Ludhiana news: ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਮਾਮਲਾ ਦਰਜ
Ludhiana news: ਮਾਛੀਵਾੜਾ ਪੁਲਿਸ ਵਲੋਂ ਇਸ ਮਾਮਲੇ ਖਿਲਾਫ਼ ਅੱਜ ਸਵੇਰੇ ਕਾਤਲਾਨਾ ਹਮਲੇ ਦਾ ਮਾਮਲਾ ਦਰਜ ਕੀਤਾ ਸੀ ਜਿਸ ਵਿਚ ਵਾਧਾ ਕਰਦਿਆਂ ਕਤਲ ਦੀ ਧਾਰਾ ਲਗਾ ਦਿੱਤੀ ਗਈ ਹੈ।
Ludhiana news: ਮਾਛੀਵਾੜਾ ਸਾਹਿਬ ‘ਚ ਰੰਜਿਸ਼ ਕਾਰਨ ਹੋਏ ਕਾਤਲਾਨਾ ਹਮਲੇ ਵਿਚ 2 ਨੌਜਵਾਨ ਪ੍ਰਦੀਪ ਸਿੰਘ ਤੇ ਅਮਿਤ ਕੁਮਾਰ ਜ਼ਖ਼ਮੀ ਹੋਏ ਸਨ, ਜਿਨ੍ਹਾਂ ’ਚੋਂ ਅੱਜ ਇਲਾਜ ਦੌਰਾਨ ਪ੍ਰਦੀਪ ਸਿੰਘ ਦੀ ਮੌਤ ਹੋ ਗਈ।
ਮਾਛੀਵਾੜਾ ਪੁਲਿਸ ਵਲੋਂ ਇਸ ਮਾਮਲੇ ਖਿਲਾਫ਼ ਅੱਜ ਸਵੇਰੇ ਕਾਤਲਾਨਾ ਹਮਲੇ ਦਾ ਮਾਮਲਾ ਦਰਜ ਕੀਤਾ ਸੀ ਜਿਸ ਵਿਚ ਵਾਧਾ ਕਰਦਿਆਂ ਕਤਲ ਦੀ ਧਾਰਾ ਲਗਾ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਮਾਛੀਵਾੜਾ ਪੁਲਿਸ ਕੋਲ ਅਮਿਤ ਕੁਮਾਰ ਨੇ ਬਿਆਨ ਦਰਜ ਕਰਵਾਏ ਕਿ ਉਹ ਪ੍ਰਦੀਪ ਸਿੰਘ ਨਾਲ ਦੇਰ ਰਾਤ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਵਾਪਸ ਕਾਰ ਰਾਹੀਂ ਘਰ ਜਾ ਰਹੇ ਸਨ।
ਇਹ ਵੀ ਪੜ੍ਹੋ: Ludhiana news: ਸਮਰਾਲਾ 'ਚ ਭਾਰਤ ਬੰਦ ਦਾ ਰਿਹਾ ਪੂਰਾ ਅਸਰ, ਪ੍ਰਦਰਸ਼ਨ 'ਚ ਪਹੁੰਚੇ ਰਾਜੇਵਾਲ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ
ਤਾਂ 3 ਗੱਡੀਆਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਹੀ ਦੁਸ਼ਹਿਰਾ ਮੈਦਾਨ ਨੇੜੇ ਪਿੱਛਾ ਕਰ ਰਹੀ ਗੱਡੀ ਉਨ੍ਹਾਂ ਦੀ ਕਾਰ ਅੱਗੇ ਰੁੱਕ ਗਈ ਅਤੇ ਇੱਕ ਨੌਜਵਾਨ ਜਿਸ ਦੇ ਹੱਥ ਵਿਚ ਤੇਜ਼ਧਾਰ ਹਥਿਆਰ ਸੀ ਉਸ ਨੇ ਗੱਡੀ ਦੇ ਸ਼ੀਸ਼ੇ ’ਤੇ ਵਾਰ ਕੀਤਾ।
