੀਰ
ਲੁਧਿਆਣਾ ਵਿੱਚ ਇੱਕ ਨੌਜਵਾਨ ਨੂੰ ਕੁਝ ਲੋਕਾਂ ਨੇ ਚਲਦੀ ਟਰੇਨ ਤੋਂ ਹੇਠਾਂ ਸੁੱਟ ਦਿੱਤਾ। ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMC) ਦੇ ICU ਵਿੱਚ ਦਾਖ਼ਲ ਹੈ। ਉਸ ਦੇ ਸਰੀਰ ਦਾ ਹੇਠਲੇ ਹਿੱਸਾ Paralysis ਹੋ ਗਿਆ ਹੈ।
![Ludhian News: ਚੱਲਦੀ ਰੇਲਗੱਡੀ 'ਚੋਂ ਨੌਜਵਾਨ ਨੂੰ ਸੁੱਟਿਆ ਥੱਲੇ, ਮੁਸ਼ਟੰਡਿਆਂ ਨੂੰ ਸਿਗਰਟ ਪੀਣ ਤੋਂ ਰੋਕਿਆ ਤਾਂ ਦਿੱਤਾ ਧੱਕਾ, ਹਾਲਤ ਗੰਭੀਰ Young man thrown off a moving train in Ludhiana Ludhian News: ਚੱਲਦੀ ਰੇਲਗੱਡੀ 'ਚੋਂ ਨੌਜਵਾਨ ਨੂੰ ਸੁੱਟਿਆ ਥੱਲੇ, ਮੁਸ਼ਟੰਡਿਆਂ ਨੂੰ ਸਿਗਰਟ ਪੀਣ ਤੋਂ ਰੋਕਿਆ ਤਾਂ ਦਿੱਤਾ ਧੱਕਾ, ਹਾਲਤ ਗੰਭੀਰ](https://feeds.abplive.com/onecms/images/uploaded-images/2024/06/27/1d45668fae5f107e673ed72dd0b6d1111719488441554674_original.jpg?impolicy=abp_cdn&imwidth=1200&height=675)
Punjab News: ਲੁਧਿਆਣਾ ਵਿੱਚ ਇੱਕ ਨੌਜਵਾਨ ਨੂੰ ਕੁਝ ਲੋਕਾਂ ਨੇ ਚਲਦੀ ਟਰੇਨ ਤੋਂ ਹੇਠਾਂ ਸੁੱਟ ਦਿੱਤਾ। ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMC) ਦੇ ICU ਵਿੱਚ ਦਾਖ਼ਲ ਹੈ। ਉਸ ਦੇ ਸਰੀਰ ਦਾ ਹੇਠਲੇ ਹਿੱਸਾ Paralysis ਹੋ ਗਿਆ ਹੈ। ਇਹ ਘਟਨਾ ਇੱਕ ਮਹੀਨਾ ਪਹਿਲਾਂ ਦੀ ਹੈ। ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ ਹੁਣ ਸਰਕਾਰੀ ਰੇਲਵੇ ਪੁਲਿਸ (GRP) ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਪਹਿਲਾਂ ਅਣਫਿੱਟ ਹੋਣ ਕਾਰਨ ਇਹ ਨੌਜਵਾਨ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਸੀ।
ਜ਼ਖ਼ਮੀ ਦੀ ਪਛਾਣ ਤੁਸ਼ਾਰ ਠਾਕੁਰ (23) ਵਾਸੀ ਗ੍ਰੇਟਰ ਕੈਲਾਸ਼, ਜੰਮੂ ਵਜੋਂ ਹੋਈ ਹੈ। ਉਹ ਸਰਵਿਸ ਸਿਲੈਕਸ਼ਨ ਬੋਰਡ (SSB) ਦੀ ਇੰਟਰਵਿਊ ਲਈ ਜੰਮੂ ਤੋਂ ਅਹਿਮਦਾਬਾਦ ਜਾ ਰਿਹਾ ਸੀ। ਤੁਸ਼ਾਰ ਨੇ ਲੁਧਿਆਣਾ ਰੇਲਵੇ ਸਟੇਸ਼ਨ ਨੇੜੇ ਕੁਝ ਨੌਜਵਾਨਾਂ ਨੂੰ ਸਿਗਰਟ ਪੀਣ ਤੋਂ ਰੋਕਿਆ। ਇਸ ਤੋਂ ਬਾਅਦ ਉਸ ਦੀ ਉਕਤ ਨੌਜਵਾਨ ਨਾਲ ਬਹਿਸ ਹੋ ਗਈ।
ਇੱਕ ਮਹੀਨੇ ਬਾਅਦ ਤੁਸ਼ਾਰ ਦੀ ਸਿਹਤ ਵਿੱਚ ਕੁਝ ਸੁਧਾਰ ਹੋਇਆ ਤੇ ਉਸਨੇ ਪੁਲਿਸ ਨੂੰ ਇੱਕ ਬਿਆਨ ਟਾਈਪ ਕਰਕੇ ਈ-ਮੇਲ ਰਾਹੀਂ ਭੇਜਿਆ। ਉਸ ਨੇ ਦੱਸਿਆ ਕਿ ਟਰੇਨ 'ਚ ਮੈਂ ਵਾਸ਼ਰੂਮ ਗਿਆ ਸੀ। ਉੱਥੇ ਮੇਰੀ ਉਮਰ ਦੇ ਤਿੰਨ ਵਿਅਕਤੀ ਖੜ੍ਹੇ ਸਨ ਜੋ ਸਿਗਰਟ ਪੀ ਰਹੇ ਸੀ। ਮੈਂ ਉਨ੍ਹਾਂ ਨੂੰ ਟਰੇਨ ਦੇ ਅੰਦਰ ਸਿਗਰਟ ਨਾ ਪੀਣ ਲਈ ਕਿਹਾ। ਜਦੋਂ ਮੈਂ ਬਾਹਰ ਆਇਆ ਤਾਂ ਉਨ੍ਹਾਂ ਨੇ ਮੈਨੂੰ ਫੜ ਲਿਆ ਤੇ ਚਲਦੀ ਰੇਲਗੱਡੀ ਤੋਂ ਧੱਕਾ ਦੇ ਦਿੱਤਾ।
ਮੈਨੂੰ ਡਿੱਗਣ ਤੋਂ ਬਾਅਦ ਕੁਝ ਵੀ ਯਾਦ ਨਹੀਂ ਹੈ, ਪਰ ਜੇ ਮੈਂ ਉਨ੍ਹਾਂ ਲੋਕਾਂ ਨੂੰ ਦੇਖਾਂਗਾ ਤਾਂ ਮੈਂ ਉਨ੍ਹਾਂ ਨੂੰ ਪਛਾਣ ਲਵਾਂਗਾ, ਮੈਂ ਲਗਭਗ ਇੱਕ ਮਹੀਨੇ ਤੋਂ ਵੈਂਟੀਲੇਟਰ 'ਤੇ ਸੀ। ਅੱਜ ਵੀ ਮੇਰੇ ਨੱਕ ਅਤੇ ਗਰਦਨ ਵਿੱਚ ਫੀਡਿੰਗ ਅਤੇ ਆਕਸੀਜਨ ਪਾਈਪ ਹਨ, ਜਿਸ ਕਾਰਨ ਮੇਰੇ ਬੋਲਣ ਨੂੰ ਸੀਮਤ ਕਰ ਦਿੱਤਾ ਗਿਆ ਹੈ, ਪਰ ਮੈਂ ਸਹੀ ਢੰਗ ਨਾਲ ਟਾਈਪ ਕਰਨ ਦੇ ਯੋਗ ਹਾਂ। ਉਸ ਦਾ ਬੈਗ ਵੀ ਟਰੇਨ ਵਿੱਚ ਹੀ ਰਹਿ ਗਿਆ ਸੀ। ਉਸ ਦੇ ਵਿੱਦਿਅਕ ਸਰਟੀਫਿਕੇਟ ਬੈਗ ਵਿੱਚ ਸਨ।
ਤੁਸ਼ਾਰ ਦੇ ਪਿਤਾ ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਜੰਮੂ ਵਿੱਚ ਬਿਜਲੀ ਵਿਭਾਗ ਵਿੱਚ ਮੁਲਾਜ਼ਮ ਹੈ। ਉਸ ਦਾ ਪੁੱਤਰ 19 ਮਈ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜੰਮੂ ਐਕਸਪ੍ਰੈਸ ਵਿੱਚ ਜੰਮੂ ਤੋਂ ਅਹਿਮਦਾਬਾਦ ਜਾ ਰਿਹਾ ਸੀ। ਤੁਸ਼ਾਰ ਦਾ ਐਸਐਸਬੀ ਇੰਟਰਵਿਊ ਅਹਿਮਦਾਬਾਦ ਵਿੱਚ ਹੋਣਾ ਸੀ। ਉਹ ਫ਼ੌਜੀ ਅਫਸਰ ਬਣਨਾ ਚਾਹੁੰਦਾ ਸੀ, ਪਰ ਹੁਣ ਸ਼ਾਇਦ ਉਹ ਕਦੇ ਤੁਰ ਨਹੀਂ ਸਕੇਗਾ। ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਹੈ।
ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਜੀਆਰਪੀ ਨੇ ਤੁਸ਼ਾਰ ਦੇ ਬਿਆਨ ਦਰਜ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ। ਡਾਕਟਰਾਂ ਨੇ ਉਸ ਨੂੰ 6 ਵਾਰ ਅਨਫਿਟ ਕਰਾਰ ਦਿੱਤਾ। ਹੁਣ ਜਦੋਂ ਸ਼ਿਕਾਇਤ ਮਿਲੀ ਹੈ ਤਾਂ ਸਟੇਸ਼ਨ ਅਤੇ ਆਸਪਾਸ ਦੇ ਸੀਸੀਟੀਵੀ ਚੈੱਕ ਕੀਤੇ ਜਾਣਗੇ। ਪੀੜਤ ਨੇ ਮੁਲਜ਼ਮ ਦੀ ਸ਼ਕਲ ਦੱਸੀ ਹੈ, ਉਸ ਨਾਲ ਮੇਲ ਕੀਤਾ ਜਾਵੇਗਾ। ਰੇਲਵੇ ਨਾਲ ਸਬੰਧਤ ਪਿਛਲੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)