ਹਮਲੇ ਦਾ ਡਰ ਹੋਣ ਕਾਰਨ ਉਨ੍ਹਾਂ ਨੇ ਗੱਡੀ ਰਤੀਪੁਰ ਰੋਡ, ਗੁਰਦੁਆਰਾ ਸ੍ਰੀ ਕ੍ਰਿਪਾਨ ਭੇਟ ਸਾਹਿਬ ਵੱਲ ਨੂੰ ਭਜਾ ਲਈ ਅਤੇ ਰਸਤੇ ਵਿਚ ਸੰਤੁਲਨ ਵਿਗੜਨ ਕਾਰਨ ਉਨ੍ਹਾਂ ਦੀ ਕਾਰ ਖੇਤਾਂ ਵਿਚ ਜਾ ਪਲਟੀ।
ਪਿੱਛਾ ਕਰ ਰਹੀ 3 ਗੱਡੀਆਂ ’ਚੋਂ 7-8 ਨੌਜਵਾਨ ਉੱਤਰੇ ਜਿਨ੍ਹਾਂ ਨੇ ਮੇਰੇ ‘ਤੇ ਪ੍ਰਦੀਪ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਾਰਾਂ ਨੇ ਉਨ੍ਹਾਂ ’ਤੇ ਕਈ ਹਮਲੇ ਕੀਤੇ ਜਿਸ ਕਾਰਨ ਉਹ ਜਖ਼ਮੀ ਹੋ ਗਏ ਅਤੇ ਨੌਜਵਾਨ ਧਮਕੀਆਂ ਦਿੰਦਿਆਂ ਹੋਏ ਫ਼ਰਾਰ ਹੋ ਗਏ।
ਬਿਆਨਕਰਤਾ ਅਨੁਸਾਰ ਉਸ ਨੇ ਕਿਸੇ ਵਿਅਕਤੀ ਤੋਂ ਫੋਨ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਸਾਨੂੰ ਆ ਕੇ ਹਸਪਤਾਲ ਭਰਤੀ ਕਰਵਾਇਆ।
ਮਾਛੀਵਾੜਾ ਪੁਲਿਸ ਨੇ ਇਸ ਮਾਮਲੇ ’ਚ 8 ਵਿਅਕਤੀਆਂ ਖ਼ਿਲਾਫ਼ ਕਾਤਲਾਨਾ ਹਮਲੇ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ, ਪਰ ਪ੍ਰਦੀਪ ਸਿੰਘ ਦੀ ਮੌਤ ਤੋਂ ਬਾਅਦ ਧਾਰਾ-302 ਦਾ ਵਾਧਾ ਕਰ ਦਿੱਤਾ ਗਿਆ ਹੈ।
ਡੀਐਸਪੀ ਤਿਰਲੋਚਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲਿਸ ਨੇ ਗੋਪੀ ਸਮੇਤ ਇੱਕ ਹੋਰ ਨਾਮਜ਼ਦ ਵਿਅਕਤੀ ਅਰੁਣ ਵਾਸੀ ਲੁਧਿਆਣਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਇਨ੍ਹਾਂ 2 ਧੜਿਆਂ ਵਿਚ ਪੁਰਾਣੀ ਰੰਜਿਸ਼ ਚੱਲ ਰਹੀ ਹੈ ਜਿਸ ਤਹਿਤ ਇੱਕ ਧੜੇ ਵਲੋਂ ਦੂਜੇ ਧਿਰ ’ਤੇ ਕਾਤਲਾਨਾ ਹਮਲਾ ਕੀਤਾ ਗਿਆ। ਮ੍ਰਿਤਕ ਪ੍ਰਦੀਪ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਛੋਟੇ-ਛੋਟੇ ਬੱਚੇ ਛੱਡ ਗਿਆ।
ਇਹ ਵੀ ਪੜ੍ਹੋ: Farmers Protest: ਸ਼ੰਭੂ ਬਾਰਡਰ 'ਤੇ ਫਿਰ ਭਾਰੀ ਹੰਗਾਮਾ, ਕਿਸਾਨਾਂ 'ਤੇ ਪੁਲਿਸ ਨੇ ਦਾਗੇ ਅੱਥਰੂ ਗੈਸ ਦੇ ਗੋਲੇ